ਐਸੋਸੀਐਸ਼ਨ ਵੱਲੋ ਬੱਸ ਸਟਾਪ ਦੀ ਮੰਗ ਮੰਨਣ ਤੇ ਹਡਾਨਾ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ

ਪਟਿਆਲਾ 4 (ਅਮਰੀਕਇੰਦਰ ਸਿੰਘ) ਪੰਜਾਬ ਸਰਕ " />

ਐਸੋਸੀਐਸ਼ਨ ">
ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ   
ਲੋਕ ਹਿੱਤ ਵਿੱਚ ਫੈਂਸਲੇ ਲੈਣਾਂ ਆਮ ਆਦਮੀ ਪਾਰਟੀ ਦੀ ਪਹਿਲ- ਚੇਅਰਮੈਨ ਰਣਜੋਧ ਸਿੰਘ ਹਡਾਨਾ
December 4, 2023
Daily-Dharaledar-Online-News-Vie

Daily Dharaledar / Punjab

ਐਸੋਸੀਐਸ਼ਨ ਵੱਲੋ ਬੱਸ ਸਟਾਪ ਦੀ ਮੰਗ ਮੰਨਣ ਤੇ ਹਡਾਨਾ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ

ਪਟਿਆਲਾ 4 (ਅਮਰੀਕਇੰਦਰ ਸਿੰਘ) ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿੱਚ ਨਿਤ ਨਵੇਂ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ. ਜਿਸ ਦੀ ਸਮੁੱਚਾ ਪੰਜਾਬ ਸ਼ਲਾਘਾ ਕਰ ਰਿਹਾ ਹੈ. ਇਸੇ ਤਹਿਤ ਪਟਿਆਲਾ ਦੇ ਸਰਹਿੰਦ - ਰਾਜਪੁਰਾ ਬਾਈਪਾਸ ਦੇ ਨੇੜੇ ਰਹਿੰਦੇ ਹਜ਼ਾਰਾਂ ਲੋਕਾਂ ਦੀ ਮੰਗ ਅਨੁਸਾਰ ਇਸ ਰਸਤੇ ਵਿਚ ਇੱਕ ਬੱਸ ਸਟਾਪ ਜ਼ਰੂਰ ਬਣਾਇਆ ਜਾਵੇ। ਇਹ ਪ੍ਰਗਟਾਵਾ ਵੈਲਫੇਅਰ ਐਸੋਸੀਏਸ਼ਨ ਹਲਕਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਅਤੇ ਐਸੋਸੀਏਸ਼ਨ ਮੈਂਬਰਾ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੂੰ ਉਪਰੋਕਤ ਸੰਬੰਧ ਵਿੱਚ ਮੰਗ ਪੱਤਰ ਦੇਣ ਮੌਕੇ ਕੀਤਾ। ਗੱਲਬਾਤ ਦੌਰਾਨ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵੇਂ ਬੱਸ ਅੱਡੇ ਦੇ ਬਣਨ ਨਾਲ ਨੇੜਲੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ. ਪਰ ਅੱਡੇ ਤੋਂ ਦੂਰੀ ਤੇ ਰਹਿੰਦੇ ਲੋਕਾਂ ਲਈ ਬੱਸ ਸਟਾਪ ਬਣਨਾ ਵਰਦਾਨ ਸਾਬਿਤ ਹੋਵੇਗਾ। ਕਿਉਕਿ ਇੱਥੇ ਦੇ ਲੋਕਾਂ ਨੂੰ ਬੱਸ ਅੱਡੇ ਜਾਣ ਲਈ ਮਜਬੂਰਨ ਆਟੋ ਰਿਕਸ਼ਾ ਕਰ ਕੇ ਪਹਿਲਾ ਅੱਡੇ ਤੇ ਜਾਂ ਸਰਹਿੰਦ ਰੋਡ ਤੇ ਖੱਜਲ ਖੁਆਰ ਹੋ ਕੇ ਜਾਣਾ ਪੈਂਦਾ ਹੈ, ਖ਼ਾਸ ਕਰ ਮੀਹ ਆਦਿ ਦੇ ਦੌਰਾਨ ਮੁਸ਼ਕਿਲ ਆਉਂਦੀ ਹੈ l ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੂੰ ਮਹਿਕਮੇਂ ਵਿੱਚ ਚੰਗੀ ਕਾਰਗੁਜਾਰੀ ਨਿਭਾਉਣ ਅਤੇ ਪਹਿਲਾਂ ਨਾਲੋ ਵਾਧੇ ਵਿੱਚ ਲਿਜਾਉਣ ਲਈ ਸਨਮਾਨਿਤ ਵੀ ਕੀਤਾ ਗਿਆ। ਐਸੋਸੀਏਸ਼ਨ ਦੀ ਮੰਗ ਤੇ ਹਾਮੀ ਭਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਜਿਸ ਲਈ ਮੌਕੇ ਤੇ ਹੀ ਕੰਮ ਨੂੰ ਨੇਪਰੇ ਚਾੜਨ ਲਈ ਜਲਦ ਫਾਈਲ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾ ਕਿਹਾ ਲੋਕ ਹਿੱਤ ਵਿੱਚ ਫੈਂਸਲੇ ਲੈਣਾਂ ਆਮ ਆਦਮੀ ਪਾਰਟੀ ਦੀ ਹਮੇਸ਼ਾ ਤੋ ਹੀ ਪਹਿਲ ਰਹੀ ਹੈ। ਇਸ ਮੌਕੇ ਡਾਇਰੇਕਟਰ ਤਜਿੰਦਰ ਮਹਿਤਾ, ਸਰਪ੍ਰਸਤ ਬ੍ਰਹਮਦੇਵ ਵਰਮਾ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜਰਨਲ ਸੈਕਟਰੀ ਦਵਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਵਿੱਤ ਸਕੱਤਰ ਪੀ ਐਸ ਮਿੱਤਲ, ਸੀਨੀਅਰ ਵਾਈਸ ਪ੍ਰੈਸੀਡੈਂਟ ਮਨਜੀਤ ਸਿੰਘ ਧਨੋਆ, ਮੀਤ ਪ੍ਰਧਾਨ ਕੈਪਟਨ ਰਛਪਾਲ ਸਿੰਘ, ਮੀਤ ਪ੍ਰਧਾਨ ਰਾਜਿੰਦਰ ਅਸ਼ਟਾ, ਅਰਗਨਾਈਜ ਸਕੱਤਰ ਸੁਰਿੰਦਰ ਸਿੰਘ ਕਬੂਤਰਾਂ, ਸਲਾਹਕਾਰ ਮਹਿੰਦਰ ਸਿੰਘ ਦੁਬਈ ਅਤੇ ਹੋਰ ਇਲਾਕ਼ਾ ਨਿਵਾਸੀ ਮੌਜੂਦ ਰਹੇ।

Daily Dharaledar Online News Views and Reviews


Recommended Posts