ਪਟਿਆਲਾ (ਅਮਰੀਕਇੰਦਰ ਸਿੰਘ) ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਨੂੰ ਮਿਲਿਆ ਗਿਆ। ਜਿਸ ਤੇ ਉਹਨਾਂ ਵੱਲੋਂ ਤ " /> ਪਟਿਆਲਾ (ਅਮਰੀਕਇੰਦਰ ਸਿੰਘ ">
Gmada ’ਚ Ed ਦੀ ਰੇਡ ਦੂਜੇ ਦਿਨ ਵੀ ਜਾਰੀ, 22 ਘੰਟਿਆਂ ਤੋਂ ਫਾਈਲਾਂ ਦੀ ਜਾਂਚ; Tila Consultants ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ    ਬੈਂਕਾਂ ਵਿੱਚ 5 ਦਿਨ ਤੱਕ ਪ੍ਰਭਾਵਿਤ ਰਹਿ ਸਕਦੀਆਂ ਨੇ ਸੇਵਾਵਾਂ, Sbi ਸਮੇਤ ਕਈ ਬੈਂਕਾਂ ਦੀ ਐਡਵਾਈਜ਼ਰੀ    ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ, ਹਰਿਆਣਾ ’ਚ ਕਿਸਾਨਾਂ ’ਤੇ ਕਾਰਵਾਈ ਦੀ Skm ਵੱਲੋਂ ਨਿੰਦਾ    ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ    ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ   
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਦੇ ਦਫਤਰ ਅੱਗੇ ਧਰਨਾ ਮੁਲਤਵੀ ਕੀਤਾ ਗਿਆ।
December 5, 2023
Daily-Dharaledar-Online-News-Vie

Daily Dharaledar / Punjab

ਪਟਿਆਲਾ (ਅਮਰੀਕਇੰਦਰ ਸਿੰਘ) ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਨੂੰ ਮਿਲਿਆ ਗਿਆ। ਜਿਸ ਤੇ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਮਾਮਲਾ ਸੰਜੀਦਗੀ ਨਾਲ ਨਿਪਟਾਇਆ ਗਿਆ ਅਤੇ ਮਡੌੜ ਦੇ ਪਰਿਵਾਰਾਂ ਨੂੰ ਆਪਣੇ ਹਿੱਸੇ ਦੀ ਪੰਚਾਇਤੀ ਜਮੀਨ ਵਿੱਚ 6/12/23 ਨੂੰ ਜਾਣ ਲਈ ਕਿਹਾ ਜਿਸ ਕਰਕੇ ਸੰਘਰਸ਼ ਕਮੇਟੀ ਨੇ ਧਰਨਾ ਮੁਲਤਵੀ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾ ਜੋਨਲ ਆਗੂ ਧਰਮਵੀਰ ਹਰੀਗੜ੍ਹ ਅਤੇ ਇਕਾਈ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਲਗਭਗ ਪਿਛਲੇ ਛੇ ਮਹੀਨੇ ਤੋਂ ਚੱਲ ਰਹੇ ਪਿੰਡ ਮੰਡੌਰ ਦੀ ਪੰਚਾਇਤੀ ਜਮੀਨ ਦੇ ਰੇੜਕੇ ਸਬੰਧੀ ਪ੍ਰਸ਼ਾਸਨ ਪਟਿਆਲਾ ਵੱਲੋਂ ਡਾਕਟਰ ਬਲਬੀਰ ਸਿਹਤ ਮੰਤਰੀ ਦੇ ਕਹਿਣ ਤੇ ਸਮਝੌਤਾ ਕਰਵਾਇਆ ਗਿਆ ਸੀ। ਉਸ ਨੂੰ ਲਾਗੂ ਕਰਨ ਲਈ ਸੰਬੰਧਿਤ ਅਧਿਕਾਰੀਆਂ ਵੱਲੋਂ ਟਾਲਾ ਵੱਟਿਆ ਜਾ ਰਿਹਾ ਸੀ। ਪਿੰਡ ਦੀ ਸਥਿਤੀ ਦੁਬਾਰਾ ਤੋਂ ਵਿਗੜਨ ਦਾ ਡਰ ਸੀ। ਪਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਿਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਨੂੰ ਮਿਲਿਆ ਗਿਆ। ਜਿਸ ਤੇ ਉਹਨਾਂ ਤੁਰੰਤ ਹੀ ਐਕਸ਼ਨ ਲੈਂਦਿਆਂ ਮਾਮਲੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਮਾਮਲਾ ਹੱਲ ਕਰਨ ਲਈ ਕਿਹਾ ਅਤੇ ਵਿਨੋਦ ਕੁਮਾਰ ਗਾਗਟ ਵੱਲੋਂ ਸ਼ਾਮ ਨੂੰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਸੁਨੇਹਾ ਭੇਜਿਆ। ਕਿ ਪਿੰਡ ਮਡੌੜ ਦੇ ਮਜ਼ਦੂਰ ਆਪਣੇ ਹਿੱਸੇ ਦੀ ਪੰਚਾਇਤੀ ਜਮੀਨ14ਏਕੜ ਵਿੱਚ 6/12/23 23 ਨੂੰ ਵਹਾਈ ਕਰ ਸਕਦੇ ਹਨ ਅਗਰ ਹੁਣ ਫੇਰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਉੱਪਰ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ।ਜਿਸ ਤੇ ਪਿੰਡ ਮੰਡੌਰ ਦੇ ਦਲਿਤਾ ਨੇ ਆਪਣੇ ਹਿੱਸੇ ਦੀ ਪੰਚਾਇਤੀ ਜਮੀਨ ਵਿੱਚ ਜਾਣ ਦਾ ਫੈਸਲਾ ਕੀਤਾ। ਆਗੂਆਂ ਐਲਾਨ ਕੀਤਾ ਕੀ ਅਗਰ ਹੁਣ ਫੇਰ ਆਪਣੇ ਹਿੱਸੇ ਦੀ ਪੰਚਾਇਤੀ ਜਮੀਨ ਵਿੱਚ ਜਾਣ ਲੱਗੇ ਕਿਸੇ ਘੜੰਮ ਚੌਧਰੀਆ ਵੱਲੋਂ ਕੋਈ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕੋਈ ਹਾਦਸਾ ਵਾਪਰਦਾ ਤਾਂ ਉਸਦੇ ਜਿੰਮੇਵਾਰ ਵਿਨੋਦ ਕੁਮਾਰ ਗਾਗਟ ਅਤੇ ਸੰਬੰਧਿਤ ਅਧਿਕਾਰੀ ਹੋਣਗੇ।

Daily Dharaledar Online News Views and Reviews


Recommended Posts