ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ   
ਚੋਣ ਜਾਬਤੇ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ, ਪੁੱਟੀਆਂ ਗਲੀਆਂ ਵਿੱਚੋ ਗੁਜਰਨਾ ਹੋਇਆ ਮੁਸ਼ਕਿਲ
May 16, 2024
Sewage-Work-Going-On-In-The-Poll

Daily Dharaledar Bureau / Gurdaspur

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਪਿੰਡ ਫੱਤੇਨੰਗਲ ਵਿਖੇ ਲੋਕ ਚੋਣ ਜਾਬਤੇ ਦੌਰਾਨ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਉੱਤਰ ਆਏ। ਲੋਕਾਂ ਦਾ ਦੋਸ਼ ਹੈ ਕਿ ਸੀਵਰੇਜ ਪਾਉਣ ਵਾਲਿਆਂ ਵੱਲੋਂ ਗਲੀਆਂ ਪੁੱਟ ਦਿੱਤੀਆਂ ਗਈਆਂ ਹਨ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਤੋੜ ਦਿੱਤੀਆਂ ਗਈਆਂ ਹਨ। ਨਾਲੀਆ ਦਾ ਨਿਕਾਸ ਵੀ ਰੁਕ ਗਿਆ ਹੈ ਜਿਸ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ ਤੇ ਲੋਕਾਂ ਦਾ ਗਲੀਆ ਵਿੱਚੋਂ ਗੁਜਰਨਾ ਮੁਸ਼ਕਲ ਹੋ ਗਿਆ ਹੈ, ਜਦ ਕਿ ਸੰਗਤ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੀ ਹੈ ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਮਕਾਨਾਂ ਦੀਆਂ ਨੀਹਾਂ ਵਿੱਚ ਪਾਣੀ ਭਰ ਰਿਹਾ ਹੈ ਤੇ ਮਕਾਨ ਡਿੱਗ ਸਕਦੇ ਹਨ ਪਰ ਪੰਚਾਇਤ ਅਤੇ ਬੀ ਡੀ ਪੀ ਉ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਗੁਰਦੁਆਰਾ ਮਾਤਾ ਗੁਜਰੀ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਸਰਪੰਚ ਵੱਲੋਂ ਇਥੇ ਸੀਵਰੇਜ ਪਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗੇ ਹੋਏ ਦੌਰਾਨ ਹੀ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਵਾਟਰ ਸਪਲਾਈ ਦੇ ਪਾਈਪ ਟੁੱਟ ਗਏ ਹਨ ਅਤੇ ਨਾਲੀਆ ਵਿੱਚ ਗੰਦੇ ਪਾਣੀ ਦੀ ਨਿਕਾਸੀ ਰੁਕ ਗਈ ਹੈ  ਜਿਸ ਕਾਰਨ ‌ਗਲੀਆਂ ਵਿੱਚ‌ ਗੰਦਾ ਪਾਣੀ ਖੜਾ ਹੋ ਗਿਆ ਹੈ। ਜਿਸ ਨਾਲ ਘਰਾਂ ਚ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ। ਮੁਹੱਲੇ ਦੇ ਲੋਕਾ ਨੇ ਦੱਸਿਆ ਕਿ ਜੇਕਰ ਅਸੀ ਸਰਪੰਚ ਨਾਲ ਗੱਲਬਾਤ ਕਰਦੇ ਹਾ ਤਾਂ ਉਹ ਨਹੀ ਸੁਣਦਾ ਅਤੇ ਜੇਕਰ ਅਸੀ ਬੀ ਡੀ ਪੀ ਉ ਧਾਰੀਵਾਲ ਨਾਲ ਗੱਲਬਾਤ ਕੀਤੀ ਤਾਂ ਉਹ ਸਾਨੂੰ ਧਮਕੀ ਦੇਣ ਲੱਗ ਪਿਆ ਜੇਕਰ ਕੰਮ ਵਿੱਚ ਰੁਕਾਵਟ ਪਾਈ ਤਾਂ ਤੁਹਾਡੇ ਖਿਲਾਫ ਕਨੂੰਨੀ ਕਾਰਵਾਈ ਹੋਵੇਗੀ ।


 ਜਦ ਇਸ ਸਬੰਧੀ ਮਹਿਲਾ ਸਰਪੰਚ ਅਮਨਦੀਪ ਨਾਲ ਸਪੰਰਕ ਕੀਤਾ ਤਾ ਉਹਨਾ ਆਖਿਆ ਕਿ ਜੋ ਵੀ  ਕੰਮ ਹੋ ਰਿਹਾ ਪ੍ਰਬੰਧਕ ਅਤੇ ਬੀ ਡੀ ਪੀ ਵਲੋ ਹੋ ਰਿਹਾ ਹੈ।


ਜਦ ਇਸ ਸਬੰਧੀ ਬੀ ਡੀ ਪੀ ਉ ਧਾਰੀਵਾਲ ਸੰਤੋਖ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਉਹਨਾਂ ਕਿਹਾ ਕਿ ਜੋ ਕੰਮ ਮਨਜੂਰ ਹੋ ਚੁੱਕੇ ਹਨ 54 ਤੇ ਦੌਰਾਨ ਕਰਵਾਏ ਜਾ ਸਕਦੇ ਹਨ। ਇਹ ਕੰਮ ਪੰਚਾਇਤ ਵੱਲੋਂ  ਸੁਰੂ ਕਰਵਾਇਆ ਸੀ ਪਰ ਕੁਝ ਲੋਕਾਂ ਨੇ ਕੰਮ ਰੁਕਵਾ ਦਿੱਤਾ। ਜੇਕਰ ਸਾਨੂੰ ਪੰਚਾਇਤ ਵੱਲੋਂ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਕੰਮ ਰੁਕਵਾਉਣ ਵਾਲਿਆਂ ਖਿਲਾਫ਼ ਕਾਰਵਾਈ ਹੋ ਸਕਦੀ ਹੈ । ਉਹਨਾਂ ਕਿਹਾ ਕਿ ਵਾਟਰ ਸਪਲਾਈ ਦੀਆ ਪਾਈਪਾਂ ਵੀ ਠੀਕ ਕਰਵਾ ਦੇਵਾਂਗੇ ਬਾਕੀ ਮੋਕਾ ਦੇਖ ਕੇ ਕੋਈ ਹੱਲ ਕੱਢਦੇ ਹਾਂ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।

Sewage Work Going On In The Polling Station Difficult To Pass Through The Dug Streets


Recommended Posts