June 24, 2024
Daily Dharaledar Bureau / Gurdaspur
ਗੁਰਦਾਸਪੁਰ, 23 ਜੂਨ : ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬੱਬਰੀ ਦੇ ਫਲਾਈ ਓਵਰ ਤੇ ਖੜੇ ਇੱਕ ਰੇਤ ਨਾਲ ਭਰੇ ਟਿੱਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆ ਵੱਜਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਨੰਦਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ।
ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨ ਵਾਲ ਬੱਬਰੀ ਫਲਾਈ ਓਵਰ ਤੇ ਇੱਕ ਰੇਤ ਨਾਲ ਭਰਿਆ ਟਿੱਪਰ ਖੜਾ ਸੀ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿੱਪਰ ਦੇ ਪਿੱਛੇ ਆ ਟਕਰਾਇਆ। ਉਸ ਨੂੰ ਨੀਂਦ ਦਾ ਝੌਕਾਂ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿੱਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿੱਪਰ ਆਪਣੀ ਸਾਈਡ ਤੇ ਖੜਾ ਸੀ। ਉਹਨਾਂ ਦੱਸਿਆ ਕਿ ਸੂਚਨਾ ਮਿਲਣ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਅਤੇ ਥਾਣਾ ਸਦਰ ਵਿਖੇ ਸੂਚਨਾ ਦਿੱਤੀ ਜਿਸ ਤੇ ਥਾਣਾ ਸਦਰ ਏਐਸਆਈ ਤਿਲਕ ਰਾਜ ਅਤੇ ਹੋਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਪਹੁੰਚਾਇਆ । ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਨ ਨੰਦਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ
Powered by Froala Editor
A Motorcycle Collided With A Standing Trolley The Motorcyclist Died