ਪੰਜਾਬ -ਚ ਸੋਮਵਾਰ ਨੂੰ 77 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਰਿਪੋਰ ">
ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਪੰਜਾਬ ਦੇ ਜ਼ਿਲ੍ਹਿਆਂ ਤੋਂ 77 ਨਵੇਂ ਪਾਜ਼ੇਟਿਵ ਕੇਸ, 44 ਮਾਮਲੇ ਇਕੱਲੇ ਜਲੰਧਰ ਦੇ, ਕੁੱਲ ਅੰਕੜਾ 4200 ਦੇ ਪਾਰ...
June 22, 2020
Daily-Dharaledar-Online-News-Vie

Daily Dharaledar / Punjab

ਪੰਜਾਬ -ਚ ਸੋਮਵਾਰ ਨੂੰ 77 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਰਿਪੋਰਟ ਕੀਤੇ ਗਏ। ਸੂਬੇ -ਚ ਪੀੜਤਾਂ ਦੀ ਕੁੱਲ ਗਿਣਤੀ 4288 ਹੋ ਗਈ ਹੈ। 2700 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਐਤਵਾਰ ਨੂੰ ਵੀ 22 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਦਸ ਦਿਨਾਂ -ਚ 413 ਲੋਕ ਸਿਹਤਯਾਬ ਹੋ ਚੁੱਕੇ ਹਨ। ਅੱਜ ਜਲੰਧਰ ਤੋਂ 44, ਅੰਮ੍ਰਿਤਸਰ ਤੋਂ 8, ਫਿਰੋਜ਼ਪੁਰ-ਪਠਾਨਕੋਟ ਤੋਂ 7-7, ਬਠਿੰਡਾ ਤੋਂ 6, ਸ੍ਰੀ ਮੁਕਤਸਰ ਸਾਹਿਬ-ਗੁਰਦਾਸਪੁਰ ਤੋਂ 2-2 ਤੇ ਬਰਨਾਲਾ ਤੋਂ 1 ਕੇਸ ਹਨ। ਜਲੰਧਰ -ਚ ਕੋਰੋਨਾ ਦੀ ਰਫ਼ਤਾਰ ਰੁਕ ਨਹੀਂ ਰਹੀ ਹੈ। 1. ਅੱਜ 44 ਨਵੇਂ ਮਾਮਲੇ ਦਰਜ ਕੀਤੇ ਗਏ। ਜ਼ਿਲ੍ਹੇ -ਚ ਕੁੱਲ ਮਾਮਲੇ 564 ਹੋ ਗਈ ਹੈ। 2. ਅੰਮ੍ਰਿਤਸਰ -ਚ ਅੱਜ 8 ਵਿਅਕਤੀ ਹੋਰ ਪਾਜ਼ੇਟਿਵ, ਕੁੱਲ ਗਿਣਤੀ 781 ਹੋ ਗਈ ਹੈ। 3. 518 ਮਰੀਜ਼ ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ ਤੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। 4. ਸ੍ਰੀ ਮੁਕਤਸਰ ਸਾਹਿਬ -ਚ ਸੋਮਵਾਰ ਨੂੰ ਦੋ ਹੋਰ ਨਵੇਂ ਮਰੀਜ਼ ਕੋਰੋਨਾ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ ਇਕ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਵਾਸੀ ਹੈ। ਪਠਾਨਕੋਟ -ਚ ਕੋਰੋਨਾ ਨੇ ਹੈਲਥ ਇੰਸਪੈਕਟਰ ਤੇ ਇਕ ਬੱਚੀ ਸਮੇਤ ਸੱਤ ਹੋਰਾਂ ਨੂੰ ਗਲਵੱਕੜੀ ਪਾਈ ਹੈ ਤੇ ਫਿਰੋਜ਼ਪੁਰ -ਚ ਦੋ ਬੈਂਕ ਮੁਲਾਜ਼ਮਾਂ ਸਮੇਤ ਫਿਰੋਜ਼ਪੁਰ -ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਚੁਫੇਰੇ ਸਨਸਨੀ ਫੈਲ ਗਈ। ਬੈਂਕ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਕਾਰਨ ਦੋ ਬੈਂਕਾਂ ਦੀਆਂ ਬ੍ਰਾਂਚਾਂ ਸੀਲ ਕਰ ਦਿੱਤੀਆਂ ਗਈਆਂ ਹਨ। ਬੈਂਕ ਦੇ ਅਮਲੇ ਨੂੰ ਘਰਾਂ -ਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਬਰਨਾਲਾ ਦੇ ਕਸਬਾ ਸ਼ਹਿਣਾ -ਚ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਕੇਸ ਆਇਆ ਹੈ। ਇਹ ਇਕ ਔਰਤ ਹੈ ਜੋ ਦਿੱਲੀ ਤੋਂ ਆਪਣੇ ਪੇਕੇ ਘਰ ਛੋਟੀ ਬੱਚੀ ਤੇ ਪਤੀ ਨਾਲ ਬੂਟਾ ਸਿੰਘ ਵਾਸੀ ਸ਼ਹਿਣਾ ਕੋਲ ਲੰਘੀ 15 ਜੂਨ ਨੂੰ ਆਈ ਸੀ। ਗੁਰਦਾਸਪੁਰ -ਚ ਅੱਜ 2 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਇਹ ਦੋਵੇਂ ਹੀ ਸਕੀਆਂ ਭੈਣਾਂ ਹਨ ਤੇ ਦਿੱਲੀ ਤੋਂ ਵਾਪਸ ਆਈਆਂ ਹਨ। ਜ਼ਿਲ੍ਹੇ -ਚ ਐਕਟਿਵ ਕੇਸ 17 ਤੇ ਪੀੜਤਾਂ ਦੀ ਕੁੱਲ ਗਿਣਤੀ 185 ਹੋ ਗਈ ਹੈ।

Daily Dharaledar Online News Views and Reviews


Recommended Posts