NOW
ਕਾਦੀਆਂ ਤੋਂ ਸੁਖਬੀਰ ਬਾਦਲ ਨੇ ਕੀਤਾ 2027 ਚੋਣ ਮੁਹਿੰਮ ਦਾ ਆਗਾਜ਼    ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ     ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ ਤਹਿਤ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਜੁਝਾਰੂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਮਾਗਮ ਵਿੱਚ ਆਏ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਸਹੁੰ ਚੁਕਾਈ ਗਈ। …… As Part Of The Anti-drug Drive “yudh Nashian Virudh 2.0” Campaign, Chief Minister Bhagwant Singh Mann Attended An Event At Village Killi Chahlan, Moga District. At    ਦੋਰਾਹਾ ਵਿਖੇ ਚਾਰ ਲੇਨ ਰੇਲਵੇ ਓਵਰ ਬ੍ਰਿਜ ਨਾਲ ਮਾਲਵਾ ਖੇਤਰ ਨੂੰ ਵੱਡੀ ਰਾਹਤ    ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ    ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ    
ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਮੰਦਿਰ ਵਿੱਚ ਹੌਇਆ ਸ਼ੁਰੂ ਲੰਗੂਰ ਮੇਲਾ
October 3, 2024 13:39:21
The-Langur-Mela-Started-At-The-W

ਕਿਹਾ ਕਿ ਸੁਖਣਾ ਸੁਖੀ ਸੀ ਕਿ ਜੇਕਰ ਘਰ ਪੁੱਤ ਹੋਵੇਗਾ ਤੇ ਲੰਗੂਰ ਬਣਾ ਕੇ ਇੱਥੇ ਲੈ ਕੇ ਆਵਾਂਗੇ

ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਅੱਜ ਆਪਣੇ ਬੱਚਿਆਂ ਨੂੰ ਲੈਕੇ ਦੁਰਗਿਆਣਾ ਮੰਦਰ ਪੁਹੰਚੇ

Daily Dharaledar Bureau / Amritsar


ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਵਰਾਤਰਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ । ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ । ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ।


ਪੂਰੇ ਵਿਸ਼ਵ ਭਰ ਦੇ ਵਿੱਚ ਨਵਰਾਤਰੇ ਮਨਾਏ ਜਾਣਗੇ , ਅਤੇ ਅੰਮ੍ਰਿਤਸਰ ਦੇ ਵਿੱਚ ਨਵਰਾਤਰੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਵੇਗੀ।, ਤੁਹਾਨੂੰ ਦੱਸ ਦਈਏ ਕਿ ਪੂਰੇ ਵਿਸ਼ਵ ਭਰ ਦੇ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੁਮਾਨ ਮੰਦਿਰ ਦੇ ਵਿੱਚ ਹੀ ਬੱਚੇ ਲੰਗੂਰ ਬਣਦੇ ਹਨ।


ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਵਰਾਤਰਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ। ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ । ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਚਰਨਾਂ ਵਿੱਚ ਨਤਮਸਤਕ ਕਰਵਾਉਣ ਲਿਆਉਂਦੇ ਹਨ।


ਉੱਥੇ ਹੀ ਮੰਦਿਰ ਦੇ ਪੰਡਿਤ ਮੇਘ ਸ਼ਾਮ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 3 ਅਕਤੂਬਰ ਤੋਂ ਅਸੂ ਦੇ ਨਵਰਾਤਰੇ ਆਰੰਭ ਹੋਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ ਉਹ ਚਾਕੂ ਦਾ ਕੱਟਿਆ ਨਹੀਂ ਖਾਂਦੇ, ਬੈੱਡ ਆਦਿ ‘ਤੇ ਨਹੀਂ ਸੌਂਦੇ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੱਦੇਨਜ਼ਰ ਮੰਦਰ ਵਿਖੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਤੇ ਪ੍ਰਬੰਧਕਾਂ ਦੇ ਮੁਤਾਬਿਕ ਬੀਤੇ ਸਾਲਾਂ ਨਾਲੋਂ ਇਸ ਵਾਰ ਵੱਡੀ ਗਿਣਤੀ ਵਿੱਚ ਲੰਗੂਰ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ।


ਪੰਡਿਤ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ ਜੋ ਕਿ ਅਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰੰਪਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਨ ।


ਉਹਨਾਂ ਕਿਹਾ ਕਿ ਲੰਗੂਰ ਬਣੇ ਬੱਚੇ ਦੇ ਮਾਪਿਆਂ ਨੂੰ ਵੀ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ । ਪੰਡਿਤ ਜੀ ਨੇ ਕਿਹਾ ਕਿ ਸ੍ਰੀ ਹਨੁਮਾਨ ਜੀ ਦੀਆਂ ਬੈਠੀ ਮੁੰਦਰਾ ਜੋ ਵਿਸ਼ਵ ਚੋਂ ਸਿਰਫ ਦੋ ਹੀ ਮੂਰਤੀਆਂ ਮਿਲਦੀਆਂ ਹਨ। ਉਹਨਾਂ ਚੋਂ ਇੱਕ ਮੂਰਤੀ ਸ੍ਰੀ ਦੁਰਗਿਆਨਾ ਤੀਰਥ ਸਥਿਤ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਮਿਲਦੀ ਹੈ, ਇਸ ਤੋਂ ਇਲਾਵਾ ਸ਼੍ਰੀ ਹਨੁਮਾਨ ਜੀ ਦੀ ਬੈਠੀ ਮੁੰਦਰਾ ਚ ਦੂਜੀ ਮੂਰਤੀ ਸ਼੍ਰੀ ਹਨੂਮਾਨਗੜੀ ਅਯੋਧਿਆ ਵਿਖੇ ਹੈ। ਸੰਸਾਰ ਚ ਅਜਿਹੀ ਮੂਰਤੀ ਹੋਰ ਕਿਧਰੇ ਨਹੀਂ ਮਿਲਦੀ ਜਿਸ ਚ ਸ਼੍ਰੀ ਹਨੂਮਾਨ ਜੀ ਬੈਠੀ ਮੁਦਰਾ ਚ ਹੋਣ। ਅੰਮ੍ਰਿਤਸਰ ਦਾ ਇਤਿਹਾਸ ਰਮਾਇਣ ਕਾਲ ਨਾਲ ਵੀ ਜੁੜਦਾ ਹੈ ਜਿਸ ਦੀ ਗਵਾਈ ਭਰਦਾ ਹੈ ਇਥੋਂ ਦਾ ਸ੍ਰੀ ਹਨੂਮਾਨ ਮੰਦਰ,, ਪਿਛਲੇ ਪੁਰਾਤਨ ਸਮੇਂ ਤੋਂ ਅੰਸੂ ਦੇ ਨਰਾਤਿਆਂ ਚ ਲੱਗਣ ਵਾਲਾ ਲੰਗੂਰ ਮੇਲਾ ਵਿਸ਼ਵ ਪ੍ਰਸਿੱਧ ਹੈ।, ਨਰਾਤਿਆਂ ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਇੱਥੇ ਆਪਣੇ ਬੱਚਿਆਂ ਨੂੰ ਲੰਗੂਰ ਦੇ ਪਰਹਾਵੇ ਤੇ ਸਜਾ ਕੇ ਮੱਥਾ ਟੇਕਣ ਲਈ ਲੈ ਕੇ ਆਉਂਦੇ ਹਨ,


ਰਾਮਾਇਣ ਕਾਲ ’ਚ ਜਿਸ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹਾ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ’ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਉਨ੍ਹਾਂ ਦੇ ਪ੍ਰਭੂ ਸ਼ਰੀ ਰਾਮ ਜੀ ਦੇ ਬੱਚੇ ਹਨ। ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁਝ ਨਹੀਂ ਕਿਹਾ। ਲਵ ਤੇ ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੌੜੇ-ਦੌੜੇ ਇਸ ਸਥਾਨ ’’ਤੇ ਪੁੱਜੇ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ਼੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ’ਤੇ ਆ ਕੇ ਬੈਠੇ, ਉਸ ਸਥਾਨ ’ਤੇ ਬਾਅਦ ’ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ। ਸ਼੍ਰੀ ਹਨੂੰਮਾਨ ਜੀ ਨੂੰ ਜਿਸ ਦਰਖਤ ਨਾਲ ਬੰਨਿ੍ਹਆਂ ਗਿਆ ਸੀ, ਉਹ ਅੱਜ ਵੀ ਇਥੇ ਮੌਜੂਦ ਹੈ। ਜਿਨ੍ਹਾਂ ਲੋਕਾਂ ਦੇ ਘਰ ਪੁੱਤਰ ਨਹੀੰ ਹੁੰਦਾ, ਉਹ ਇਥੇ ਆ ਕੇ ਬੋਹੜ ਦੇ ਦਰਖੱਤ ਨਾਲ ਮੌਲੀ ਬੰਨ੍ਹ ਕੇ ਪੁੱਤਰ ਪ੍ਰਾਪਤੀ ਦੀ ਮੰਨਤ ਮੰਨਦੇ ਹਨ। ਜਦੋਂ ਉਨ੍ਹਾਂ ਘਰ ਪੁੱਤਰ ਹੋ ਜਾਂਦਾ ਹੈ ਤਾਂ ਉਹ ਬੱਚੇ ਨੂੰ ਅਸੂ ਦੇ ਨਰਾਤਿਆਂ ’ਚ ਦੋ ਸਮੇੰ ਸਵੇਰੇ-ਸ਼ਾਮ ਲੰਗੂਰ ਦੇ ਪਹਿਰਾਵੇ ’ਚ ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ 10 ਦਿਨ ਮੱਥਾ ਟਿਕਾਉਂਦੇ ਹਨ। ਦੁਸ਼ਹਿਰੇ ਤੋਂ ਅਗਲੇ ਦਿਨ ਇਕਾਦਸ਼ੀ ਵਾਲੇ ਦਿਨ ਪੋਸ਼ਾਕ ਉਸੇ ਥਾਂ ਉਤਾਰੀ ਜਾਂਦੀ ਹੈ, ਜਿਥੇ ਮੌਲੀ ਬੰਨੀ ਸੀ।


ਪੰਡਿਤ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਲੰਗੂਰ ਬਣਾਉਣ ਲਈ ਜੋ ਸ਼ਰਧਾਲੂ ਵਿਦੇਸ਼, ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਤੋਂ ਆਉਂਦੇ ਹਨ, ਦੇ ਠਹਿਰਣ ਤੇ ਲੰਗਰ ਦੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸ਼ਰਧਾਲੂਆਂ ਨੂੰ ਇਸ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।


ਪੰਡਿਤ ਜੀ ਨੇ ਦੱਸਿਆ ਕੀ ਜਿਹੜੇ ਸ਼ਰਧਾਲੂ ਲੋੜਵੰਦ ਹੁੰਦੇ ਹਨ ਤੇ ਆਪਣੇ ਬੱਚੇ ਲਈ ਲੰਗੂਰ ਦੀ ਪੋਸ਼ਾਕ ਨਹੀੰ ਬਣਵਾ ਸਕਦੇ, ਨੂੰ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਮੁਫਤ ’ਚ ਪੋਸ਼ਾਕ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੰਜੈ ਮਹਿਰਾ ਪਿਛਲੇ 35 ਸਾਲ ਤੋਂ ਲੰਗੂਰ ਮੇਲੇ ਦੀ ਸਾਰੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਦੀ ਅਗਵਾਈ ’ਚ ਵੇਖਦੇ ਆ ਰਹੇ ਹਨ।


ਬੱਚਿਆਂ ਨੂੰ ਲੰਗੂਰ ਬਣਾਉਣ ਦੇ ਨਿਯਮ

ਜਿਹੜੇ ਬੱਚੇ ਲੰਗੂਰ ਬਣਦੇ ਹਨ ਤੇ ਉਨ੍ਹਾਂ ਦੇ ਮਾਤਾ- ਪਿਤਾ ਨੂੰ ਪਹਿਲੇ ਨਰਾਤੇ ਤੋਂ ਦੁਸ਼ਹਿਰੇ ਤਕ ਕੁਝ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹ ਨਿਯਮ ਇਸ ਪ੍ਰਕਾਰ ਹਨ -


ਪਹਿਲੇ ਦਿਨ ਪੂਜਾ ਦਾ ਸਾਮਾਨ, ਮਠਿਆਈ, ਫਲ਼, ਨਾਰੀਅਲ, ਫੁਲ਼ ਸਿਹਰਾ ਲੈ ਕੇ ਆਉਣਾ ਜ਼ਰੂਰੀ ਹੈ।

ਜ਼ਮੀਨ ’ਤੇ ਸੌਣਾ।

ਲੰਗੂਰ ਬਣਨ ਵਾਲੇ ਬੱਚੇ ਤੇ ਮਾਪੇ ਚਮੜੇ ਦੀਆਂ ਜੁੱਤੀਆਂ, ਚੱਪਲ, ਬੈਲਟ ਦੀ ਵਰਤੋਂ ਨਹੀੰ ਕਰ ਸਕਦੇ ਅਤੇ ਨੰਗੇ ਪੈਰੀਂ ਮੰਦਰ ’ਚ ਆਉਣਾ ਜ਼ਰੂਰੀ ਹੈ।

ਲੰਗੂਰ ਬਣਨ ਵਾਲੇ ਬੱਚੇ ਨੇ ਇਨ੍ਹਾਂ ਦਿਨਾਂ ’ਚ ਚਾਕੂ ਨਾਲ ਕੱਟੀ ਕੋਈ ਵੀ ਵਸਤੂ ਨਹੀਂ ਖਾਣੀ। ਪਿਆਜ਼, ਲਸਨ, ਸ਼ਰਾਬ ਆਦਿ ਕਿਸੇ ਵੀ ਨਸ਼ੀਲੀ ਵਸਤੂ ਦਾ ਸੇਵਨ ਮਨ੍ਹਾ ਹੈ। ਬ੍ਰਹਮਚਾਰਿਆ ਵਰਤ ਦੀ ਪਾਲਣਾ ਜ਼ਰੂਰੀ ਹੈ।

ਦੂਜਿਆਂ ਦੇ ਘਰ ਦੇ ਦਰਵਾਜ਼ੇ ਦੇ ਅੰਦਰ ਨਹੀਂ ਜਾਣਾ।

ਦੂਜਿਆਂ ਦੇ ਘਰ ਦਾ ਭੋਜਨ ਨਹੀਂ ਖਾਣਾ।

ਸਾਰੇ ਸਰੀਰ ’ਤੇ ਤੇਲ, ਸ਼ੈਪੂ, ਸਾਬਣ ਲਗਾਉਣਾ ਮਨ੍ਹਾ ਹੈ।

ਆਪਣੇ ਹੱਥਾਂ ਨਾਲ ਜਾਂ ਸਾਬਣ ਨਾਲ ਕੱਪੜੇ ਧੋਣੇ ਮਨ੍ਹਾ ਹਨ।

ਅੱਸੂ ਦੇ ਨਰਾਤਿਆਂ ’ਚ 10 ਦਿਨ ਰੋਜ਼ਾਨਾ ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ ਦੋਵੇਂ ਸਮੇਂ ਸਵੇਰੇ-ਸ਼ਾਮ ਮੱਥਾ ਟੇਕਣਾ ਜ਼ਰੂਰੀ ਹੈ।

ਦੁਸਹਿਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦੀ ਪੋਸ਼ਾਕ ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ ਉਤਾਰੀ ਜਾਵੇਗੀ।

The Langur Mela Started At The World Famous Sri Durgiana Temple

Related News