ਵਿਸ਼ਵ ਪ੍ਰਸਿੱਧ ਕਥਾ " /> ਲੁਧਿਆਣਾਃ 3ਨਵੰਬਰ


Cec ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਵਰਤੀਆਂ ਪਾਣੀ ਦੀਆਂ ਬੁਛਾੜਾਂ    ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ    ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ    Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ   
ਪੁਰਾਤਨ ਤੇ ਨਵੀਨ ਸਾਹਿੱਤ ਪੜ੍ਹਨ ਦੀ ਬਿਰਤੀ ਘਟਣ ਨਾਲ ਪੰਜਾਬ ਦੀ ਬੌਧਿਕ ਪਰੰਪਰਾ ਕਮਜ਼ੋਰ ਪੈ ਰਹੀ ਹੈ - ਗਿਆਨੀ ਪਿੰਦਰਪਾਲ ਸਿੰਘ
November 4, 2024
The-Intellectual-Tradition-Of-Pu

Daily Dharaledar Bureau / Ludhiana

ਲੁਧਿਆਣਾਃ 3ਨਵੰਬਰ


ਵਿਸ਼ਵ ਪ੍ਰਸਿੱਧ ਕਥਾ ਵਾਚਕ ਤੇ ਉੱਘੇ ਲੇਖਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੁਰਾਤਨ ਤੇ ਨਵੀਨ ਸਾਹਿੱਤ ਪੜ੍ਹਨ ਦੀ ਬਿਰਤੀ ਘਟਣ ਕਾਰਨ ਪੰਜਾਬ ਦੀ ਬੌਧਿਕ ਪਰੰਪਰਾ ਕਮਜ਼ੋਰ ਪੈ ਰਹੀ ਹੈ। ਗਿਆਨ ਦੇ ਸੋਮਿਆਂ ਤੀਕ ਖ਼ੁਦ ਪਹੁੰਚਣ ਦੀ ਥਾਂ ਅਸੀਂ ਕਿਸੇ ਹੋਰ ਦੇ ਪੜ੍ਹੇ ਪੜ੍ਹਾਏ ਤੇ ਨਿਰਭਰ ਹੋ ਰਹੇ ਹਾਂ। ਇਸ ਬਾਰੇ ਸਭ ਧਿਰਾਂ ਨੂੰ ਸਿਰ ਜੋੜ ਕੇ ਸ਼ਬਦ ਚੇਤਨਾ ਲਹਿਰ ਚਲਾਉਣ ਦੀ ਸਖ਼ਤ ਲੋੜ ਹੈ। 

ਉਨ੍ਹਾਂ ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ “ਗੁਰਮੁਖੀ ਵਿਰਸਾ ਤੇ ਵਰਤਮਾਨ ਹੱਥ ਲਿਖਤਾਂ ਦੇ ਪ੍ਰਸੰਗ ਵਿੱਚ” ਤੇ ਖਾਲਸਾ ਪੰਥ ਦੇ ਪਰਚਮ ਦਾ ਇੱਕ ਪੰਨਾ “ਮੋਰਚਾ ਗੰਗ ਸਰ ਜੈਤੋ” ਭੇਂਟ ਕੀਤੀਆਂ। 

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ, ਧਰਮ, ਖੇਡ ਸੱਭਿਆਚਾਰ ਤੇ ਲੋਕ ਸੇਵਾ ਅਦਾਰਿਆਂ ਨੂੰ ਸਿਰ ਜੋੜ ਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਖ਼ੁਸ਼ੀ ਗ਼ਮੀ ਦੇ ਮੌਕੇ ਕਿਤਾਬਾਂ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 16 ਸਾਲ ਤੋਂ ਲਗਾਤਾਰ ਅਸੀਂ ਪਿੰਡ ਕੋਟਲਾ ਸ਼ਾਹੀਆ(ਬਟਾਲਾ) ਵਿਖੇ ਹਰ ਸਾਲ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਨਾਲ ਤਿੰਨ ਕਿਤਾਬਾਂ ਦਾ ਸੈੱਟ ਵੀ ਭੇਂਟ ਕਰਦੇ ਹਾਂ ਜਿਸ ਵਿੱਚ ਇੱਕ ਕਿਤਾਬ ਧਰਮ ਨਾਲ ਸਬੰਧਤ, ਦੂਸਰੀ ਖੇਡਾਂ ਨਾਲ ਸਬੰਧਤ ਤੇ ਤੀਸਰੀ ਨਿਰੋਲ ਸਾਹਿੱਤ ਨਾਲ ਸਬੰਧਤ ਹੁੰਦੀ ਹੈ। ਖਿਡਾਰੀਆਂ ਦੇ ਸਰੀਰਕ ਬਲ ਦੇ ਨਾਲ ਨਾਲ ਮਾਨਸਿਕ ਵਿਕਾਸ ਲਈ ਵੀ ਹੁਣ ਤੀਕ ਕੀਤੇ ਯਤਨ ਚੰਗੇ ਨਤੀਜੇ ਦੇ ਰਹੇ ਹਨ। ਪ੍ਰੋ. ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਆਪਣੀ ਲਾਇਬਰੇਰੀ ਵਿੱਚੋਂ ਪੰਥ ਰਤਨ ਮਾਸਟਰ  ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਪੰਜ ਪੁਸਤਕਾਂ ਦਾ ਸੈੱਟ ਤੇ ਕੁਝ ਹੋਰ ਮਹੱਤਵਪੂਰਨ ਪੁਸਤਕਾਂ ਦਾ ਪਰਾਗਾ ਭੇਂਟ ਕੀਤਾ। ਪ੍ਰੋ. ਗਿੱਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਸਿਰਫ਼ ਸਿਆਸੀ ਆਗੂ ਨਹੀਂ ਬਲਕਿ ਇੱਕ ਰਾਸ਼ਟਰਵਾਦੀ ਸਿੱਖ ਨੇਤਾ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਜੰਗੇ ਆਜ਼ਾਦੀ ਵਿੱਚ ਵੀ ਵੱਡੀ  ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਨਾਵਲ ਪ੍ਰੇਮ ਲਗਨ ਤੇ ਬਾਬਾ ਤੇਗਾ ਸਿੰਘ ਵਿੱਚੋਂ ਉਨ੍ਹਾਂ ਦੀ ਦੂਰ-ਅੰਦੇਸ਼ ਸੋਚ ਤੇ ਵਿਲੱਖਣ ਸ਼ਖ਼ਸੀਅਤ ਸਾਫ਼ ਨਜ਼ਰ ਆਉਂਦੀ ਹੈ।ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕੀਤਾ ਹੈ। 

ਇਸ ਮੌਕੇ ਸ. ਜਸਜੀਤ ਸਿੰਘ ਨੱਤ ਯੂ ਐੱਸ  ਏ। ਅੰਮ੍ਰਿਤਪਾਲ ਸਿੰਘ ਗਿੱਲ, ਸ. ਕਸ਼ਮੀਰ ਸਿੰਘ ਵਿਰਕ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਬੇਟੀ ਅਸੀਸ ਕੌਰ ਤੇ ਸਰਦਾਰਨੀ ਕੁਲਦੀਪ ਕੌਰ ਗਿੱਲ ਵੀ ਹਾਜ਼ਰ ਸਨ। ਗਿਆਨੀ ਪਿੰਦਰਪਾਲ ਸਿੰਘ ਜੀ ਨੇ ਬੇਟੀ ਸਿਰਜਣ ਕੌਰ ਗਿੱਲ ਦੇ ਜਨਮ ਦਿਨ ਮੌਕੇ ਆਸ਼ਾਰਵਾਦ ਵੀ ਦਿੱਤੀ।


Powered by Froala Editor

The Intellectual Tradition Of Punjab Is Weakening Due To The Decrease In The Habit Of Reading Ancient And Modern Literature Giani Pinderpal Singh


Recommended Posts