NOW
ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ, ਜਿਸ ਦੀ ਅਧਿਆਕਸ਼ਤਾ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕੀਤੀ    ਕਾਦੀਆਂ ਤੋਂ ਸੁਖਬੀਰ ਬਾਦਲ ਨੇ ਕੀਤਾ 2027 ਚੋਣ ਮੁਹਿੰਮ ਦਾ ਆਗਾਜ਼    ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ     ਯੁੱਧ ਨਸ਼ਿਆਂ ਵਿਰੁੱਧ 2.0' ਮੁਹਿੰਮ ਤਹਿਤ ਰੱਖੇ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਵਾਲੇ ਜੁਝਾਰੂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਮਾਗਮ ਵਿੱਚ ਆਏ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਸਹੁੰ ਚੁਕਾਈ ਗਈ। …… As Part Of The Anti-drug Drive “yudh Nashian Virudh 2.0” Campaign, Chief Minister Bhagwant Singh Mann Attended An Event At Village Killi Chahlan, Moga District. At    ਦੋਰਾਹਾ ਵਿਖੇ ਚਾਰ ਲੇਨ ਰੇਲਵੇ ਓਵਰ ਬ੍ਰਿਜ ਨਾਲ ਮਾਲਵਾ ਖੇਤਰ ਨੂੰ ਵੱਡੀ ਰਾਹਤ    ਮੋਗਾ ਵਿੱਚ ਸੀਬੀਐਸਈ ਪ੍ਰੀਖਿਆਵਾਂ ਸ਼ੁਰੂ, ਕੇਂਦਰਾਂ ਨੇੜੇ ਇਕੱਠ ‘ਤੇ ਪਾਬੰਦੀ    ਸੀਐਮ ਦਫ਼ਤਰ ਤੇ ਡੀਜੀਪੀ ਦੇ ਸਟੇਜ ਸਾਂਝੇ ਕਰਨ ‘ਤੇ ਕਾਂਗਰਸ ਦਾ ਐਤਰਾਜ਼    ਬਠਿੰਡਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੰਜ ਗ੍ਰਿਫਤਾਰ    ਮੋਹਾਲੀ ‘ਚ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਬੰਬ ਧਮਕੀ    ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਲਈ ਆਯੋਜਿਤ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ   
ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
January 28, 2025 06:32:53
-1984-

Ravneet / Patiala

Repoter...Ravneet
ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਕਾਂਗਰਸੀ ਸਾਜ਼ਿਸ਼ ਤਹਿਤ ਹੋਏ ਇਨ੍ਹਾਂ ਦੰਗਿਆਂ ਦੌਰਾਨ ਪੀੜਤ ਪਰਿਵਾਰਾਂ ਨੇ ਜੋ ਕੁਝ ਸਹਿਣ ਕੀਤਾ, ਉਹ ਦਿਲ ਦਹਿਲਾ ਦੇਣ ਵਾਲਾ ਹੈ: ਜੈ ਇੰਦਰ ਕੌਰ

ਦਿੱਲੀ/ਪਟਿਆਲਾ, 27 ਜਨਵਰੀ

ਪੰਜਾਬ ਬੀਜੇਪੀ ਮਹਿਲ਼ਾ ਮੋਰਚਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ, ਜੈ ਇੰਦਰ ਕੌਰ ਨੇ ਅੱਜ ਨਵੀਂ ਦਿੱਲੀ ਦੇ ਤਿਲਕ ਨਗਰ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ।

ਇਸ ਮੌਕੇ ‘ਤੇ ਜੈ ਇੰਦਰ ਕੌਰ ਨੇ ਕਿਹਾ, "1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਇਨ੍ਹਾਂ ਔਰਤਾਂ ਨੇ ਜੋ ਦੁੱਖ-ਤਕਲੀਫਾਂ ਝੱਲੀਆਂ, ਉਹ ਸੁਣ ਕੇ ਦਿਲ ਬਹੁਤ ਦੁਖਦਾ ਹੈ। 40 ਤੋਂ ਵੱਧ ਸਾਲ ਹੋ ਗਏ ਹਨ, ਪਰ ਉਨ੍ਹਾਂ ਦੇ ਜਖ਼ਮ ਅੱਜ ਵੀ ਤਾਜ਼ਾ ਹਨ। ਦਿੱਲੀ ‘ਚ ਇਨ੍ਹਾਂ ਸਿੱਖ ਪਰਿਵਾਰਾਂ ਨਾਲ ਜੋ ਹੋਇਆ ਉਹ ਦੰਗੇ ਨਹੀਂ, ਸਗੋਂ ਓਸ ਸਮੇਂ ਦੀ ਕਾਂਗਰਸੀ ਸਰਕਾਰ ਤੇ ਉਨ੍ਹਾਂ ਦੇ ਆਗੂਆਂ ਵਲੋਂ ਕੀਤਾ ਗਿਆ ਰਾਜ ਪ੍ਰਾਇਜਤ ਕਤਲੇਆਮ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਸਿੱਖ ਭਾਈਚਾਰਾ ਹਮੇਸ਼ਾ ਰਾਸ਼ਟਰ ਨਿਰਮਾਣ ਅਤੇ ਸੇਵਾ ‘ਚ ਅੱਗੇ ਰਿਹਾ ਹੈ, ਪਰ 1984 ਵਿੱਚ ਉਨ੍ਹਾਂ ਨਾਲ ਜੋ ਅਤਿਆਚਾਰ ਹੋਏ, ਉਹ ਨਾ ਭੁੱਲਣਯੋਗ ਹਨ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਬਲੀਦਾਨਾਂ ਨੂੰ ਯਾਦ ਰੱਖੀਏ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਨਿਆਂ ਤੇ ਮਜ਼ਬੂਤ ਸਹਿਯੋਗ ਦੀ ਮੰਗ ਕਰੀਏ।"

ਉਨ੍ਹਾਂ ਨੇ ਇਹ ਵੀ ਕਿਹਾ, "ਨਾ ਸਿਰਫ ਕਾਂਗਰਸ, ਪਰ ਆਮ ਆਦਮੀ ਪਾਰਟੀ (AAP) ਵੀ ਉਨ੍ਹਾਂ ਦੀ ਹੀ ਰਾਹ ਪੈਰੀ ਹੈ। ਉਹ 10 ਸਾਲ ਤੋਂ ਦਿੱਲੀ ਦੀ ਹਕੂਮਤ ਕਰ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਮਲਕੀਅਤ ਅਧਿਕਾਰ, ਨੌਕਰੀਆਂ ਅਤੇ ਮੁਫ਼ਤ ਬਿਜਲੀ ਦੇ ਵਾਅਦੇ ਕੀਤੇ ਸਨ, ਪਰ ਅੱਜ ਤਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਇਹ ਪਰਿਵਾਰ ਆਪ ਤੋਂ ਪੂਰੀ ਤਰ੍ਹਾਂ ਨਾਲ ਠੱਗੇ ਮਹਿਸੂਸ ਕਰ ਰਹੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਇਨ੍ਹਾਂ ਪਰਿਵਾਰਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਵੀ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸਿੱਖ ਹੋਣ ਦੇ ਨਾਤੇ, ਉਨ੍ਹਾਂ ਉੱਤੇ ਵੱਡੀਆਂ ਉਮੀਦਾਂ ਸਨ, ਪਰ ਉਹ ਵੀ ਉਨ੍ਹਾਂ ਨੂੰ ਨਿਰਾਸ਼ ਕਰ ਗਏ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਨੌਕਰੀਆਂ, ਮੁਫ਼ਤ ਬਿਜਲੀ ਅਤੇ ਘਰਾਂ ਦੇ ਮਲਕੀਅਤ ਅਧਿਕਾਰ ਦੇ ਵਾਅਦੇ ਕੀਤੇ ਸਨ, ਪਰ 10 ਸਾਲ ਪਹਿਲਾਂ ਵਿਧਾਇਕ ਬਣਨ ਤੋਂ ਬਾਅਦ, ਉਹ ਉਨ੍ਹਾਂ ਕੋਲ ਕਦੇ ਵੀ ਮੁੜ ਕੇ ਨਹੀਂ ਆਏ।"
ਉਨ੍ਹਾਂ ਨੇ ਅੱਗੇ ਕਿਹਾ, "ਭਾਜਪਾ ਹਮੇਸ਼ਾ ਪੀੜਤਾਂ ਦੇ ਨਾਲ ਖੜੀ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਸਾਡੀ ਪਾਰਟੀ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼, ਸਹਿਯੋਗ ਅਤੇ ਇੱਜ਼ਤ ਦੇਣ ਲਈ ਵਚਨਬੱਧ ਹੈ। ਅਸੀਂ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹਾਂਗੇ।"

ਮੁਲਾਕਾਤ ਦੌਰਾਨ, ਜੈ ਇੰਦਰ ਕੌਰ ਨੂੰ ਬਜ਼ੁਰਗ ਔਰਤਾਂ ਨੇ ਆਪਣੇ ਤਜਰਬੇ ਸੰਝੇ ਕਰਦੇ ਹੋਏ ਭਾਵੁਕਤਾ ਨਾਲ ਗੱਲਾਂ ਦੱਸੀ। ਇੰਨੀ ਲੰਮੀ ਮਿਆਦ ਬਾਅਦ ਵੀ, ਇਹ ਪਰਿਵਾਰ ਅਜੇ ਵੀ ਇਨਸਾਫ਼ ਅਤੇ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਹਨ

1984

Related News