ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਰੀਬ 01.38 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ    ਰਾਮ ਨਗਰ ਸਿਵੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ    ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਰਾਜਪਾਲ ਗੁਲਾਬ ਚੰਦ ਕਟਾਰੀਆ    *ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ   
ਗਾਇਕ ਬੀਰ ਸਿੰਘ ਨੇ ਹਰ ਵਰਗ ਦੇ ਸਰੋਤਿਆਂ ਦਾ ਸੱਭਿਅਕ ਗਾਇਕੀ ਨਾਲ ਜਿੱਤਿਆ ਦਿਲ
February 21, 2025
-

Rajni / Patiala

ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਸਬੰਧੀ ਸਮਾਗਮਾਂ ਦਾ ਦੂਸਰਾ ਦਿਨ

ਗਾਇਕ ਬੀਰ ਸਿੰਘ ਨੇ ਹਰ ਵਰਗ ਦੇ ਸਰੋਤਿਆਂ ਦਾ ਸੱਭਿਅਕ ਗਾਇਕੀ ਨਾਲ ਜਿੱਤਿਆ ਦਿਲ

ਪਟਿਆਲਾ 20 ਫਰਵਰੀ

ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਅੱਜ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੂਫ਼ੀ ਗਾਇਕ ਬੀਰ ਸਿੰਘ ਦੀ ਸੱਭਿਅਕ ਗਾਇਕੀ ਦਾ ਆਯੋਜਨ ਕੀਤਾ ਗਿਆ। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਬੀਰ ਸਿੰਘ ਨੇ ਵੱਡੀ ਗਿਣਤੀ ’ਚ ਇਕੱਤਰ ਸਰੋਤਿਆਂ ਨੂੰ ਪੰਜਾਬੀ ਦੀ ਉੱਚਕੋਟੀ ਦੇ ਸ਼ਾਇਰੀ ਦੇ ਗਾਇਨ ਨਾਲ ਸ਼ਰਾਸਾਰ ਕੀਤਾ। ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਲਾ ਦੀ ਕਿਸੇ ਵੀ ਵੰਨਗੀ ‘’ਚ ਪਰੋਸੇ ਜਾਣ ਵਾਲੇ ਵਿਸ਼ਿਆਂ ਦੀ ਵਿਰੋਧਤਾ ’ਚ ਸਮਾਂ ਕਰਨ ਦੀ ਬਜਾਏ ਸਾਨੂੰ ਸੱਭਿਆਚਾਰਕ ਦਾਇਰੇ ‘’ਚ ਰਹਿਕੇ ਪੇਸ਼ਕਾਰੀਆਂ ਦੇਣ ਵਾਲੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸੇ ਤਹਿਤ ਹੀ ਸਮੇਂ ਦੀ ਲੋੜ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਨਵੀਂ ਪੀੜ੍ਹੀ ਨੂੰ ਮਿਆਰੀ ਗਾਇਕੀ ਨਾਲ ਜੋੜਨ ਹਿੱਤ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਅੱਜ ਦਾ ਸਮਾਗਮ ਰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਮਿਆਰੀ ਸਾਹਿਤ ਅਤੇ ਕਲਾ ਦੀਆਂ ਹੋਰਨਾਂ ਵੰਨਗੀਆਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਚੰਗਾ ਪੜ੍ਹਨ, ਸੁਣਨ, ਲਿਖਣ ਤੇ ਬੋਲਣ।
ਗਾਇਕ ਬੀਰ ਸਿੰਘ ਨੇ ਆਪਣੇ ਚਰਚਿਤ ਗੀਤ ‘ਤੂੰ ਕਿਉਂ ਉੱਡ ਜਾਨੈ ਵੇ ਮੋਰਾਂ ਤੇ ‘ਅੱਜ-ਕੱਲ੍ਹ’ ਨਾਲ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਫਿਰ ਨੌਜਵਾਨ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਮੇਰਾ ਤੇਰੇ ਵਿੱਚ iਖ਼ਆਲ ਜਿਹਾ ਰਹਿੰਦਾ ਏ’, ‘ਝਾਂਜਰਾਂ ਦਾ ਜੋੜਾ’, ‘ਸ਼ਾਮ ਸੁਨਹਿਰੀ ਤੇ ਅਲਵਿਦਾ ਕਹਿਣ ਦਾ ਪਰ ਇਹ ਢੰਗ ਨਹੀਂ ਕੋਈ’ ਤੇ ‘ਚਿਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ ਏ’ ਨਾਲ ਹਾਜ਼ਰੀਨ ਨੂੰ ਝੂੰਮਣ ਲਗਾ ਦਿੱਤਾ। ਇਸੇ ਦੌਰਾਨ ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਬਾਰੇ ਆਪਣੀ ਰਚਨਾ ‘ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾਂ’ ਨਾਲ ਇੱਕ ਦਮ ਮਾਹੌਲ ਬਦਲ ਦਿੱਤਾ। ਅੰਤ ਵਿੱਚ ‘ਤੇਰੇ ਨਾਲ ਵੇ ਢੋਲਣਾ’, ‘ਜੁਗਨੀ’ ਤੇ ‘ਘੋੜੀ’ ਗਾ ਕੇ ਬੀਰ ਸਿੰਘ ਸਰੋਤਿਆਂ ਨੂੰ ਨੱਚਣ ਲਗਾ ਦਿੱਤਾ। ਭਾਸ਼ਾ ਵਿਭਾਗ ਵੱਲੋਂ ਬੀਰ ਸਿੰਘ ਨੂੰ ਕਿਤਾਬਾਂ ਦੇ ਸੈੱਟ ਤੇ ਸ਼ਾਲ ਨਾਲ ਸਤਿਕਾਰ ਦਿੱਤਾ ਗਿਆ।
      ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ, ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵੰਤ ਪੰਜਾਬੀ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ, ਸੁਪਡੈਂਟ ਸਵਰਨ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।

ਤਸਵੀਰ: ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ, ਗਾਇਕ ਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ। ਨਾਲ ਹਨ ਸ੍ਰੀ ਅਮਰਿੰਦਰ ਸਿੰਘ, ਡਾ. ਗੁਰਮੁਖ ਸਿੰਘ ਤੇ ਹੋਰ ਸ਼ਖਸ਼ੀਅਤਾਂ।

Powered by Froala Editor


Recommended Posts