ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ    H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ   
-ਕਿਹਾ, ਪੀ.ਡੀ.ਏ ਵਿਖੇ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਤੇ ਲੋਕਾਂ ਦੇ ਉਡੀਕ ਖੇਤਰ ਨੂੰ ਵੀ ਕੀਤਾ ਗਿਆ ਅੱਪਗਰੇਡ
March 19, 2025
-

Rajni / Patiala

Repoter..Rajni
ਪੀ.ਡੀ.ਏ ਪਟਿਆਲਾ ਦੇ ਦਫ਼ਤਰ ਵਿਖੇ ਕੰਮ ਕਰਦੇ ਸਟਾਫ ਦੀ ਸਹੂਲਤ ਬੱਚਿਆਂ ਲਈ ਕਰੈੱਚ ਦਾ ਮਨੀਸ਼ਾ ਰਾਣਾ ਵੱਲੋਂ ਉਦਘਾਟਨ
-ਕਿਹਾ, ਪੀ.ਡੀ.ਏ ਵਿਖੇ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਤੇ ਲੋਕਾਂ ਦੇ ਉਡੀਕ ਖੇਤਰ ਨੂੰ ਵੀ ਕੀਤਾ ਗਿਆ ਅੱਪਗਰੇਡ
-ਲੋਕਾਂ ਦਾ ਕੀਮਤੀ ਸਮਾਂ ਬਚਾਉਣ ਲਈ ਪੀ.ਡੀ.ਏ ਦੀਆਂ ਜਿਆਦਾਤਰ ਸੇਵਾਵਾਂ ਨੂੰ ਆਨ-ਲਾਈਨ ਕੀਤਾ ਗਿਆ-ਮਨੀਸ਼ਾ ਰਾਣਾ
ਪਟਿਆਲਾ, 19 ਮਾਰਚ:
    ਪੀ.ਡੀ.ਏ ਨੇ ਨਿਵੇਕਲੀ ਪਹਿਲ ਕਰਦੇ ਹੋਏ ਪੀ.ਡੀ.ਏ ਪਟਿਆਲਾ ਦੇ ਦਫ਼ਤਰ ਵਿਖੇ ਕੰਮ ਕਰਦੇ ਸਟਾਫ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਦਫ਼ਤਰ ਦੇ ਗਰਾਊਂਡ ਫਲੋਰ ਵਿਖੇ ਸਟਾਫ ਦੇ ਬੱਚਿਆਂ ਲਈ ਕਰੈੱਚ ਤਿਆਰ ਕੀਤਾ ਗਿਆ ਹੈ। ਇਸ ਕਰੈੱਚ ਦਾ ਉਦਘਾਟਨ ਕਰਦਿਆਂ ਪੀ.ਡੀ.ਏ ਦੇ ਮੁੱਖ ਮਨੀਸ਼ਾ ਰਾਣਾ ਨੇ ਦੱਸਿਆ ਕਿ ਇੱਥੇ ਸਟਾਫ ਦੇ ਛੋਟੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ, ਜਿਸ ਨਾਲ ਸਟਾਫ ਦੀ ਆਪਣੇ ਬੱਚਿਆਂ ਪ੍ਰਤੀ ਚਿੰਤਾ ਘਟੇਗੀ ਅਤੇ ਦਫਤਰੀ ਕੰਮ ਕਾਜ ਵਿੱਚ ਰੁਚੀ ਬਣੀ ਰਹੇਗੀ।
    ਇਸ ਤੋਂ ਇਲਾਵਾ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ ਪੀ.ਡੀ.ਏ. ਨੇ  ਸਿੰਗਲ ਵਿੰਡੋ ਸਿਸਟਮ ਅਤੇ ਲੋਕਾਂ ਦੇ ਉਡੀਕ ਖੇਤਰ ਨੂੰ ਵੀ ਅੱਪਗਰੇਡ ਕੀਤਾ ਹੈ।ਮਨੀਸ਼਼ਾ ਰਾਣਾ ਨੇ ਦੱਸਿਆ ਕਿ ਇੱਥੇ ਲੋਕਾਂ ਦੇ ਬੈਠਣ ਲਈ ਏ.ਸੀ ਵੇਟਿੰਗ ਹਾਲ ਸਮੇਤ ਇੱਥੇ ਟੀ.ਵੀ ਸੈੱਟ, ਪੜ੍ਹਨ ਲਈ ਅਖਬਾਰ, ਪੀਣ ਲਈ ਚਾਹ/ਪਾਣੀ ਦਾ ਪ੍ਰਬੰਧ ਕਰਵਾਇਆ ਗਿਆ ਹੈ, ਤਾਂ ਜੋ ਦਫਤਰੀ ਕੰਮ-ਕਾਜ ਲਈ ਆਉਣ ਵਾਲੀ ਪਬਲਿਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ।
    ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀ.ਡੀ.ਏ ਵੱਲੋਂ ਪੀ.ਡੀ.ਏ/ਪੁੱਡਾ ਅਧੀਨ ਆਉਂਦੇ ਏਰੀਏ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਅਧਾਰ ਉਤੇ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ। ਲੋਕਾਂ ਦੀ ਸਹੂਲਤ ਲਈ ਪੀ.ਡੀ.ਏ ਵਿਖੇ ਜਿਆਦਾਤਰ ਸੇਵਾਵਾਂ ਨੂੰ ਆਨ-ਲਾਈਨ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਬਚ ਸਕੇ।ਇਸ ਮੌਕੇ ਪੀ.ਡੀ.ਏ. ਦੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਜਦੋਂ ਕਿ ਸਥਾਨਕ ਵਸਨੀਕਾਂ ਅਤੇ ਪੀ.ਡੀ.ਏ. ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਪੀ.ਡੀ.ਏ ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ।
*****
ਫੋਟੋ ਕੈਪਸ਼ਨ-ਪੀ.ਡੀ.ਏ ਦੇ ਮੁੱਖ ਮਨੀਸ਼ਾ ਰਾਣਾ ਦਫ਼ਤਰ ਦੇ ਗਰਾਊਂਡ ਫਲੋਰ ਵਿਖੇ ਸਟਾਫ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਕਰੈਚ ਦਾ ਉਦਘਾਟਨ ਕਰਦੇ ਹੋਏ।

Powered by Froala Editor


Recommended Posts