*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਪਿੱਛਲੇ 45 ਸਾਲਾਂ ਤੋਂ ਜਮੀਨ ਵਿੱਚੋਂ ਬਿਨਾਂ ਕਿਸੇ ਮੋਟਰ ਦੇ ਲਗਾਤਾਰ ਨਿਕਲ ਰਿਹਾ ਹੈ ਪਾਣੀ ,,,ਚਾਰ ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਕਿਸਾਨਾਂ ਨੂੰ ਇੰਜਨ ਲਗਾਉਣ ਦੀ ਨਹੀ ਪੈਂਦੀ ਲੋੜ,,,,5 ਫੁੱਟ ਤੋਂ ਹੀ ਨਿਕਲ ਆਉਂਦਾ ਹੈ ਪਾਣੀ
April 1, 2025
-45-5-

Rajni / Gurdaspur

Repoter..Rajni

ਪਿੱਛਲੇ 45 ਸਾਲਾਂ ਤੋਂ ਜਮੀਨ ਵਿੱਚੋਂ ਬਿਨਾਂ ਕਿਸੇ ਮੋਟਰ ਦੇ ਲਗਾਤਾਰ ਨਿਕਲ ਰਿਹਾ ਹੈ ਪਾਣੀ ,,,ਚਾਰ ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਕਿਸਾਨਾਂ ਨੂੰ ਇੰਜਨ ਲਗਾਉਣ ਦੀ ਨਹੀ ਪੈਂਦੀ ਲੋੜ,,,,5 ਫੁੱਟ ਤੋਂ ਹੀ ਨਿਕਲ ਆਉਂਦਾ ਹੈ ਪਾਣੀ


ਮਾਹਿਰਾਂ ਵੱਲੋਂ ਰਿਸਰਚ ਕੀਤੀ ਗਈ ਹੈ ਕਿ ਪੰਜਾਬ ਅੰਦਰ ਲਗਾਤਾਰ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਲਈ ਸਰਕਾਰਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ ! ਪਰ ਇਸ ਦੇ ਉਲਟ ਗੁਰਦਾਸਪੁਰ ਜਿਲ੍ਹੇ ਅੰਦਰ ਕਈ ਐਸੇ ਪਿੰਡ ਹਨ ਜਿੱਥੇ ਧਰਤੀ ਹੇਠੋਂ ਪਾਣੀ ਆਪਣੇ ਆਪ ਨਿਕਲਦਾ ਹੈ ਇਹ ਕੁਦਰਤ ਦਾ ਇੱਕ ਅਜਿਹਾ ਸੋਮਾ ਹੈ ਜਿੱਥੇ ਤੁਹਾਨੂੰ 5 ਫੁੱਟ ਤੇ ਪਾਣੀ ਅਸਾਨੀ ਨਾਲ ਮਿਲ ਜਾਵੇਗਾ ਅਤੇ ਲੋਕਾਂ ਨੇ ਇੱਥੇ 30 ਫੁੱਟ ਦੇ ਬੋਰ ਕਰਵਾਏ ਹਨ ਜੋ ਕਿ ਬਿਨਾਂ ਬਿੱਜਲੀ ਅਤੇ ਬਿਨਾਂ ਕਿਸੇ ਇੰਜਨ ਤੋਂ 24 ਘੰਟੇ ਚਲਦੇ ਹਨ ਅਤੇ ਇਸ ਇਲਾਕੇ ਦੇ ਕਿਸਾਨ ਇਸੇ ਪਾਣੀ ਦੇ ਨਾਲ ਹੀ ਖੇਤੀ ਕਰਦੇ ਹਨ ਕਿਸਾਨਾਂ ਦਾ ਕਹਿਣਾਂ ਹੈ ਕਿ ਇਸ ਇਲਾਕੇ ਵਿੱਚ ਹਰ ਇੱਕ ਫਸਲ ਬਹੁਤ ਵਧੀਆ ਹੁੰਦੀ ਹੈ। ਇਸ ਬਾਰੇ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਅਮਰੀਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਇੱਕ ਕੁਦਰਤ ਦਾ ਅਜਿਹਾ ਸੋਮਾ ਹੈ ਜਿੱਥੋਂ ਐਕੋਆਫਾਇਰ ਪੋਜਟਿਵ ਪ੍ਰੈਸ਼ਰ ਰਾਹੀਂ ਧਰਤੀ ਹੇਠੋਂ ਪਾਣੀ ਬਿਨਾਂ ਬਿੱਜਲੀ ਅਤੇ ਬਿਨਾਂ ਇੰਜਨ ਤੋਂ ਪਾਣੀ ਨਿਕਲਦਾ ਹੈ ਉਹਨਾਂ ਦੱਸਿਆ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਕਈ ਐਸੇ ਪਿੰਡ ਹਨ ਜਿਨਾਂ ਅੰਦਰ ਇੱਕ ਅਜਿਹੀ ਲੇਅਰ ਹੈ ਜਿੱਥੇ ਪੋਜਟਿਵ ਪ੍ਰੈਸ਼ਰ ਰਾਹੀਂ ਇਹ ਪਾਣੀ ਨਿਕਲਦਾ ਹੈ ਉਹਨਾਂ ਕਿਹਾ ਕਿ ਇਸ ਨੂੰ ਅਸੀਂ ਇੱਕ ਕੁਦਰਤੀ ਸੋਮਾ ਕਹਿ ਸਕਦੇ ਹਾਂ ਜਿੱਥੋਂ ਇਹ ਪਾਣੀ ਨਿਕਲਦਾ ਹੈ ਇਸ ਲਈ ਉਹਨਾਂ ਨੇ ਅਪੀਲ ਕੀਤੀ ਹ ਕਿ ਅਜਿਹੇ ਸੋਮਿਆਂ ਨੂੰ ਸੰਭਾਲਣ ਦੀ ਲੋੜ ਹੈ ਇਸ ਪਾਣੀ ਨੂੰ ਬਿਨਾਂ ਵਰਤੋਂ ਦੇ ਨਾ ਕੱਢਿਆ ਜਾਵੇ


Powered by Froala Editor

45 5


Recommended Posts