September 23, 2026
Gmada ਦਫ਼ਤਰ ’ਚ Ed ਦੀ ਜਾਂਚ ਦੂਜੇ ਦਿਨ ਵੀ ਜਾਰੀ, ਅਧਿਕਾਰੀਆਂ ਤੋਂ ਦੇਰ ਰਾਤ ਤੱਕ ਪੁੱਛਗਿੱ
Prabhsimran Singh / Mohali
ਮੁਹਾਲੀ ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੂਜੇ ਦਿਨ ਵੀ ਜਾਰੀ ਰਹੀ। ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਕਾਰਵਾਈ ਕਾਰਨ ਦਫ਼ਤਰ ਦਾ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਵੇਰਵਿਆਂ ਮੁਤਾਬਕ ED ਦੀਆਂ ਟੀਮਾਂ ਨੇ ਦਫ਼ਤਰ ਵਿੱਚ ਲੰਘੀ ਦੇਰ ਰਾਤ ਤੱਕ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦਾ ਦੌਰ ਰਾਤ ਕਰੀਬ 2 ਵਜੇ ਤੱਕ ਚੱਲਣ ਦੀ ਜਾਣਕਾਰੀ ਹੈ। ਇਸ ਦੌਰਾਨ ਅਧਿਕਾਰੀਆਂ ਦੇ ਦਫ਼ਤਰ ਵਿੱਚ ਹੀ ਆਰਾਮ ਕਰਨ ਲਈ ਬਾਹਰੋਂ ਗੱਦੇ ਮੰਗਵਾਏ ਗਏ। ਅਧਿਕਾਰੀਆਂ ਲਈ ਖਾਣਾ ਵੀ ਬਾਹਰੋਂ ਮੰਗਵਾਇਆ ਗਿਆ। ਬੁੱਧਵਾਰ ਸਵੇਰੇ ED ਦੀ ਟੀਮ ਨੇ ਮੁੜ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁਝ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਵੀ ਭੇਜੇ ਗਏ। ED ਦੀ ਟੀਮ ਵੱਲੋਂ ਦਫ਼ਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਚ ਅਤੇ ਰਿਕਾਰਡ ਦੀ ਪੜਤਾਲ ਜਾਰੀ ਹੈ। ਹਾਲਾਂਕਿ, ਇਸ ਕਾਰਵਾਈ ਸਬੰਧੀ ED ਵੱਲੋਂ ਅਜੇ ਤੱਕ ਕੋਈ ਵਿਸਥਾਰਤ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
Gmada Ed Raid Enforcement Directorate Mohali Punjab News Gmada Office Ed Investigation Mohali News Punjab Government Breaking News Latest Punjab News