ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ   
ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ
May 1, 2025
-34-

S M Singh / Patiala

Repoter..S M Singh
ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ
ਪਟਿਆਲਾ, 1 ਮਈ 2025
ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ। ਪਹਿਲੀ ਮਈ 1992 ਨੂੰ ਅੱਜ ਦੇ ਹੀ ਦਿਨ ਪਹਿਲੀ ਵਾਰ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਣ ਹੋਇਆ ਸੀ। ਸ੍ਰੀ ਐਮ ਐਲ ਮਨਚੰਦਾ ਆਕਾਸ਼ਵਾਣੀ ਪਟਿਆਲਾ ਦੇ ਪਹਿਲੇ ਸਟੇਸ਼ਨ ਇੰਜੀਨੀਅਰ ਸਨ, ਜਿਹਨਾ ਨੇ ਅੱਤਵਾਦ ਦੇ ਓਸ ਦੌਰ ਦੌਰਾਨ ਆਕਾਸ਼ਵਾਣੀ ਪਟਿਆਲਾ ਦੀ ਵਾਂਗਡੋਰ ਸੰਭਾਲੀ ਤੇ ਆਪਣੀ ਜ਼ਿੰਦਗੀ ਆਕਾਸ਼ਵਾਣੀ ਤੋਂ ਕੁਰਬਾਨ ਕਰ ਦਿੱਤੀ। 
ਇਸ ਮੌਕੇ ਗੱਲ ਕਰਦਿਆਂ ਆਕਾਸ਼ਵਾਣੀ ਪਟਿਆਲਾ ਦੇ ਡੀਡੀਈ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸ੍ਰੀ ਅਮਰ ਨਾਥ, ਪ੍ਰੋਗਰਾਮ ਮੁਖੀ ਮੈਡਮ ਸ਼ਹਿਨਾਜ਼ ਜੌਲੀ ਕੌੜਾ ਪ੍ਰੋਗਰਾਮ ਆਫਿਸਰ ਸ਼੍ਰੀ ਸ਼ੁਕੀਨ ਮੁਹੰਮਦ ਤੇ ਸ਼੍ਰੀ ਮਹਿੰਦਰ ਮੋਹਨ ਸ਼ਰਮਾ ਨੇ ਦੱਸਿਆ 1 ਮਈ 1992 ਨੂੰ ਪਹਿਲੀ ਵਾਰ ਸ਼ਾਮੀ 3 ਵਜੇ ਤੋਂ ਰਾਤ ਸਵਾ ਨੌ ਵਜੇ ਤੱਕ ਪ੍ਰਸਾਰਣ ਹੋਇਆ। ਓਹਨਾਂ ਕਿਹਾ ਕਿ ਉਸ ਦਿਨ ਤੋਂ ਲਗਾਤਾਰ ਆਕਾਸ਼ਵਾਣੀ ਪਟਿਆਲਾ ਦੀ ਸਾਰੀ ਟੀਮ ਸਰੋਤਿਆਂ ਤੱਕ ਜਾਣਕਾਰੀ ਅਤੇ ਮਨੋਰੰਜਨ ਦੇ ਪ੍ਰੋਗਰਾਮ ਮੁਹਈਆ ਕਰਵਾਉਣ ਲਈ ਵਚਨਬੱਧ ਹੈ।
 ਓਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਔਰਤਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਪ੍ਰੋਗਰਾਮ ਕਿਸਾਨਵਾਣੀ ਪੇਸ਼ ਕੀਤਾ ਜਾਂਦਾ ਹੈ। ਹਫਤਾਵਾਰੀ ਪ੍ਰੋਗਰਾਮ ਰੇਡੀਓ ਓਪੀਡੀ ਨੂੰ ਵੀ ਸਾਰੇ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਸਾਰੇ ਸਟਾਫ ਦੀ ਮਿਹਨਤ ਅਤੇ ਆਕਾਸ਼ਵਾਣੀ ਦੇ ਸਰੋਤਿਆਂ ਦੇ ਪਿਆਰ ਦਾ ਨਤੀਜਾ ਹੀ ਹੈ ਕਿ ਆਕਾਸ਼ਵਾਣੀ ਪੁਆਧੀ ਉਪ ਬੋਲੀ ਵਿੱਚ ਦੋ ਪ੍ਰੋਗਰਾਮ ਪੇਸ਼ ਕਰ ਰਿਹਾ ਹੈ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਮਹਿਕ ਮਾਲਵੇ ਦੀ ਤਹਿਤ ਖੇਤਰੀ ਕਲਾਕਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਯਤਨਸ਼ੀਲ ਹੈ। ਆਕਾਸ਼ਵਾਣੀ ਪਟਿਆਲਾ ਲੋਕਲ ਚੈਨਲ ਹੋਣ ਦੇ ਬਾਵਜੂਦ ਲਾਈਵ ਸਟਰੀਮਿੰਗ ਐਪ ਨਿਊਜ ਓਨ ਏਆਈ ਆਰ ਅਤੇ ਸੋਸ਼ਲ ਮੀਡੀਆ ਜਿਵੇਂ ਯੂ ਟਿਊਬ ਅਤੇ ਫੇਸਬੁੱਕ ਤੇ ਵੀ ਲਾਈਵ ਸਟ੍ਰੀਮਿੰਗ ਕਰਦਾ ਹੈ। ਉਹਨਾਂ ਨੇ ਅਕਾਸ਼ਵਾਣੀ ਦੇ ਸਾਰੇ ਸਰੋਤਿਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ।

Powered by Froala Editor

34


Recommended Posts