Repoter..Rajni

ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ ">

ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ   
ਪਟਿਆਲਾ ਵਿਖੇ ਇਸ ਸਾਲ ਵਿੱਚ ਦੋ ਲੱਖ ਤੋਂ ਵੱਧ ਨੋਜਵਾਨਾਂ ਨੂੰ ਸਿਵਲ ਡਿਫੈਸ ਵੰਲਟੀਅਰ ਵਜੋਂ ਟ੍ਰੇਨਿੰਗ ਦਿੱਤੀ ਜਾਵੇਗੀ-ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ
June 16, 2025
-

Rajni / Patiala

Repoter..Rajni

ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ

ਪਟਿਆਲਾ ਵਿਖੇ ਇਸ ਸਾਲ ਵਿੱਚ ਦੋ ਲੱਖ ਤੋਂ ਵੱਧ ਨੋਜਵਾਨਾਂ ਨੂੰ ਸਿਵਲ ਡਿਫੈਸ ਵੰਲਟੀਅਰ ਵਜੋਂ ਟ੍ਰੇਨਿੰਗ ਦਿੱਤੀ ਜਾਵੇਗੀ-ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ

ਪਟਿਆਲਾ, 16 ਜੂਨ:

              ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਮ ਗਾਰਡਜ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਇਸ ਸਾਲ ਵਿੱਚ ਦੋ ਲੱਖ ਤੋਂ ਵੱਧ ਨੋਜਵਾਨਾਂ ਨੂੰ ਸਿਵਲ ਡਿਫੈਸ ਵੰਲਟੀਅਰ ਵਜੋਂ ਟ੍ਰੇਨਿੰਗ ਦੇਕੇ, ਭਵਿੱਖ ਦੀਆਂ ਚੁਣੌਤੀਆ ਅਤੇ ਕੀਮਤੀ ਜਾਨਾਂ ਬਚਾਉਣ, ਪ੍ਰਸ਼ਾਸਨ ਪੁਲਿਸ ਆਰਮੀ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਜਾਵੇਗਾ।

               ਗੁਰਲਵਦੀਪ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਕਮ ਕੰਟਰੋਲਰ ਸਿਵਲ ਡਿਫੈਂਸ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਪਟਿਆਲਾ ਦੇ ਕਰਮਚਾਰੀਆਂ ਵਲੋਂ ਓਪਰੇਸ਼ਨ ਸੰਧੂਰ ਅਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਲਈ, ਵੱਖ ਵੱਖ ਥਾਵਾਂ, ਹਸਪਤਾਲਾਂ ਫੈਕਟਰੀਆਂ ਸਿਖਿਆ ਸੰਸਥਾਵਾਂ ਮਹੱਲਿਆਂ ਵਿਖੇ ਮੋਕ ਡਰਿੱਲਾਂ ਕਰਵਾਕੇ ਲੋਕਾਂ ਨੂੰ ਜੰਗਾਂ, ਆਫ਼ਤਾਂ ਅਤੇ ਘਰੇਲੂ ਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਨੂੰ ਰੈਸਕਿਯੂ ਟ੍ਰਾਂਸਪੋਰਟ, ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਹਿੱਤ ਮੌਕ ਡਰਿੱਲਾਂ ਕਰਵਾਈਆਂ ਗਈਆਂ।

               ਇਨ੍ਹਾਂ ਮੌਕ ਡਰਿੱਲਾਂ ਰਾਹੀਂ ਲੋਕਾਂ ਦੇ ਦਿਲ ਦਿਮਾਗ ਵਿਚੋਂ ਡਰ ਖ਼ਤਮ ਹੋਏ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਹੌਂਸਲੇ ਬੁਲੰਦ ਹੋਏ। ਇਸੇ ਸਬੰਧ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ, ਏ ਐਸ ਆਈ ਰਾਮ ਸਰਨ ਵਲੋਂ, ਜ਼ਿਲ੍ਹਾ ਕਮਾਂਡਰ ਨੂੰ ਸਨਮਾਨ ਚਿੰਨ੍ਹ ਅਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।

ਉਨ੍ਹਾਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਹਿੰਮਤ ਸਦਕਾ, ਪਟਿਆਲਾ ਸਿਵਲ ਡਿਫੈਂਸ ਗਤੀਵਿਧੀਆਂ ਮੂੜ‌ ਤੋਂ ਚਾਲੂ ਹੋ ਗਈਆ ਹਨ। ਇਸ ਮੌਕੇ, ਜੇ ਪੀ ਸਿੰਘ, ਫਾਇਰ ਕੰਸਟੈਂਟ, ਸਾਬਕਾ ਏ ਡੀ ਐਫ ਓ, ਫਾਇਰ ਬ੍ਰਿਗੇਡ ਅਤੇ ਭੁਪਿੰਦਰਾ ਰੇਡੀਓ ਕੰਪਨੀ ਦੇ ਮਾਲਕ ਤੋਂ ਇਲਾਵਾ ਕੰਪਨੀ ਕਮਾਂਡਰ ਮੋਹਨਦੀਪ ਸਿੰਘ, ਕਰਮਜੀਤ ਸਿੰਘ ਭਿੰਡਰ, ਪਲਾਟੂਨ ਕਮਾਂਡਰ ਤਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ

***********

ਫੋਟੋ ਕੈਪਸ਼ਨ-ਹੋਮ ਗਾਰਡਜ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਓਪਰੇਸ਼ਨ ਸੰਧੂਰ ਤੇ ਓਪਰੇਸ਼ਨ ਸ਼ੀਲਡ‌ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਸਿਵਲ ਡਿਫੈਂਸ ਵਲੰਟੀਅਰਾਂ ਦਾ ਸਨਮਾਨ ਕਰਨ ਸਮੇਂ।

 


Powered by Froala Editor


Recommended Posts