ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਕੇਂਦਰ ਦੀ ਨਹਿਰੀ ਯੋਜਨਾ : ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮਿਲੇਗਾ ਚੇਨਾਬ ਦਰਿਆ ਦਾ ਪਾਣੀ
June 17, 2025
-

Rajni / Chandigarh

Reporter..Rajni

ਕੇਂਦਰ ਦੀ ਨਹਿਰੀ ਯੋਜਨਾ : ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮਿਲੇਗਾ ਚੇਨਾਬ ਦਰਿਆ ਦਾ ਪਾਣੀ

ਚੰਡੀਗੜ੍ਹ, 17 ਜੂਨ, 2025

ਕੇਂਦਰ ਸਰਕਾਰ ਨੇ ਸਿੰਧੂ ਦਰਿਆਈ ਸਮਝੌਤਾ ਰੱਦ ਕਰਨ ਤੋਂ ਬਾਅਦ 3 ਸਾਲਾਂ ਦੇ ਅੰਦਰ-ਅੰਦਰ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਚੇਨਾਬ ਦਰਿਆ ਦੇ ਪਾਣੀ ਨੂੰ ਰਾਵੀ-ਸਤਲੁਜ-ਬਿਆਸ ਦੇ ਪਾਣੀਆਂ ਨਾਲ ਮਿਲਾ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਵਾਧੂ ਪਾਣੀ ਦੇਣ ਦੀ ਯੋਜਨਾ ਬਣਾਈ ਹੈ।

ਯੋਜਨਾ ਮੁਤਾਬਕ ਭਾਰਤ ਦੇ ਹਿੱਸੇ ਦਾ ਚੇਨਾਬ, ਸਿੰਧੂ ਤੇ ਜੇਲ੍ਹਮ ਨਦੀ ਦਾ ਵਾਧੂ ਪਾਣੀ ਜੋ ਪਾਕਿਸਤਾਨ ਜਾ ਰਿਹਾ ਸੀ, ਸਿੰਧੂ ਦਰਿਆਈ ਸਮਝੌਤਾ ਰੱਦ ਕਰਨ ਮਗਰੋਂ ਕੇਂਦਰ ਸਰਕਾਰ ਨੇ ਇਸ ਪਾਣੀ ਨੂੰ ਵਰਤੋਂ ਵਿਚ ਲਿਆਉਣ ਦੀ ਸਕੀਮ ਬਣਾਈ ਹੈ। ਇਸ ਪਾਣੀ ਨੂੰ ਪਣ ਬਿਜਲੀ ਪ੍ਰਾਜੈਕਟ, ਸਿੰਜਾਈ ਤੇ ਪੀਣ ਵਾਲੇ ਪਾਣੀ ਵਾਸਤੇ ਵਰਤਿਆ ਜਾਵੇਗਾ। 

ਅਮਿਤ ਸ਼ਾਹ ਮੁਤਾਬਕ ਇਸ ਯੋਜਨਾ ਤਹਿਤ ਪਾਣੀ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੱਕ ਲਿਆਂਦਾ ਜਾਵੇਗਾ। ਤਜਵੀਜ਼ ਮੁਤਾਬਕ ਰਣਬੀਰ ਨਹਿਰ ਦੀ ਲੰਬਾਈ ਦੁੱਗਣੀ ਕੀਤੀ ਜਾਵੇਗੀ। ਉਹ ਇਸ ਤਰੀਕੇ ਉਲੀਕੀ ਗਈ ਹੈ ਕਿ ਜੰਮੂ, ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ 13 ਥਾਵਾਂ ’ਤੇ ਇਹ ਮੌਜੂਦਾ ਨਹਿਰਾਂ ਨਾਲ ਜੁੜੇਗੀ ਜੋ ਪਹਿਲਾਂ ਹੀ ਸਤਲੁਜ ਬਿਆਸ ਦਾ ਪਾਣੀ ਲੈ ਕੇ ਜਾ ਰਹੀਆਂ ਹਨ।


Powered by Froala Editor


Recommended Posts