ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਰੀਬ 01.38 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ    ਰਾਮ ਨਗਰ ਸਿਵੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ    ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਰਾਜਪਾਲ ਗੁਲਾਬ ਚੰਦ ਕਟਾਰੀਆ    *ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ   
ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ‘ਕਥਾ ਤੇ ਕਥਾਕਾਰ: ਉਚਾਰ ਤੇ ਵਿਚਾਰ’ ਸਮਾਗਮ
June 26, 2025
-

S M Singh / Patiala

Reporter..S M Singh

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ‘ਕਥਾ ਤੇ ਕਥਾਕਾਰ: ਉਚਾਰ ਤੇ ਵਿਚਾਰ’ ਸਮਾਗਮ

ਪਟਿਆਲਾ :

                ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ‘ਕਥਾ ਤੇ ਕਥਾਕਾਰ: ਉਚਾਰ ਤੇ ਵਿਚਾਰ’ ਸਿਰਲੇਖ ਹੇਠ ਪੰਜਾਬੀ ਦੇ ਨਾਮਵਰ ਕਹਾਣੀਕਾਰ ਬਲਵਿੰਦਰ ਗਰੇਵਾਲ ਤੇ ਜਤਿੰਦਰ ਹਾਂਸ ਨੂੰ ਸਾਹਿਤ ਪ੍ਰੇਮੀਆਂ ਦੇ ਰੂਬਰੂ ਕਰਵਾਇਆ ਗਿਆ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਚਿੰਤਕ ਡਾਧਨਵੰਤ ਕੌਰ ਨੇ ਕੀਤੀ ਅਤੇ ਕਹਾਣੀਕਾਰਾਂ ਨਾਲ ਜਾਣ-ਪਛਾਣ ਕਰਵਾਉਣ ਦੀ ਜਿੰਮੇਵਾਰੀ ਡਾਪਰਮਜੀਤ ਸਿੰਘ ਨਿਭਾਈ ਇਸ ਮੌਕੇ ਨਾਮਵਰ ਚਿੰਤਕ ਡਾਜਸਵਿੰਦਰ ਸਿੰਘਡਾਬਲਦੇਵ ਸਿੰਘ ਧਾਲੀਵਾਲਡਾਸੁਰਜੀਤ ਸਿੰਘਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂਗੁਰਚਰਨ ਸਿੰਘ ਪੱਬਰਾਲੀ ਸਮੇਤ ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ

                                  ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਪੰਜਾਬ ’ਚੋਂ ਹੋ ਰਹੇ ਪ੍ਰਵਾਸ ਤੇ ਪੰਜਾਬ ’ਚ ਹੋ ਰਹੇ ਪ੍ਰਵਾਸ ’ਤੇ ਅਧਾਰਤ ਆਪਣੀ ਕਹਾਣੀ ‘ਡੂੰਮਣੇ ਦਾ ਡੰਗ’ ਪੜ੍ਹੀ, ਜੋ ਬਹੁਤ ਸਾਰੇ ਵਿਸ਼ਿਆਂ ਨੂੰ ਛੂਹਣ ਵਾਲੀ ਰੋਚਕ ਕਹਾਣੀ ਹੋ ਨਿੱਬੜੀ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਹਾਣੀ ਕਦੋਂ ਵੀ ਕਿਸੇ ਵੀ ਹਾਲਾਤ ’ ਸੁੱਝ ਜਾਂਦੀ ਹੈ ਪਰ ਇਸ ਨੂੰ ਸਿਰਜਣ ਲਈ ਲੰਬਾ ਸਮਾਂ ਲੱਗਦਾ ਹੈ ਤੇ ਕਈ ਵਾਰ ਦੋ-ਤਿੰਨ ਘਟਨਾਵਾਂ ਦੇ ਮੇਲ ਨਾਲ ਵੀ ਕਹਾਣੀ ਸਿਰਜੀ ਜਾਂਦੀ ਹੈ ਉਸ ਵਿੱਚ ਬਦਲਾਅ ਵੀ  ਜਾਂਦਾ ਹੈ ਉਨ੍ਹਾਂ ਆਪਣੀਆਂ ਚੋਣਵੀਆਂ ਕਹਾਣੀਆਂ ਦੀ ਸਿਰਜਣਾ ਦੀਆਂ ਮਿਸਾਲਾਂ ਵੀ ਦਿੱਤੀਆਂ ਦੂਸਰੇ ਕਹਾਣੀਕਾਰ ਜਤਿੰਦਰ ਹਾਂਸ ਨੇ ਆਪਣੀ ਕਹਾਣੀ ‘ਸ਼ਿੱਦਤ’ ਰਾਹੀਂ ਮਰਦ ਦੀ ਜ਼ਿੰਦਗੀ ’ ਔਰਤ ਦੀ ਅਹਿਮੀਅਤ ਨੂੰ ਦਰਸਾਇਆ ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ ਉਹ ਬਹੁਤਾ ਸਮਾਜਿਕ ਪ੍ਰਾਣੀ ਨਹੀਂ ਹੈ ਭਾਵ ਅੰਤਰਮੁਖੀ ਹਾਂ ਜੇਕਰ ਉਹ ਭੀੜ ’ ਵਿਚਰਨ ਦਾ ਆਦੀ ਹੁੰਦਾ ਸ਼ਾਇਦ ਉਹ ਕਹਾਣੀਆਂ ਨਾ ਸਿਰਜ ਸਕਦਾ ਕਿਉਂਕਿ ਹੁਣ ਉਹ ਦੁਨੀਆ ਨੂੰ ਇੱਕ ਕੋਨੇ ’ ਇਕੱਲਾ ਖੜਕੇ ਦੇਖਦਾ/ਵਾਚਦਾ ਹੈ ਤੇ ਉਸ ਵਿੱਚੋਂ ਕਹਾਣੀਆਂ ਫੜਦਾ ਹੈ ਸ੍ਰੀ ਹਾਂਸ ਨੇ ਕਿਹਾ ਕਿ ਉਸ ਨੂੰ ਇਹ ਕਦੇ ਵੀ ਯਾਦ ਨਹੀਂ ਰਹਿੰਦਾ ਕਿ ਉਸ ਨੂੰ ਕਹਾਣੀ ਕਿੰਨਾ ਹਾਲਾਤਾਂ ’ ਔੜੀ ਜਾਂ ਮਿਲੀ

                              ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਧਨਵੰਤ ਕੌਰ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਮਾਹੌਲ ਬਦਲਣ ਲੱਗਿਆ ਹੈ ਤੇ ਇਸ ਦੀ ਫਿਜ਼ਾ ’ਚ ਸਾਹਿਤਕ ਰੰਗਤ ਮੁੜ ਨਜ਼ਰ ਆਉਣ ਲੱਗੀ ਹੈ ਭਾਸ਼ਾ ਵਿਭਾਗ ਕੋਲ ਬਹੁਤ ਵੱਡਾ ਸਾਹਿਤਕਖੋਜ ਭਰਪੂਰ ਤੇ ਗਿਆਨ ਵਰਧਕ ਸਰਮਾਇਆ ਹੈਜੋ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਮੁੜ ਸ਼ਬਦ ਨਾਲ ਜੁੜ ਸਕਣ ਸਮਾਗਮ ਸਬੰਧੀ ਉਨ੍ਹਾਂ ਕਿਹਾ ਕਿ ਬਲਵਿੰਦਰ ਗਰੇਵਾਲ ਤੇ ਜਤਿੰਦਰ ਹਾਂਸ ਦੋਨੋਂ ਹੀ ਸਮਕਾਲੀ ਤੇ ਨਵੇਂ ਦਿਸਹੱਦੇ ਕਾਇਮ ਕਰਨ ਵਾਲੇ ਕਹਾਣੀਕਾਰ ਹਨ ਦੋਨੋਂ ਹੀ ਪੰਜਾਬ ਦੀ ਪੇਂਡੂ ਰਹਿਤਲ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਦਾ ਕਹਾਣੀ ਕਹਿਣ ਦਾ ਤਰੀਕਾ ਤੇ ਦ੍ਰਿਸ਼ਟੀਕੋਣ ਵੱਖਰਾ-ਵੱਖਰਾ ਹੈਜੋ ਇੰਨ੍ਹਾਂ ਦੀਆਂ ਕਹਾਣੀਆਂ ਨੂੰ ਅਮੀਰੀ ਪ੍ਰਦਾਨ ਕਰਦਾ ਹੈ ਉਨ੍ਹਾਂ ਕਿਹਾ ਕਿ ਸਾਹਿਤ ਬਾਰੇ ਕਿਹਾ ਜਾਂਦਾ ਹੈ ਕਿ ਉਹ ਜ਼ਮਾਨੇ/ਸਮਕਾਲ ਦੀ ਤਰਜ਼ਮਾਨੀ ਕਰਦਾ ਹੈ ਪਰ ਉਨ੍ਹਾਂ ਦੀ ਰਾਇ ਹੈ ਕਿ ਉਹੀ ਸਾਹਿਤ ਵਧੇਰੇ ਪੜ੍ਹਿਆ ਜਾਂਦਾ ਹੈ ਜੋ ਜ਼ਮਾਨੇ ਤੋਂ ਅੱਗੇ ਦੀ ਗੱਲ ਕਰੇ

                ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਧੰਨਵਾਦੀ ਭਾਸ਼ਨ ’ਚ ਕਿਹਾ ਕਿ ਅਜੋਕੇ ਦੌਰ ’ਚ ਅਸੀਂ ਸੁਣਨ ਦੇ ਆਦੀ ਨਹੀਂ ਰਹੇ ਸਿਰਫ਼ ਦੇਖਣ ਤੇ ਕਹਿਣ ਦਾ ਰੁਝਾਨ ਵਧ ਗਿਆ ਹੈ ਜਿਸ ਕਾਰਨ ਸਾਡੀਆਂ ਸੰਵੇਦਨਾਵਾਂ ਕਮਜ਼ੋਰ ਹੋ ਗਈਆਂ ਹਨ ਸੰਵੇਦਨਾਵਾਂ ਕਮਜ਼ੋਰ ਹੋਣ ਕਾਰਨ ਸਾਡੇ ਰਿਸ਼ਤਿਆਂ ਤੇ ਸਬੰਧਾਂ ’ ਤਣਾਅ ਵਧ ਰਿਹਾ ਹੈ ਉਨ੍ਹਾਂ ਅਪੀਲ ਕੀਤੀ ਕਿ ਇਸ ਨਾਜੁਕ ਦੌਰ ’ਚੋਂ ਨਿਕਲਣ ਲਈ ਸਾਹਿਤ ਹੀ ਇੱਕੋ-ਇੱਕ ਜਰੀਆ ਹੈਆਓ ਪੁਸਤਕਾਂ ਨਾਲ ਜੁੜੀਏ ਤੇ ਇਸ ਤਰ੍ਹਾਂ ਦੇ ਸਮਾਗਮਾਂ ਲਈ ਸਮਾਂ ਕੱਢੀਏ ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਆਪਣੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਨਵਾਂ ਉੱਦਮ ਕੀਤਾ ਹੈ ਜਿਸ ਤਹਿਤ ਹਰ ਇੱਕ ਨੂੰ ਮਹੀਨੇ ’ ਇੱਕ ਪੁਸਤਕ ਪੜ੍ਹਨੀ ਲਾਜ਼ਮੀ ਕਰ ਦਿੱਤੀ ਗਈ ਅਤੇ ਮਹੀਨੇ ਦੇ ਅਖ਼ੀਰ ’ ਪੜ੍ਹੀਆਂ ਪੁਸਤਕਾਂ ਬਾਰੇ ਹਰੇਕ ਦੇ ਵਿਚਾਰ ਸੁਣੇ ਜਾਣਗੇ

                   ਡਾ. ਪਰਮਜੀਤ ਸਿੰਘ ਨੇ ਦੋਨੋਂ ਕਹਾਣੀਕਾਰਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੀਆਂ ਕਹਾਣੀਆਂ ਦੀ ਸਾਹਿਤਕ ਪੜਚੋਲ ਵੀ ਕੀਤੀ ਮੰਚ ਸੰਚਾਲਨ ਖੋਜ ਅਫ਼ਸਰ ਡਾਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ ਰੰਗਕਰਮੀ ਵਿਨੋਦ ਕੌਸ਼ਲਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਤੇ ਡਾਮਨਜਿੰਦਰ ਸਿੰਘਜਗਤਾਰ ਅਵਾਰਾ ਤੇ ਹੋਰ ਸਰੋਤਿਆਂ ਨੇ ਕਹਾਣੀਕਾਰਾਂ ਨੂੰ ਸਵਾਲ ਕਰਕੇ ਸਮਾਗਮ ਨੂੰ ਬਹੁਪਰਤੀ ਬਣਾ ਦਿੱਤਾ ਦੋਨੋਂ ਕਹਾਣੀਕਾਰਾਂ ਤੇ ਮਹਿਮਾਨਾਂ ਦਾ ਵਿਭਾਗ ਵੱਲੋਂ ਸ਼ਾਲਾਂ ਤੇ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਸਤਨਾਮ ਸਿੰਘਸਹਾਇਕ ਡਾਇਰੈਕਟਰ ਅਮਰਿੰਦਰ ਸਿੰਘਸੁਖਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ’ ਸਾਹਿਤ ਪ੍ਰੇਮੀ ਹਾਜ਼ਰ ਸਨ

Powered by Froala Editor


Recommended Posts