ਫੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ 'ਚ ਹੋਵੇਗਾ ਫਿਜ਼ੀਕਲ ਟੈਸਟ

Reporter..S M Singh

ਫੌਜੀ ਭਰਤੀ ">

ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ   
ਫੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ 'ਚ ਹੋਵੇਗਾ ਫਿਜ਼ੀਕਲ ਟੈਸਟ
July 2, 2025
-6-

S M Singh / Patiala

Reporter..S M Singh

ਫੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪੇਪਰ ਪਾਸ ਕਰਨ ਵਾਲੇ ਨੌਜਵਾਨਾਂ ਦਾ ਪਟਿਆਲਾ 'ਚ ਹੋਵੇਗਾ ਫਿਜ਼ੀਕਲ ਟੈਸਟ

ਪਟਿਆਲਾ, 2 ਜੁਲਾਈ:

ਭਾਰਤੀ ਫੌਜ ਦੀ ਭਰਤੀ ਲਈ ਪੰਜਾਬ ਦੇ 6 ਜ਼ਿਲ੍ਹਿਆਂ — ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਤੇ ਮਾਲੇਰਕੋਟਲਾ — ਦੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਫਿਜ਼ੀਕਲ ਟੈਸਟ ਪਟਿਆਲਾ ਵਿਖੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ 31 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ ਆਰਮੀ ਭਰਤੀ ਰੈਲੀ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਆਰਮੀ ਭਰਤੀ ਦੇ ਡਾਇਰੈਕਟਰ ਕਰਨਲ ਜੀ.ਆਰ.ਐਸ. ਰਾਜਾ ਹੋਰ ਅਧਿਕਾਰੀਆਂ ਨਾਲ ਇੱਕ ਅਹੰ ਬੈਠਕ ਕੀਤੀ।
ਕਰਨਲ ਰਾਜਾ ਨੇ ਦੱਸਿਆ ਕਿ 31 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੀ ਇਸ ਆਰਮੀ ਭਰਤੀ ਰੈਲੀ ਮੌਕੇ ਛੇ ਜ਼ਿਲ੍ਹਿਆਂ ਦੇ 8 ਤੋਂ 9 ਹਜ਼ਾਰ ਉਹ ਨੌਜਵਾਨ ਉਮੀਦਵਾਰ ਸ਼ਾਮਲ ਹੋਣਗੇ ਜਿਹੜੇ ਲਿਖਤੀ ਟੈਸਟ ਪਾਸ ਕਰ ਲੈਣਗੇ ਅਤੇ ਇਨ੍ਹਾਂ ਦੀ ਸਰੀਰਕ ਪਰਖ ਲਈ ਜ਼ਿਲ੍ਹਾ-ਵਾਰ ਰੋਸਟਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 6 ਜ਼ਿਲ੍ਹਿਆਂ ਦੀਆਂ 24 ਤਹਿਸੀਲਾਂ ਤੇ 2539 ਪਿੰਡਾਂ ਦੇ ਨੌਜਵਾਨਾਂ ਵਿੱਚ ਆਰਮੀ ਭਰਤੀ ਲਈ ਕਾਫੀ ਉਤਸ਼ਾਹ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਫੌਜ 'ਚ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਨਫ਼ਰੀ ਕਾਫੀ ਜ਼ਿਆਦਾ ਹੈ ਅਤੇ ਇਸ ਵਾਰ ਫੌਜ ਨੇ ਆਸਾਮੀਆਂ ਵੀ ਵਧਾ ਕੇ ਦੁਗਣੀਆਂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਫਿਜ਼ੀਕਲ ਟੈਸਟ ਲਈ ਰੋਜ਼ਾਨਾ 700-700 ਨੌਜਵਾਨ ਬੁਲਾਏ ਜਾਣਗੇ ਤੇ ਇਨ੍ਹਾਂ ਦਾ ਟੈਸਟ ਸਵੇਰੇ 4 ਵਜੇ ਪੋਲੋ ਗਰਾਊਂਡ 'ਚ ਪਹੁੰਚ ਜਾਇਆ ਕਰੇਗਾ।
ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ, ਪੁਲਿਸ ਤੇ ਆਰਮੀ ਦੀਆਂ ਤਿੰਨੇ ਫੌਜਾਂ ਨੌਜਵਾਨਾਂ ਦੀ ਭਰਤੀ ਆਪਸੀ ਤਾਲਮੇਲ ਨਾਲ ਸੁਚਾਰੂ ਢੰਗ ਨਾਲ ਕਰਵਾਉਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਸੇਖੋਂ ਤੇ ਆਰਮੀ ਭਰਤੀ ਡਾਇਰੈਕਟਰ ਕਰਨਲ ਰਾਜਾ ਨੇ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਡਾਇਵਰਜ਼ਨ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਇਲ ਟੌਇਲਟਸ, ਪੀਣ ਵਾਲੇ ਪਾਣੀ ਦੇ ਟੈਂਕਰ, ਮੀਂਹ ਤੋਂ ਬਚਣ ਲਈ ਆਰਜ਼ੀ ਤਰਪਾਲ ਸ਼ੈਲਟਰ, ਲਾਈਟਾਂ, ਬੈਰੀਕੇਡਿੰਗ, ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਤੇ ਸਾਫ਼-ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ।
ਮੀਟਿੰਗ 'ਚ ਕਰਨਲ ਵਿਨੋਦ ਸਿੰਘ ਰਾਵਤ, ਡੀ.ਐਸ.ਪੀ. ਸਿਟੀ-1 ਸਤਨਾਮ ਸਿੰਘ, ਕਰਨਲ ਸੋਨਮ ਜੁਨੇਜਾ, ਏ.ਆਰ.ਓ. ਸੂਬੇਦਾਰ ਮੇਜਰ ਤੰਨਮ, ਏ.ਸੀ.ਐਸ. ਡਾ. ਰਚਨਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਤਹਿਸੀਲਦਾਰ ਕਰਨਦੀਪ ਭੁੱਲਰ, ਡਿਵੀਜ਼ਨ ਫਾਇਰ ਅਫ਼ਸਰ ਰਾਜਿੰਦਰ ਕੌਸ਼ਲ, ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਐਕਸੀਐਨ ਨਿਸ਼ੂ ਸ਼ਰਮਾ, ਪੀ.ਐਸ.ਪੀ.ਸੀ.ਐਲ. ਦੇ ਵਧੀਕ ਐਸ.ਈ. ਜਤਿੰਦਰ ਗਰਗ, ਜਲ ਸਪਲਾਈ ਤੇ ਸੈਨੀਟੇਸ਼ਨ, ਮੰਡੀ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।



Powered by Froala Editor

6


Recommended Posts