Reporter..S M Singh

< " />

Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ   
ਟਾਂਗਰੀ ਨਦੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ: ਡਾ. ਪ੍ਰੀਤੀ ਯਾਦਵ
July 3, 2025
-

S M Singh / Patiala

Reporter..S M Singh

ਟਾਂਗਰੀ ਨਦੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ: ਡਾ. ਪ੍ਰੀਤੀ ਯਾਦਵ

ਘਨੌਰ, ਦੂਧਨਸਾਧਾਂ, ਦੇਵੀਗੜ੍ਹ, ਪਟਿਆਲਾ, 2 ਜੁਲਾਈ:

ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹੇ ‘ਚੋਂ ਲੰਘਦੀਆਂ ਨਦੀਆਂ, ਘੱਗਰ ਅਤੇ ਟਾਂਗਰੀ ‘ਚ ਵਹਿ ਰਹੇ ਪਾਣੀ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਡੀ.ਐਮ. ਦੂਧਨਸਾਧਾਂ ਕ੍ਰਿਪਾਲਵੀਰ ਸਿੰਘ, ਜਲ ਨਿਕਾਸ ਵਿਭਾਗ ਦੇ ਐਸ.ਡੀ.ਓ. ਰਕਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉੱਪਰ ਕੈਚਮੈਂਟ ਏਰੀਆ ਵਿੱਚ ਬਰਸਾਤ ਪੈਣ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਕੁਝ ਵਧਿਆ ਹੈ ਪਰ ਪਾਣੀ ਬੰਨ੍ਹ ਤੋਂ ਕਾਫ਼ੀ ਥੱਲੇ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ ‘ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਕੋਈ ਘਬਰਾਹਟ ਵਿੱਚ ਆਉਣ ਵਾਲੀ ਗੱਲ ਨਹੀਂ ਹੈ।

ਡਾ. ਪ੍ਰੀਤੀ ਯਾਦਵ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ। ਐਸ.ਡੀ.ਓ. ਰਕਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਘੱਗਰ ਦਰਿਆ ਪਾਣੀ ਦਾ ਪੱਧਰ ਘੱਟ ਹੈ ਅਤੇ ਟਾਂਗਰੀ ਨਦੀ ਪਾਣੀ ਦਾ ਪੱਧਰ ਕੁਝ ਵਧਿਆ ਹੈ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।

ਇਸ ਦੌਰਾਨ ਡਾ. ਪ੍ਰੀਤੀ ਯਾਦਵ ਨੇ ਇਕੱਠ ਹੋਏ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਹੈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਟਾਂਗਰੀ ਨਦੀ ਦੇ ਕੈਚਮੈਂਟ ਖੇਤਰ ‘ਚ ਪਈ ਬਰਸਾਤ ਕਰਕੇ ਇਸ ਨਦੀ ‘ਚ ਪਾਣੀ ਦੀ ਮਾਤਰਾ ਵਧੀ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਨਾਲ ਇਨ੍ਹਾਂ ਨਦੀਆਂ ‘ਚ ਪਾਣੀ ਦੇ ਵਹਾਅ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਇਹ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀਆਂ ਹਨ ਪਰੰਤੂ ਇਨ੍ਹਾਂ ‘ਚ ਪਾਣੀ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਜਲ ਨਿਕਾਸ ਵਿਭਾਗ ਤੇ ਹੋਰ ਸੰਬੰਧਤ ਵਿਭਾਗਾਂ ਸਮੇਤ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

Powered by Froala Editor


Recommended Posts