ਡਾ. ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਤਹਿਤ ਪੰਚਾਂ, ਸਰਪੰਚਾਂ ਤੇ ਵਾ " /> Reporter..Rajni

ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ   
ਡਾ. ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਤਹਿਤ ਪੰਚਾਂ, ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ
July 3, 2025
-

Rajni / Patiala

Reporter..Rajni

ਡਾ. ਬਲਬੀਰ ਸਿੰਘ ਵੱਲੋਂ ਵਿਕਾਸ ਕਾਰਜਾਂ ਤਹਿਤ ਪੰਚਾਂ, ਸਰਪੰਚਾਂ ਤੇ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕਾਂ

ਪਟਿਆਲਾ, 3 ਜੁਲਾਈ

ਰੰਗਲਾ ਪੰਜਾਬ ਪ੍ਰੋਜੈਕਟ ਤਹਿਤ ਵਿਸ਼ੇਸ਼ ਤੌਰ ‘ਤੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੇ ਵਿਕਾਸ ਕੰਮਾਂ ਲਈ ਸਰਗਰਮ ਮੁਹਿੰਮ ਲਗਾਤਾਰਤਾ ਵਿੱਚ ਚਲਾਈ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਦਿਹਾਤੀ ਹਲਕੇ ਵਿੱਚ ਆਉਣ ਵਾਲੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ‘ਚ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਪੰਚਾਂ-ਸਰਪੰਚਾਂ, ਵਾਰਡ ਕੌਂਸਲਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਕੀਤਾ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ‘ਤੇ ਛੱਪੜਾਂ ਦੀ ਸਫਾਈ ਅਤੇ ਵਿਕਾਸ ਥਾਪਰ ਤੇ ਸੀਚੇਵਾਲ ਮਾਡਲ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਸਕੂਲਾਂ ਤੇ ਹਸਪਤਾਲਾਂ ਨੂੰ ਵਿਸ਼ੇਸ਼ ਤਰਜੀਹ ਦੇ ਕੇ ਮੌਜੂਦਾ ਢਾਂਚੇ ਨੂੰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਕਾਰੀ ਮੌਕੇ ‘ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਤੁਰੰਤ ਕਾਰਵਾਈ ਸ਼ੁਰੂ ਕਰਨ। ਇਸ ਦੌਰਾਨ ਦਹਾਕਿਆਂ ਬਾਅਦ ਟੇਲਾਂ ਤੱਕ ਮਿਲ ਰਹੀ ਨਹਿਰੀ ਪਾਣੀ ਦੀ ਸਪਲਾਈ ‘ਤੇ ਕਈ ਪਿੰਡਾਂ ਦੇ ਸਰਪੰਚਾਂ ਨੇ ਸਰਕਾਰ ਦਾ ਧੰਨਵਾਦ ਕੀਤਾ।

ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਵਿਖੇ 14 ਨਵੀਆਂ ਕੂੜਾ ਡੰਪ ਈ-ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਗੱਡੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੂੜਾ ਇਕੱਠਾ ਕਰਨ ਵਿੱਚ ਲਗਾਈਆਂ ਜਾਣਗੀਆਂ ਤਾਂ ਜੋ ਸਫਾਈ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਸਫਾਈ ਸਿਰਫ਼ ਇਕ ਵਿਭਾਗੀ ਕੰਮ ਨਹੀਂ, ਇਹ ਸਿੱਧਾ ਲੋਕਾਂ ਦੀ ਸਿਹਤ ਅਤੇ ਜੀਵਨ ਗੁਣਵੱਤਾ ਨਾਲ ਜੁੜਿਆ ਹੋਇਆ ਕੰਮ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਸਿੰਘ ਕੋਹਲੀ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਮੌਜੂਦ ਸਨ।

ਇਸੇ ਬੈਠਕ ਦੀ ਲੜੀ ਤਹਿਤ ਡਾ. ਬਲਬੀਰ ਸਿੰਘ ਨੇ 24 ਘੰਟੇ ਪਾਣੀ ਦੀ ਸਪਲਾਈ, ਕਲੋਨੀਆਂ ਵਿੱਚ ਸੜਕਾਂ, ਸੀਵਰੇਜ, ਜਲ ਸਪਲਾਈ, ਪਾਰਕਾਂ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ ‘ਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹਰ ਇਲਾਕੇ ਤੱਕ ਵਧੀਆ ਸਫਾਈ ਸੇਵਾਵਾਂ ਪਹੁੰਚਣ ਤਾਂ ਜੋ ਲੋਕਾਂ ਨੂੰ ਸਾਫ਼ ਤੇ ਸਿਹਤਮੰਦ ਵਾਤਾਵਰਣ ਮਿਲ ਸਕੇ।

ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਗਾਂਧੀ, ਜੈ ਸੰਕਰ, ਸੁਰੇਸ਼ ਰਾਏ, ਗੱਜਣ ਸਿੰਘ, ਵੱਡੀ ਗਿਣਤੀ ਵਿੱਚ ਸਰਪੰਚ ਤੇ ਬਲਾਕ ਪ੍ਰਧਾਨ, ਵਾਰਡਾਂ ਦੇ ਕੌਂਸਲਰ, ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ. ਕ੍ਰਿਪਾਲਵੀਰ ਸਿੰਘ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਸਿਵਲ ਸਰਜਨ ਜਗਪਾਲਇੰਦਰ ਸਿੰਘ, ਡੀ.ਡੀ.ਪੀ.ਓ.ਜ਼, ਬੀ.ਡੀ.ਪੀ.ਓ.ਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


Powered by Froala Editor


Recommended Posts