Reporter..S M Singh

ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ    ਓ.ਐਸ.ਡੀ. ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਕਲੇਰਾਂ ਅਤੇ ਕਹੇਰੂ ਵਿਖੇ 'ਲੋਕ ਮਿਲਣੀ' ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ*    ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਅਵਤਾਰ ਸਿੰਘ ਤਾਰੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਚਾਰਜ    ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ   
ਡੀ.ਸੀ. ਵੱਲੋਂ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਦਾ ਜਾਇਜ਼ਾ
July 16, 2025
-

S M Singh / Patiala

Reporter..S M Singh

ਡੀ.ਸੀ. ਵੱਲੋਂ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀਆਂ ਜਾ ਰਹੀਆਂ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਦਾ ਜਾਇਜ਼ਾ

ਪਟਿਆਲਾ, 15 ਜੁਲਾਈ:

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਇੱਕ ਮੀਟਿੰਗ ਕਰਕੇ ਸੇਵਾ ਕੇਂਦਰਾਂ ਵਿੱਚ ਟਰਾਂਸਪੋਰਟ ਵਿਭਾਗ ਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ 30 ਸੇਵਾਵਾਂ ਦਾ ਮੁਲੰਕਣ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ. (ਜ) ਇਸ਼ਾ ਸਿੰਗਲ ਤੇ ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਤੇ ਜ਼ਿਲ੍ਹਾ ਆਈ.ਟੀ ਮੈਨੇਜਰ ਰੋਬਿਨ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਸੇਵਾ ਕੇਂਦਰਾਂ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਨਿਵੇਕਲੀ ਪਹਿਲਕਦਮੀ ਦਾ ਲਾਭ ਲੋਕਾਂ ਨੂੰ ਦੇਣ ਲਈ ਕੋਈ ਢਿੱਲ ਮੱਠ ਨਾ ਵਰਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਸੂਬੇ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਵੱਲੋਂ ਇਨ੍ਹਾਂ ਸੇਵਾਵਾਂ ਤੇ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀ ਜਾ ਰਹੀਆਂ ਸੇਵਾਵਾਂ ਬਾਬਤ ਕੀਤੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਾਪਤ ਹਦਾਇਤਾਂ ਤੋਂ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ।

ਉਨ੍ਹਾਂ ਦੱਸਿਆ ਕਿ ਇਸੇ ਮਕਸਦ ਲਈ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੀਆਂ 30 ਸੇਵਾਵਾਂ ਹੁਣ ਸਿੱਧੇ ਤੌਰ 'ਤੇ ਘਰ ਬੈਠੇ 1076 ਨੰਬਰ ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ ਅਤੇ ਈ-ਗਵਰਨੈਂਸ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਕੰਮ ਵੀ ਪੂਰੀ ਪਾਰਦਰਸ਼ਤਾ ਨਾਲ ਹੋਣਗੇ।

ਇਸ ਮੌਕੇ ਮੌਜੂਦ ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਤਿੰਨ ਹੋਰ ਸੇਵਾਵਾਂ ਲਾਈਵ ਕੀਤੀਆਂ ਗਈਆਂ ਹਨ, ਜਿਸ ਨਾਲ ਹੁਣ ਇਹ ਸੇਵਾਵਾਂ 30 ਹੋ ਗਈਆਂ ਹਨ, ਜਿਸ 'ਚ ਵਾਹਨ ਪੋਰਟਲ ਰਾਹੀਂ ਵਹੀਕਲ ਆਰਸੀ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਿੱਚ ਤਬਦੀਲੀ ਅਤੇ ਹਾਇਰ-ਪ੍ਰਚੇਜ ਐਗਰੀਮੈਂਟ ਦੀ ਟਰਮੀਨੇਸ਼ਨ ਸਮੇਤ ਸਾਰਥੀ ਪੋਰਟਲ ਰਾਹੀਂ ਇੰਟਰਨੈਸ਼ਨਲ ਡਰਾਇਵਿੰਗ ਪਰਮਿਟ ਲੈਣ ਲਈ ਵੀ ਹੁਣ ਸੇਵਾ ਕੇਂਦਰਾਂ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਤੀਜੀ ਧਿਰ ਦੀ ਲੁੱਟ ਖਸੁੱਟ ਤੋਂ ਬਚਣ ਲਈ ਸਿੱਧਾ ਸੇਵਾ ਕੇਂਦਰਾਂ ਨਾਲ ਹੀ ਸੰਪਰਕ ਕਰਨ।

ਆਰ.ਟੀ.ਓ. ਵਾਲੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਕਨੀਕੀ ਕਾਰਨਾਂ ਕਰਕੇ ਆਰ.ਸੀ. ਤੇ ਲਾਇਸੈਂਸ ਦੀ ਕਾਪੀ ਡਲਿਵਰ ਨਹੀਂ ਹੋ ਰਹੀ ਜਿਸ ਕਰਕੇ ਲੋਕ ਡਿਜੀਲਾਕਰ ਦੀ ਵਰਤੋਂ ਕਰਕੇ ਆਪਣੇ ਲਾਇਸੈਂਸ ਤੇ ਆਰ.ਸੀ. ਡਾਉਨਲੋਡ ਕਰ ਸਕਦੇ ਹਨ ਤੇ ਇਹ ਪੂਰੀ ਤਰ੍ਹਾਂ ਵੈਲਿਡ ਡਾਕੂਮੈਂਟ ਹੈ।

ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਲੋਕ ਡਰਾਈਵਿੰਗ ਲਾਇਸੰਸ ਨਾਲ ਸਬੰਧਿਤ ਸੇਵਾਵਾਂ ਲਰਨਰ ਲਾਇਸੰਸ ਲਈ ਅਰਜ਼ੀ, ਲਰਨਰ ਲਾਇਸੰਸ ਵਿੱਚ ਪਤਾ ਬਦਲਣਾ, ਲਰਨਰ ਲਾਇਸੰਸ ਵਿੱਚ ਨਾਂ ਬਦਲਣਾ, ਲਰਨਰ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਨਵਿਆਉਣਾ (ਟੈਸਟ ਦੀ ਲੋੜ ਨਹੀਂ), ਡਰਾਈਵਿੰਗ ਲਾਇਸੰਸ ਦੀ ਬਦਲੀ, ਡਰਾਈਵਿੰਗ ਲਾਇਸੰਸ ਵਿੱਚ ਪਤਾ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਨਾਂ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਜਨਮ ਮਿਤੀ ਬਦਲਣਾ, ਲਾਇਸੰਸ ਦੀ ਡਿਟੇਲ ਪ੍ਰਾਪਤੀ, ਲਾਇਸੰਸ ਵਿੱਚ ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ ਬੈਜ, ਕੰਡਕਟਰ ਲਾਇਸੰਸ ਨਵਿਆਉਣਾ, ਲਰਨਰ ਲਾਇਸੰਸ ਦੀ ਮਿਆਦ ਵਧਾਉਣਾ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਲੈ ਸਕਦੇ ਹਨ।

ਉਨ÷ ਾਂ ਦੱਸਿਆ ਕਿ ਇਸ ਤੋਂ ਇਲਾਵਾ ਆਰ.ਸੀ ਨਾਲ ਸਬੰਧਿਤ ਸੇਵਾਵਾਂ ਜਿਸ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਨਕਲ ਲਈ ਅਰਜ਼ੀ, ਆਰ.ਸੀ ਲਈ ਐਨ.ਓ.ਸੀ. ਦੀ ਅਰਜ਼ੀ, ਆਰ.ਸੀ. ਵਿੱਚ ਪਤਾ ਬਦਲਣਾ, ਫ਼ੀਸ ਦੇ ਕੇ ਆਰ.ਸੀ. ਡੀਟੇਲ ਵੇਖਣਾ, ਵਾਹਨ ਦੀ ਟਰਾਂਸਫ਼ਰ ਆਫ਼ ਆਨਰਸ਼ਿਪ (ਨਾਨ ਟਰਾਂਸਪੋਰਟ), ਮਾਲਕੀ ਤਬਦੀਲੀ ਮਾਮਲੇ ਵਿੱਚ ਲਾਈਫ਼ ਟਾਈਮ ਟੈਕਸ ਦੀ ਅਦਾਇਗੀ, ਹਾਇਰ ਪਰਚੇਜ ਐਗਰੀਮੈਂਟ ਦੀ ਐਂਡੋਰਸਮੈਂਟ, ਮੋਬਾਈਲ ਨੰਬਰ ਅੱਪਡੇਟ ਕਰਵਾਉਣਾ, ਫਿਟਨੈੱਸ ਸਰਟੀਫਿਕੇਟ ਦੀ ਨਕਲ, ਕਮਰਸ਼ੀਅਲ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਆਦਿ ਸੇਵਾਵਾਂ ਉਪਲਬਧ ਹਨ।

Powered by Froala Editor


Recommended Posts