ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਪੰਜਾਬ ਸਰਕਾਰ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ – ਲੋਕਾਂ ਨੂੰ ਮਿਲੇਗੀ ਘਰ ਬੈਠੇ ਸਹੂਲਤਾਂ
July 28, 2025
-

Rajni / Patiala

Reporter..Rajni

ਪੰਜਾਬ ਸਰਕਾਰ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਸੇਵਾਵਾਂ ਦੀ ਸ਼ੁਰੂਆਤ – ਲੋਕਾਂ ਨੂੰ ਮਿਲੇਗੀ ਘਰ ਬੈਠੇ ਸਹੂਲਤਾਂ 

ਪਟਿਆਲਾ 28 ਜੁਲਾਈ 2025 :

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਈਜੀ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਸਬੰਧੀ ਅਨੇਕ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਟਿਆਲਾ ਦੇ ਪਾਤੜਾਂ ਸਬ-ਡਿਵੀਜ਼ਨ ਦੇ ਐਸ.ਡੀ.ਐਮ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਈਜੀ ਰਜਿਸਟ੍ਰੇਸ਼ਨ ਪ੍ਰੋਜੈਕਟ” ਤਹਿਤ ਹੁਣ ਵਸੀਕੇ ਰਜਿਸਟਰ ਕਰਵਾਉਣ ਤੋਂ ਲੈ ਕੇ ਜਮਾਬੰਦੀ, ਫਰਦ, ਇੰਤਕਾਲ ਅਤੇ ਹੋਰ ਮੁੱਖ ਦਸਤਾਵੇਜ਼ ਸਬੰਧੀ ਸੇਵਾਵਾਂ ਆਮ ਨਾਗਰਿਕ ਘਰ ਬੈਠੇ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਹੈ ਕਿ ਪ੍ਰਸ਼ਾਸਨ ਨੂੰ ਆਮ ਲੋਕਾਂ ਦੇ ਦਰਵਾਜੇ ਤੱਕ ਲਿਜਾਇਆ ਜਾਵੇ। ਜਿਸ ਤਹਿਤ ਹੁਣ ਵਟਸਐਪ ਰਾਹੀਂ ਜਮਾਬੰਦੀ ਦੀ ਕਾਪੀ ਲੈਣ ਤੋਂ ਲੈ ਕੇ ਵਿਰਾਸਤ ਜਾਂ ਵਸੀਕੇ ਦੇ ਅਧਾਰ 'ਤੇ ਇੰਤਕਾਲ ਦੀ ਅਰਜ਼ੀ ਦੇਣ, ਫਰਦ ਬਦਲਵਾਉਣ ਜਾਂ ਰੋਜ਼ਨਾਮਚਾ ਪਾਉਣ ਤੱਕ ਸਾਰੀਆਂ ਪ੍ਰਕਿਰਿਆਵਾਂ ਆਨਲਾਈਨ ਹੋ ਗਈਆਂ ਹਨ। ਇਸ ਤੋਂ ਇਲਾਵਾ, ਜਾਤੀ, ਆਮਦਨ, ਬੈਕਵਰਡ ਏਰੀਆ ਅਤੇ ਰਿਹਾਇਸ਼ੀ ਸਰਟੀਫਿਕੇਟਾਂ ਲਈ ਵੀ ਕੋਈ ਵੀ ਨਾਗਰਿਕ ਬਿਨਾਂ ਦਫ਼ਤਰ ਆਏ, ਆਸਾਨੀ ਨਾਲ ਅਰਜ਼ੀ ਦੇ ਸਕਦਾ ਹੈ। ਇਹ ਸਾਰੀਆਂ ਸੇਵਾਵਾਂ ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ https://jamabandi.punjab.gov.in/ 'ਤੇ ਉਪਲਬਧ ਹਨ। ਉਹਨਾਂ ਇਹ ਵੀ ਦੱਸਿਆ ਕਿ "ਡੋਰ ਟੂ ਡੋਰ" ਸਕੀਮ ਤਹਿਤ, 1076 ਨੰਬਰ 'ਤੇ ਅਪਾਇਂਟਮੈਂਟ ਬੁੱਕ ਕਰਵਾ ਕੇ ਸੇਵਾ ਸਹਾਇਕ ਦੁਆਰਾ ਘਰ ਬੈਠੇ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਨਾ ਸਿਰਫ਼ ਸਮਾਂ ਬਚਦਾ ਹੈ, ਸਗੋਂ ਲੰਬੀਆਂ ਲਾਈਨਾਂ ਅਤੇ ਦਫ਼ਤਰਾਂ ਦੇ ਚੱਕਰਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਐਸ.ਡੀ.ਐਮ. ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਪ੍ਰਣਾਲੀ ਦੀ ਵਰਤੋਂ ਕਰਕੇ ਆਪਣਾ ਸਮਾਂ, ਪੈਸਾ ਅਤੇ ਮਿਹਨਤ ਬਚਾਉਣ। ਇਹ ਸੇਵਾਵਾਂ ਸਿੱਧਾ ਲੋਕਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਸ਼ਾਸਨ ਨਾਲ ਜੋੜਦੀਆਂ ਹਨ, ਜੋ ਇੱਕ ਨਵੇਂ ਅਤੇ ਸੁਚੱਜੇ ਪੰਜਾਬ ਵੱਲ ਵਧਣ ਦਾ ਸੰਕੇਤ ਹਨ। ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਸਿਰਫ਼ ਤਕਨੀਕੀ ਤਰੱਕੀ ਨਹੀਂ, ਸਗੋਂ ਲੋਕਤੰਤਰੀ ਸਹਿਭਾਗਤਾ ਦੀ ਅਸਲੀ ਪਰਿਭਾਸ਼ਾ ਹੈ।

Powered by Froala Editor


Recommended Posts