ਪੰਜਾਬੀ, ਡੋਗਰੀ ਤੇ ਕਸ਼ਮੀਰੀ ਕਵੀਆਂ ਨੇ ਦਿੱਤਾ ਸਬਰ, ਸੰਤੋਖ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਧੜੱਲੇਦਾਰ ਬਿਊਰੋ

ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਪੰਜਾਬੀ, ਡੋਗਰੀ ਤੇ ਕਸ਼ਮੀਰੀ ਕਵੀਆਂ ਨੇ ਦਿੱਤਾ ਸਬਰ, ਸੰਤੋਖ ਤੇ ਭਾਈਚਾਰਕ ਸਾਂਝ ਦਾ ਸੁਨੇਹਾ
July 28, 2025
-

Rajni / Patiala

ਧੜੱਲੇਦਾਰ ਬਿਊਰੋ 

ਪੰਜਾਬੀ, ਡੋਗਰੀ ਤੇ ਕਸ਼ਮੀਰੀ ਕਵੀਆਂ ਨੇ ਦਿੱਤਾ ਸਬਰ, ਸੰਤੋਖ ਤੇ ਭਾਈਚਾਰਕ ਸਾਂਝ ਦਾ ਸੁਨੇਹਾ

ਪਟਿਆਲਾ 28 ਜੁਲਾਈ 2025 :

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਤੇਗ ਬਹਾਦਰ ਸਿਮਰਿਐ’ ਸਿਰਲੇਖ ਹੇਠ ਕਈ ਸਮਾਗਮ ਕਰਵਾਏ ਗਏ। ਇਨ੍ਹਾਂ ਵਿੱਚੋਂ ਤੀਜਾ ਸਮਾਗਮ ‘ਕਾਵਿ ਸ਼ਰਧਾਂਜਲੀ’ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗੂਏਜਿਜ਼ ਸ੍ਰੀਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਵੀ ਦਰਬਾਰ ਦੌਰਾਨ ਪੰਜਾਬੀ, ਡੋਗਰੀ ਅਤੇ ਕਸ਼ਮੀਰੀ ਕਵੀਆਂ ਨੇ ਗੁਰੂ ਜੀ ਨੂੰ ਆਪਣੀ ਰਚਨਾਵਾਂ ਰਾਹੀਂ ਅਕੀਦਤ ਭੇਟ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਜਸਵੰਤ ਸਿੰਘ ਜ਼ਫ਼ਰ, ਦਰਸ਼ਨ ਬੁੱਟਰ ਅਤੇ ਅਜੀਤ ਸਿੰਘ ਮਸਤਾਨਾ ਨੇ ਕੀਤੀ। ਡਾ. ਜਸਵੰਤ ਸਿੰਘ ਜ਼ਫ਼ਰ ਨੇ ਗੁਰੂ ਜੀ ਦੀ ਸ਼ਹੀਦੀ ਨੂੰ ਪ੍ਰੇਰਣਾਦਾਇਕ ਵਿਰਾਸਤ ਦੱਸਦੇ ਹੋਏ, ਅਮਰਜੀਤ ਸਿੰਘ ਗਰੇਵਾਲ ਦੀ ਕਵਿਤਾ ਦਾ ਅਨੁਵਾਦ ਪੇਸ਼ ਕੀਤਾ। ਕਵੀ ਗੁਰਨਾਮ ਸਿੰਘ ਅਰਸ਼ੀ, ਰਘਬੀਰ ਸਿੰਘ ਬੀਰ, ਮੰਗਤ ਸਿੰਘ ਜੁਗਨੂੰ, ਡਾ. ਜੋਗਿੰਦਰ ਸਿੰਘ ਸ਼ਾਨ, ਸੁਰਿੰਦਰ ਕੌਰ ਨੀਰ, ਡਾ. ਸ਼ੁਕਰਗੁਜ਼ਾਰ ਸਿੰਘ, ਡਾ. ਸੰਦੀਪ ਸ਼ਰਮਾ, ਰਮਨ ਸੰਧੂ, ਸੁਸ਼ੀਲ ਬੇਗਾਨਾ, ਡਾ. ਹਰੀ ਸਿੰਘ ਜਾਚਕ, ਦਵਿੰਦਰ ਸੈਫ਼ੀ, ਗੁਰਪ੍ਰੀਤ ਮਾਨਸਾ, ਵਿਜੇ ਠਾਕੁਰ ਅਤੇ ਬਲਵਿੰਦਰ ਸੰਧੂ ਆਦਿ ਕਵੀਆਂ ਨੇ ਆਪਣੀ-ਆਪਣੀ ਰਚਨਾ ਰਾਹੀਂ ਗੁਰੂ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਾਰੇ ਕਵੀਆਂ ਨੂੰ ਵਿਭਾਗ ਵੱਲੋਂ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਦੀ ਸੰਜੋੜਕ ਭੂਮਿਕਾ ਸਵਾਮੀ ਅੰਤਰੀਵ ਨੇ ਅਤੇ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਨਿਭਾਇਆ।

Powered by Froala Editor


Recommended Posts