ਧੜੱਲੇਦਾਰ ਬਿਊਰੋ

ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
​ਘੱਗਰ, ਵੱਡੀ ਨਦੀ ਤੇ ਹੋਰ ਨਦੀਆਂ ਦੀ ਰੈਕੀ, ਕਮਜ਼ੋਰ ਬੰਨ੍ਹ ਕੀਤੇ ਮਜ਼ਬੂਤ – ਡਾ. ਪ੍ਰੀਤੀ ਯਾਦਵ
September 2, 2025
-

S M Singh / Patiala

ਧੜੱਲੇਦਾਰ ਬਿਊਰੋ

ਘੱਗਰ, ਵੱਡੀ ਨਦੀ ਤੇ ਹੋਰ ਨਦੀਆਂ ਦੀ ਰੈਕੀ, ਕਮਜ਼ੋਰ ਬੰਨ੍ਹ ਕੀਤੇ ਮਜ਼ਬੂਤ – ਡਾ. ਪ੍ਰੀਤੀ ਯਾਦਵ

ਪਟਿਆਲਾ, 2 ਸਤੰਬਰ 2025 :

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਦੁਪਹਿਰ ਰਾਜਪੁਰਾ ਨੇੜੇ ਪਿੰਡ ਸੁਰ੍ਹੋਂ ਵਿਖੇ ਪੱਚੀਦਰ੍ਹੇ ਦੇ ਮਜ਼ਬੂਤ ਕੀਤੇ ਜਾ ਰਹੇ ਬੰਨਾਂ ਦਾ ਜਾਇਜ਼ਾ ਲਿਆ ਤੇ ਸ਼ਾਮ ਵੇਲੇ ਸਨੌਰੀ ਅੱਡਾ ਤੇ ਦੌਲਤਪੁਰ ਵਿਖੇ ਵੱਡੀ ਨਦੀ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਏ.ਡੀ.ਸੀਜ਼ ਅਮਰਿੰਦਰ ਸਿੰਘ ਟਿਵਾਣਾ ਤੇ ਨਵਰੀਤ ਕੌਰ ਸੇਖੋਂ ਸਮੇਤ ਐਸ.ਡੀ.ਐਮਜ਼ ਅਵਿਕੇਸ਼ ਗੁਪਤਾ, ਕਿਰਪਾਲਵੀਰ ਸਿੰਘ, ਹਰਜੋਤ ਕੌਰ ਮਾਵੀ, ਰਿਚਾ ਗੋਇਲ ਤੇ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਵੱਡੀ ਨਦੀ, ਘੱਗਰ, ਪੱਚੀਦਰ੍ਹਾ, ਟਾਂਗਰੀ, ਮਾਰਕੰਡਾ ਆਦਿ ਦੀ ਰੈਕੀ ਕੀਤੀ ਗਈ ਅਤੇ ਜਿੱਥੇ ਕਿਤੇ ਕਮਜ਼ੋਰੀ ਨਜ਼ਰ ਆਈ, ਉੱਥੇ ਤੁਰੰਤ ਬਚਾਅ ਕਾਰਜਾਂ ਵਜੋਂ ਬੰਨ੍ਹ ਮਜ਼ਬੂਤ ਕੀਤੇ ਗਏ। ਡਾ. ਪ੍ਰੀਤੀ ਯਾਦਵ ਨੇ ਇੱਕ ਵਾਰ ਮੁੜ ਤੋਂ ਸਪਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਸਾਰੀ ਸਥਿਤੀ ਨਿਯੰਤਰਣ ਹੇਠ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਪਾਣੀ ਚੜ੍ਹਕੇ ਪਿੰਡਾਂ ਦੇ ਖੇਤਾਂ ਵਿੱਚ ਗਿਆ ਸੀ, ਹੁਣ ਉਹ ਘਟ ਰਿਹਾ ਹੈ, ਪਰੰਤੂ ਨਦੀਆਂ 'ਚ ਅਜੇ ਵੀ ਪਾਣੀ ਪੂਰੀ ਸਮਰੱਥਾ ਨਾਲ ਉਪਰ ਤੱਕ (ਉਫ਼ਾਨ 'ਤੇ) ਚੱਲ ਰਹੀਆਂ ਹਨ, ਜਿਸ ਲਈ ਆਮ ਲੋਕ ਨਦੀਆਂ ਨੇੜੇ ਨਾ ਜਾਣ। ਪਰੰਤੂ ਮੀਂਹ ਕਰਕੇ ਪਾਣੀ ਵਧਣ, ਕਿਸੇ ਥਾਂ ਨਦੀਆਂ 'ਚ ਪਾਣੀ ਖਾਰ ਪਾ ਰਿਹਾ ਹੋਵੇ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਫ਼ੋਨ ਨੰਬਰਾਂ 0175-2350550 ਤੇ 2358550 'ਤੇ ਤੁਰੰਤ ਸਾਂਝੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸ਼ੱਕ ਨਦੀਆਂ ਦੇ ਕੈਚਮੈਂਟ 'ਚ ਪਏ ਭਾਰੀ ਮੀਂਹ ਕਰਕੇ ਨਦੀਆਂ 'ਚ ਪਾਣੀ ਚੜ੍ਹਿਆ ਹੋਇਆ ਹੈ, ਜਿਸ ਲਈ ਜਿੱਥੇ ਕਿਤੇ ਚਿਤਾਵਨੀ ਜਾਰੀ ਕਰਨ ਦੀ ਲੋੜ ਹੈ, ਉੱਥੇ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ, ਇੱਥੋਂ ਤੱਕ ਕਿ ਰਾਹਤ ਸੈਂਟਰਾਂ ਦੇ ਵੀ ਪ੍ਰਬੰਧ ਮੁਕੰਮਲ ਹਨ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਾਰੀਆਂ ਟੀਮਾਂ ਗਰਾਊਂਡ ਜ਼ੀਰੋ 'ਤੇ ਕੰਮ ਕਰ ਰਹੀਆਂ ਹਨ। ਡਾ. ਪ੍ਰੀਤੀ ਯਾਦਵ ਨੇ ਇੱਕ ਫਿਰ ਤੋਂ ਲੋਕਾਂ ਵੱਲੋਂ ਸੂਚਨਾ ਸਾਂਝੀ ਕਰਨ ਸਮੇਤ ਫੋਟੋਆਂ ਤੇ ਵੀਡੀਓਜ਼ ਸਾਂਝੀਆਂ ਕਰਨ ਲਈ ਧੰਨਵਾਦ ਵੀ ਕੀਤਾ, ਜਿਸ ਕਰਕੇ ਪ੍ਰਸ਼ਾਸਨ ਕਿਸੇ ਵੱਡੀ ਹੰਗਾਮੀ ਸਥਿਤੀ ਪੈਦਾ ਹੋਣ ਤੋਂ ਰੋਕ ਸਕਿਆ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਤੇ ਖਾਸ ਕਰਕੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦਾ ਦੁਬਾਰਾ ਸੱਦਾ ਦਿੱਤਾ। ਉਨ੍ਹਾਂ ਗਲਤ ਤੇ ਤੱਥਾਂ ਤੋਂ ਰਹਿਤ ਫੋਟੋ-ਵੀਡੀਓ ਸਾਂਝੀ ਕਰਨ ਦੀ ਕਾਹਲ ਨਾ ਕਰਨ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੀ ਕਿਸੇ ਫੋਟੋ ਜਾਂ ਵੀਡੀਓ ਦੀ ਪਹਿਲਾਂ ਪੂਰੀ ਤਰ੍ਹਾਂ ਘੋਖ ਤੇ ਪੁਸ਼ਟੀ ਜ਼ਰੂਰ ਕਰ ਲਈ ਜਾਵੇ।


Powered by Froala Editor


Recommended Posts