ਧੜੱਲੇਦਾਰ ਬਿਊਰੋ

ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ   
ਮੁਥੂਟ ਮਾਈਕਰੋਫਿਨ ‘ਚ ਫੀਲਡ ਸਟਾਫ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 5 ਸਤੰਬਰ ਨੂੰ
September 4, 2025
-5-

Bhavika / Patiala

ਧੜੱਲੇਦਾਰ ਬਿਊਰੋ

ਮੁਥੂਟ ਮਾਈਕਰੋਫਿਨ ‘ਚ ਫੀਲਡ ਸਟਾਫ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 5 ਸਤੰਬਰ ਨੂੰ

ਪਟਿਆਲਾ, 4 ਸਤੰਬਰ 2025 :
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 5 ਸਤੰਬਰ (ਵਿਅੱਸਪਤਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਥੂਟ ਮਾਈਕਰੋਫਿਨ ਲਿਮਿਟਡ ਦੇ ਸਹਿਯੋਗ ਨਾਲ ਫੀਲਡ ਸਟਾਫ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਨੇ ਦੱਸਿਆ ਕਿ ਫੀਲਡ ਸਟਾਫ ਲਈ ਲੜਕੇ ਤੇ ਲੜਕੀਆਂ ਦੋਵੇਂ ਉਮੀਦਵਾਰਾਂ ਤੋਂ ਦਰਖ਼ਾਸਤਾਂ ਮੰਗੀਆਂ ਗਈਆਂ ਹਨ। ਅਸਾਮੀਆਂ ਲਈ ਬਾਰਵੀਂ ਪਾਸ ਜਾਂ ਗ੍ਰੈਜੂਏਟ ਉਮੀਦਵਾਰ ਯੋਗ ਹਨ। ਉਮੀਦਵਾਰ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ, ਨਾਲ ਹੀ ਆਪਣੇ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਦਾ ਹੋਣਾ ਵੀ ਲਾਜ਼ਮੀ ਹੈ।

ਰੁਚੀ ਰੱਖਣ ਵਾਲੇ ਉਮੀਦਵਾਰ ਆਪਣੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਿਜ਼ਿਊਮੇ ਸਮੇਤ 5 ਸਤੰਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰਾਲਾ, ਨੇੜੇ ਸੇਵਾ ਕੇਂਦਰ, ਪਟਿਆਲਾ ਪਹੁੰਚ ਕੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਹੈਲਪਲਾਈਨ ਨੰਬਰ 98776-10877 ‘ਤੇ ਸੰਪਰਕ ਕਰ ਸਕਦੇ ਹਨ।

Powered by Froala Editor

5


Recommended Posts