ਪੰਜਾਬ ਵਿੱਚ ਸੜਕਾਂ - ਪੁਲ " /> ਧੜੱਲੇਦਾਰ ਬਿਊਰੋ

ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂਬੱਧ ਹੱਲ ਲਈ ਵਚਨਬੱਧ: ਵਿਧਾਇਕ ਨਰਿੰਦਰ ਕੌਰ ਭਰਾਜ    Da ਬਕਾਏ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਨੋਟਿਸ, 15 ਦਿਨਾਂ ਅੰਦਰ ਫੈਸਲੇ ਦੀ ਉਮੀਦ    ਭਵਾਨੀਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਖੁੱਲ੍ਹਾ ਸੁਣਵਾਈ ਕੈਂਪ    ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਦੀ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਵਾਈ    ਪੰਜਾਬ ਸਰਕਾਰ ਵੱਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਮਨਜ਼ੂਰ    ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਰੀਬ 01.38 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ    ਰਾਮ ਨਗਰ ਸਿਵੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ    ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਰਾਜਪਾਲ ਗੁਲਾਬ ਚੰਦ ਕਟਾਰੀਆ    *ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ   
ਪੰਜਾਬ ਵਿੱਚ ਸੜਕਾਂ-ਪੁਲਾਂ ਦੀ ਮਜ਼ਬੂਤੀ ਲਈ ਤੇਜ਼ ਹੋਏ ਵਿਕਾਸ ਕਾਰਜ
October 2, 2025
-

S M Singh / Chandigarh

ਧੜੱਲੇਦਾਰ ਬਿਊਰੋ

ਪੰਜਾਬ ਵਿੱਚ ਸੜਕਾਂ - ਪੁਲਾਂ ਦੀ ਮਜ਼ਬੂਤੀ ਲਈ ਤੇਜ਼ ਹੋਏ ਵਿਕਾਸ ਕਾਰਜ

ਚੰਡੀਗੜ੍ਹ, 2 ਅਕਤੂਬਰ 2025 :

ਪੰਜਾਬ ਵਿੱਚ ਸੜਕਾਂ ਅਤੇ ਪੁਲਾਂ ਦੀ ਮਜ਼ਬੂਤੀ ਲਈ ਲੋਕ ਨਿਰਮਾਣ ਵਿਭਾਗ ਨੇ ਵੱਡੇ ਵਿਕਾਸ ਕਾਰਜ ਅੰਜਾਮ ਦਿੱਤੇ ਹਨ। ਨਬਾਰਡ ਸਕੀਮ ਅਧੀਨ ਪਿਛਲੇ ਵਿੱਤੀ ਸਾਲ ਦੌਰਾਨ 279.64 ਕਿਮੀ ਸੜਕਾਂ ਅਤੇ 8 ਪੁਲ ਬਣਾਏ ਗਏ, ਜਿਸ ‘ਤੇ 104.28 ਕਰੋੜ ਰੁਪਏ ਖਰਚ ਹੋਏ। ਵਿੱਤੀ ਸਾਲ 2025-26 ਵਿੱਚ 125 ਕਿਮੀ ਸੜਕਾਂ ਦੀ ਉਸਾਰੀ ਲਈ 192 ਕਰੋੜ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚ 14.50 ਕਿਮੀ ਸੜਕਾਂ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ।

ਮੱਦ 5054 ਅਤੇ ਸੀ.ਆਰ.ਆਈ.ਐਫ਼ ਸਕੀਮਾਂ ਅਧੀਨ ਵੀ ਸੜਕਾਂ ਅਤੇ ਪੁਲਾਂ ਦੀ ਉਸਾਰੀ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ ਸਾਲ 781 ਕਿਮੀ ਸੜਕਾਂ ਅਤੇ 10 ਪੁਲ ਬਣਾਏ ਗਏ, ਜਿਸ ‘ਤੇ 503.02 ਕਰੋੜ ਖਰਚ ਹੋਏ, ਜਦਕਿ ਮੌਜੂਦਾ ਸਾਲ ਵਿੱਚ 840 ਕਿਮੀ ਸੜਕਾਂ ਅਤੇ 31 ਪੁਲਾਂ ਲਈ 663 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਸੀ.ਆਰ.ਆਈ.ਐਫ਼ ਸਕੀਮ ਅਧੀਨ 147.68 ਕਿਮੀ ਸੜਕਾਂ ਅਪਗ੍ਰੇਡ ਹੋ ਚੁੱਕੀਆਂ ਹਨ, ਜਦਕਿ 95 ਕਿਮੀ ਸੜਕਾਂ ਅਤੇ 3 ਪੁਲਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ।

Powered by Froala Editor


Recommended Posts