ਪੰਜਾਬ ਵਾਟਰ ਸਪਲਾਈ ਬੋਰਡ ਦੇ ਆਊਟਸੋਰਸ ਕਾਮਿਆਂ ਦੀ 23–25 ਦਸੰਬਰ ਤੱਕ ਤਿੰਨ ਦਿਨਾਂ ਹੜਤਾਲ
December 19, 2025 12:15:50
Bhavika / Morinda
ਧੜੱਲੇਦਾਰ ਬਿਊਰੋ ਪੰਜਾਬ ਵਾਟਰ ਸਪਲਾਈ ਬੋਰਡ ਦੇ ਆਊਟਸੋਰਸ ਕਾਮਿਆਂ ਦੀ 23–25 ਦਸੰਬਰ ਤੱਕ ਤਿੰਨ ਦਿਨਾਂ ਹੜਤਾਲ ਮੋਰਿੰਡਾ, 19 ਦਸੰਬਰ 2025 : ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 23 ਤੋਂ 25 ਦਸੰਬਰ ਤੱਕ ਸੂਬੇ ਭਰ ਵਿੱਚ ਤਿੰਨ ਦਿਨਾਂ ਦੀ ਹੜਤਾਲ ਕਰਨ ਜਾ ਰਹੇ ਹਨ, ਜਦਕਿ 22 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿੱਚ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੌੜ ਮੰਡੀ ਦੇ ਵਰਕਰਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਬਾਰ-ਬਾਰ ਮੀਟਿੰਗਾਂ ਟਾਲੀਆਂ ਜਾ ਰਹੀਆਂ ਹਨ, ਜਿਸ ਕਾਰਨ ਮਜਬੂਰਨ ਇਹ ਸੰਘਰਸ਼ੀ ਕਦਮ ਚੁੱਕਿਆ ਜਾ ਰਿਹਾ ਹੈ।
23 25
Related News
Trending Stories
Hot News