ਸ੍ਰੀ ਦਰਬਾਰ ਸਾਹਿਬ ‘ਚ ਪੁਰਾਤਨ ਖੰਭੇ ਦੀ ਮੁਰੰਮਤ, ਐਸਜੀਪੀਸੀ ਨੇ ਅਫ਼ਵਾਹਾਂ ਕੀਤੀਆਂ ਖ਼ਾਰਜ
December 29, 2025
Rajni / Amritsar
Reporter..Rajni ਸ੍ਰੀ ਦਰਬਾਰ ਸਾਹਿਬ ‘ਚ ਪੁਰਾਤਨ ਖੰਭੇ ਦੀ ਮੁਰੰਮਤ, ਐਸਜੀਪੀਸੀ ਨੇ ਅਫ਼ਵਾਹਾਂ ਕੀਤੀਆਂ ਖ਼ਾਰਜ ਅੰਮ੍ਰਿਤਸਰ, 29 ਦਸੰਬਰ 2025 : ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਨੁਕਸਾਨੀ ਹਾਲਤ ਵਿੱਚ ਖੜ੍ਹੇ ਇੱਕ ਪੁਰਾਤਨ ਖੰਭੇ ਨੂੰ ਸੁਰੱਖਿਆ ਕਾਰਨਾਂ ਕਰਕੇ ਅਸਥਾਈ ਤੌਰ ‘ਤੇ ਰਿਪੇਅਰ ਲਈ ਉਤਾਰਿਆ ਗਿਆ ਹੈ। ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਸੰਗਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ ਅਤੇ ਇਸ ਬਾਰੇ ਫੈਲ ਰਹੀ ਗਲਤ ਜਾਣਕਾਰੀ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰਾਸਤੀ ਢਾਂਚਿਆਂ ਦੀ ਮੂਲ ਸ਼ਕਲ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਰਿਪੇਅਰ ਤੋਂ ਬਾਅਦ ਖੰਭਾ ਜਲਦੀ ਹੀ ਪਹਿਲਾਂ ਵਾਲੇ ਰੂਪ ਵਿੱਚ ਮੁੜ ਸਥਾਪਤ ਕੀਤਾ ਜਾਵੇਗਾ।
Recommended Posts
Trending Stories
Hot News