ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਮੁਲਾਜਮ, ਮਜਦੂਰ ਹੜਤਾਲ ਕਰਨ ਉਪਰੰਤ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ
February 13, 2026
Agriculture-

ਮੁਲਾਜਮ, ਮਜਦੂਰ ਹੜਤਾਲ ਕਰਨ ਉਪਰੰਤ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ

ਸਤਿੰਦਰ ਨਰੂਲਾ / Patiala

ਪਟਿਆਲਾ 12 ਫਰਵਰੀ : ਅੱਜ ਇੱਥੇ ਵੱਖ—ਵੱਖ ਅਦਾਰਿਆ ਦੇ ਮੁਲਾਜਮ, ਮਜਦੂਰ ਹੜਤਾਲ ਕਰਨ ਉਪਰੰਤ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਜਲੂਸਾ ਦੀ ਸ਼ਕਲ ਵਿੱਚ ਨਾਅਰੇ ਮਾਰਦੇ ਹੋਏ ਪੁੱਜੇ। 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ, ਮੁਲਾਜਮ ਫੈਡਰੇਸ਼ਨਾਂ ਅਤੇ ਅਜਾਦ ਜਥੇਬੰਦੀਆਂ ਦੇ ਸੱਦੇ ਤੇ ਕੀਤੀ ਗਈ, ਇਸ ਹੜਤਾਲ ਦਾ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਦਰਜਨਾਂ ਕਿਸਾਨ ਜਥੇਬੰਦੀਆਂ ਨੇ ਹੜਤਾਲ ਨੂੰ ਕਾਮਯਾਬ ਕਰਨ ਲਈ ਭਰਪੂਰ ਸਮਰਥਨ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਹੋਈ ਰੈਲੀ ਵਿੱਚ ਪੁੱਜੇ। ਸਕੱਤਰੇਤ ਪਟਿਆਲਾ ਦੇ ਸਾਹਮਣੇ ਕੀਤੀ ਗਈ ਰੈਲੀ ਤੋਂ ਇਲਾਵਾ ਪਟਿਆਲਾ ਜਿਲੇ ਦੇ ਨਾਭਾ, ਸਮਾਣਾ, ਰਾਜਪੁਰਾ, ਘਨੌਰ, ਪਾਤੜਾ, ਦੇਵੀਗੜ੍ਹ ਵਿਖੇ ਵੀ ਭਰਵੀਆਂ ਰੋਹ ਭਰਪੂਰ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ ਵਿੱਚ ਹੜਤਾਲੀ ਮੁਲਾਜਮ ਮਜਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਬੜੇ ਉਤਸ਼ਾਹ ਨਾਲ ਸਿਰਕਤ ਕੀਤੀ। ਅੱਜ ਦੀ ਦੇਸ਼ ਵਿਆਪੀ ਹੜਤਾਲ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼, ਬਿਜਲੀ ਬੋਰਡ, ਸਮੁੱਚੇ ਬੈਂਕ, ਆਂਗਣਵਾੜੀ, ਆਸ਼ਾ ਵਰਕਰ, ਪੋਸਟਲ ਇੰਪਲਾਈਜ਼ ਅਤੇ ਅਨੇਕਾਂ ਸਨਅਤੀ ਇਕਾਈਆਂ ਦੇ ਮੁਲਾਜਮਾਂ—ਮਜਦੂਰਾਂ ਨੇ ਮੁਕੰਮਲ ਤੌਰ ਤੇ ਅਦਾਰੇ ਬੰਦ ਕਰਕੇ ਕੀਤੀ। ਅਨੇਕਾ ਸਰਕਾਰੀ ਵਿਭਾਗਾਂ ਦੇ ਸੈਂਕੜੇ ਕਰਮਚਾਰੀ ਆਪਣੀਆਂ ਡਿਊਟੀਆਂ ਛੱਡਕੇ ਕਾਫਲਿਆਂ ਦੇ ਰੂਪ ਵਿੱਚ ਇਸ ਰੈਲੀ ਵਿੱਚ ਸ਼ਾਮਲ ਹੋਏ। ਅੱਜ ਦੀ ਪਟਿਆਲਾ ਵਿਖੇ ਇਸ ਰੈਲੀ ਵਿੱਚ ਇਕੱਤਰ ਹੋਏ ਹੜਤਾਲੀ ਅਤੇ ਮੁਜਾਹਰਾ ਕਾਰੀ ਮੁਲਾਜਮਾਂ, ਮਜਦੂਰਾਂ ਅਤੇ ਕਿਸਾਨਾਂ ਦੇ ਇਕੱਠ ਦੀ ਅਗਵਾਈ ਅਤੇ ਰੈਲੀ ਨੂੰ ਜਿਨ੍ਹਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ, ਮੀਨਾ ਰਾਣੀ, ਦਰਸ਼ਨ ਸਿੰਘ ਲੁਬਾਣਾ, ਐਸ.ਕੇ. ਗੌਤਮ, ਦਰਸ਼ਨ ਸਿੰਘ ਬੇਲੂਮਾਜਰਾ, ਬਹਾਦਰ ਸਿੰਘ, ਬਲਦੇਵ ਰਾਜ ਬੱਤਾ, ਜ਼ਸਵਿੰਦਰ ਸਿੰਘ ਸੌਜਾ ਟਰੇਡ ਯੂਨੀਅਨ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂ ਰਮਿੰਦਰ ਸਿੰਘ ਪਟਿਆਲਾ, ਬਲਰਾਜ ਜ਼ੋਸ਼ੀ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੌਰਜੀਵਾਲਾ, ਗੁਰਬਚਨ ਸਿੰਘ, ਰਾਜ ਕਿਸ਼ਨ, ਹਰਬੰਸ ਸਿੰਘ ਦਦਹੇੜਾ, ਜੈ ਰਾਮ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਬਾਰਨ, ਦਲਜਿੰਦਰ ਸਿੰਘ, ਸੁਖਵਿੰਦਰ ਤੁਲੇਵਾਲ ਸ਼ਾਮਲ ਸਨ। ਸਰਮਾਏਦਾਰਾਂ ਨੂੰ ਮਜਦੂਰਾਂ ਦਾ ਆਰਥਕ ਸ਼ੋਸ਼ਣ ਕਰਨ ਦੀ ਖੁੱਲੀ ਛੁੱਟੀ ਦੀ ਗਰੰਟੀ ਕਰਦੇ ਹਨ। ਹੜਤਾਲ ਦਾ ਹੱਕ ਅਸਿੱਧੇ ਢੰਗ ਨਾਲ ਖਤਮ ਕਰ ਦਿੱਤਾ, ਮਜਦੂਰਾਂ ਦੀ ਛਾਂਟੀ ਕਰਨ ਦੀ ਖੁੱਲ ਦੇ ਦਿੱਤੀ ਗਈ ਹੈ। ਨੌਕਰੀ ਮਾਲਕਾਂ ਦੇ ਰਹਿਮੋ ਕਰਮ ਤੇ ਹੋਏਗੀ ਅਤੇ ਸਮਾਜਿਕ ਸੁਰੱਖਿਆ ਖਤਮ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਾਰ ਨੇ ਮਨਰੇਗਾ ਐਕਟ ਖਤਮ ਕਰਕੇ ਵੀ.ਬੀ. ਰਾਮ ਜੀ ਐਕਟ ਬਣਾਕੇ ਅਤੇ ਰਾਜਾਂ ਉਪਰ 40 ਫੀਸਦੀ ਪੈਸੇ ਦਾ ਬੋਝ ਪਾ ਕੇ ਗਰੀਬਾਂ ਲਈ ਬਣਿਆ ਮਨਰੇਗਾ ਕਾਨੂੰਨ ਖਤਮ ਕਰਨ ਦਾ ਹੀ ਮੰਦ ਮਨਸੂਬਾ ਹੈ। ਸੀਡ ਬਿੱਲ 2025 ਅਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਦਾ ਅਤੇ ਛੋਟੇ ਸਨਤਕਾਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕਰੇਗਾ। ਅਮਰੀਕਨ ਸਾਮਰਾਜ ਦੇ ਦਬਾਅ ਥੱਲੇ ਮੋਦੀ ਸਰਕਾਰ ਦੇਸ਼ ਵਿਰੋਧੀ ਵਪਾਰਕ ਸ਼ਰਤਾਂ ਮੰਨ ਰਹੀ ਹੈ। ਬਿਜਲੀ ਬਿੱਲ 2025 ਰਾਹੀਂ ਬਿਜਲੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤੀ ਜਾਵੇਗੀ। ਬਿਜਲੀ ਮਹਿੰਗੀ ਵੀ ਹੋਵੇਗੀ ਅਤੇ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਮਿਲਦੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ।

Agriculture


Recommended Posts