ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਜਲਦ ਸ਼ਾਮਲ ਹੋਣਗੀਆਂ 659 ਨਵੀਂਆਂ ਬੱਸਾਂ - ਹਰਪਾਲ ਜੁਨੇਜਾ ਪਟਿਆਲਾ, 16 ਮਾਰਚ: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰ
March 17, 2026
Punjab-Prtc

ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਇਹ ਵਾਧਾ ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਮਿਆਰੀ ਆਵਾਜਾਈ ਸਹੂਲਤ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ।"

ਨਰੂਲਾ / Patiala

ਪਟਿਆਲਾ, 16 ਮਾਰਚ:(ਨਰੂਲਾ) ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਪੰਜਾਬ ਵਾਸੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਦੇ ਲੋਕਾਂ ਨੂੰ ਆਧੁਨਿਕ ਅਤੇ ਸੁਰੱਖਿਅਤ ਸਫ਼ਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਜਲਦ ਹੀ 659 ਨਵੀਂਆਂ ਬੱਸਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਚੇਅਰਮੈਨ ਜੁਨੇਜਾ ਨੇ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਪ ਸਰਕਾਰ ਦਾ ਮੁੱਖ ਮਕਸਦ 'ਆਮ ਆਦਮੀ' ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁਤਾਬਕ, "ਹਰ ਆਮ ਵਿਅਕਤੀ ਨੂੰ ਹਰੇਕ ਸਰਕਾਰੀ ਸਹੂਲਤ ਪਹਿਲ ਦੇ ਅਧਾਰ 'ਤੇ ਮਿਲਣੀ ਚਾਹੀਦੀ ਹੈ। ਇਸੇ ਤਹਿਤ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਇਹ ਵਾਧਾ ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਮਿਆਰੀ ਆਵਾਜਾਈ ਸਹੂਲਤ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ।" ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਪਹਿਲੇ ਪੜਾਅ ਵਿੱਚ ਬਹੁਤ ਹੀ ਜਲਦ ਨਵੀਂਆਂ ਬੱਸਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਵੱਖ-ਵੱਖ ਰੂਟਾਂ 'ਤੇ ਰਵਾਨਾ ਕੀਤਾ ਜਾਵੇਗਾ। ਇਨ੍ਹਾਂ ਬੱਸਾਂ ਦੇ ਆਉਣ ਨਾਲ ਪੰਜਾਬ ਦੇ ਹਰੇਕ ਕਸਬੇ ਨੂੰ ਸਰਕਾਰੀ ਬੱਸ ਸਰਵਿਸ ਨਾਲ ਜੋੜਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸੂਬੇ ਵਿੱਚ ਸਰਕਾਰੀ ਆਵਾਜਾਈ ਸੇਵਾਵਾਂ ਨੂੰ ਇੰਨਾ ਮਜ਼ਬੂਤ ਕੀਤਾ ਜਾ ਰਿਹਾ ਹੈ ਕਿ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਖਾਸ ਕਰਕੇ ਔਰਤਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।

Punjab Prtc


Recommended Posts