ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ   
ਯੂਰੀਆ ਖਾਦ ਦੀ ਅਣਅਧਿਕਾਰਤ ਭੰਡਾਰਨ ਖਿਲਾਫ ਐਫ.ਆਈ.ਆਰ ਦਰਜ- ਡਾ. ਦਾਰਾ ਸਿੰਘ ਮੁੱਖ ਖੇਤੀਬਾੜੀ ਅਫਸਰ
June 19, 2026
Punjabi-Khabran

Dharaledar Bureau / Patiala

ਪਟਿਆਲਾ 19 ਜੂਨ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਦੀ ਟੀਮ ਵੱਲੋਂ ਖੇਤੀਬਾੜੀ ਵਰਤੋਂ ਲਈ ਸਬਸਿਡੀ ਉੱਪਰ ਮਿਲਣ ਵਾਲੀ ਯੂਰੀਆ ਖਾਦ ਦੀ ਅਣਅਧਿਕਾਰਤ ਵਰਤੋਂ ਅਤੇ ਸਟੋਰੇਜ ਨੂੰ ਰੋਕਣ ਲਈ ਕਿਸਾਨ ਹਿੱਤ ਵਿੱਚ ਜਿਲ੍ਹਾ ਪਟਿਆਲਾ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ਉੱਪਰ ਦਿੱਤੀ ਜਾਣ ਵਾਲੀ ਖਾਦ ਦੀ ਫੀਡ ਫੈਕਟਰੀਆਂ, ਪਲਾਈਵੁੱਡ ਫੈਕਟਰੀਆਂ ਅਤੇ ਰੇਸਨ ਫੈਕਟਰੀਆਂ ਵਿੱਚ ਵਰਤੋਂ ਕਰਕੇ ਸਰਕਾਰ ਵੱਲੋਂ ਸਬਸਿਡੀ ਉੱਪਰ ਖੇਤੀਬਾੜੀ ਵਰਤੋਂ ਲਈ ਦਿੱਤੀ ਜਾਣ ਵਾਲੀ ਯੂਰੀਆ ਖਾਦ ਦੀ ਦੂਰਵਰਤੋਂ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ ਦਾਰਾ ਸਿੰਘ ਨੇ ਖੇਤੀਬਾੜੀ ਅਫਸਰ, ਰਾਜਪੁਰਾ ਦੇ ਸਹਿਯੋਗ ਨਾਲ ਰਾਜਪੁਰਾ ਵਿਖੇ ਮੈਸ. ਰਾਮ ਪ੍ਰੋਟੀਨ ਪ੍ਰੋਡਕਟਸ, ਪਹਿਲੀ ਮੰਜਿਲ, ਦੁਕਾਨ ਨੰ. 160, ਅਨਾਜ ਮੰਡੀ, ਰਾਜਪੁਰਾ ਦੇ ਗੌਦਾਮ ਜੀ-1 ਸੈਦਖੇੜੀ ਰੋਡ, ਨੇੜੇ ਡੀ.ਏ.ਵੀ. ਸਕੂਲ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ ਗੋਦਾਮ ਵਿੱਚ 1495 ਥੈਲੇ ਟੈਕਨੀਕਲ ਗ੍ਰੇਡ ਯੂਰੀਆ ਦੇ ਮੌਜੂਦ ਪਾਏ।ਜਿਨ੍ਹਾਂ ਉੱਪਰ ਨਿਰਮਾਤਾ, ਵਿਕਰੇਤਾ, ਲਾਟ ਨੰ, ਬਣਾਉਣ ਦੀ ਮਿਤੀ, ਐਮ.ਆਰ.ਪੀ ਆਦਿ ਮੌਜੂਦ ਨਹੀਂ ਸੀ। ਇਹ ਯੂਰੀਆ ਖਾਦ ਇਸ ਅਣਅਧਿਕਾਰਤ ਗੌਦਾਮ ਵਿੱਚ ਬਿਨਾ ਕਿਸੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਤੋਂ ਸਟੋਰ ਕੀਤੀ ਹੋਈ ਸੀ।ਇਨ੍ਹਾਂ ਥੈਲਿਆਂ ਵਿੱਚੋਂ ਖੇਤੀਬਾੜੀ ਵਿਭਾਗ ਦੇ ਖਾਦ ਇੰਸਪੈਕਟਰ ਗੁਰਧਿਆਨ ਸਿੰਘ ਅਤੇ ਪੈਸਟੀਸਾਈਡਜ ਇੰਸਪੈਕਟਰ ਪੁਨੀਤ ਕੁਮਾਰ ਵੱਲੋਂ ਸੈਪਲ ਭਰੇ ਗਏ ਅਤੇ ਰਿਪੋਰਟ ਅਨੁਸਾਰ ਇਨ੍ਹਾਂ ਥੈਲਿਆਂ ਵਿੱਚ ਕਿਸਾਨਾਂ ਨੂੰ ਖੇਤੀ ਵਰਤੋਂ ਲਈ ਭਾਰਤ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਨੀਮ ਕੋਟਿਡ ਯੂਰੀਆ ਨੂੰ ਟੈਕਨੀਕਲ ਗ੍ਰੇਡ ਯੂਰੀਆ ਦੀ ਲੈਵਲਿੰਗ ਹੇਠ ਥੈਲਿਆਂ ਵਿੱਚ ਭਰ ਕੇ ਸਟੋਰ ਕੀਤਾ ਗਿਆ ਸੀ। ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਫਰਮ ਇਸ ਯੂਰੀਆ ਖਾਦ ਨੂੰ ਦਿੱਲੀ ਦੀ ਇੱਕ ਫਰਮ ਮੈਸ. ਮੰਗਲਾ ਕੈਮੀਕਲਜ, ਨਿਊ ਰੋਹਤਕ ਰੋਡ, ਨਵੀ ਦਿੱਲੀ ਤੋਂ ਖਰੀਦ ਕੇ ਅੱਗੇ ਇਸ ਨੂੰ ਜਿਲ੍ਹਾ ਪਟਿਆਲਾ ਦੀਆਂ ਫੀਡ ਫੈਕਟਰੀਆਂ ਨੂੰ ਸਪਲਾਈ ਕੀਤਾ ਜਾਣਾ ਸੀ। ਇਸ ਉੱਪਰ ਕਾਰਵਾਈ ਕਰਦਿਆਂ ਖਾਦ ਇੰਸਪੈਕਟਰ ਰਾਜਪੁਰਾ ਵੱਲੋਂ ਥਾਣਾ ਖੇੜੀ ਗੰਡਿਆਂ ਵਿੱਚ ਦੋਸ਼ੀਆਂ ਖਿਲਾਫ ਖਾਦ ਕੰਟਰੋਲ ਆਰਡਰ 1985, ਜਰੂਰੀ ਵਸਤਾ ਐਕਟ 1955 ਅਤੇ ਬੀ.ਐਨ.ਐਸ 2023 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਐਫ.ਆਈ.ਆਰ ਦਰਜ ਕਰਵਾਈ ਗਈ। ਮੁੱਖ ਖੇਤੀਬਾੜੀ ਅਫਸਰ ਡਾ: ਦਾਰਾ ਸਿੰਘ ਨੇ ਸਮੂਹ ਇਨਪੁਟਸ ਡੀਲਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸਾਨ ਹਿੱਤ ਵਿੱਚ ਸਬਸਿਡੀ ਉੱਪਰ ਦਿੱਤੀ ਜਾਣ ਵਾਲੀ ਖਾਦ ਦੀ ਦੁਰਵਰਤੋਂ ਸਬੰਧੀ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਤੌਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਅਮਨਪ੍ਰੀਤ ਸਿੰਘ ਸੰਧੂ, ਰਸ਼ਪਿੰਦਰ ਸਿੰਘ ਮੌਜੂਦ ਸਨ।

Punjabi Khabran


Recommended Posts