June 22, 2026
Dharaledar Bureau / Punjab
ਰਾਜਪੁਰਾ, 22 ਜੂਨ: ਅੱਜ ਪੰਜਾਬ ਟ੍ਰੇਡ ਕਮਿਸ਼ਨ ਦੀ ਇਕ ਮੀਟਿੰਗ ਕੱਪੜਾ ਮਾਰਕੀਟ ਵਿੱਚ ਸਤਵਿੰਦਰ ਸਿੰਘ ਮੁੰਜਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਹਲਕਾ ਚੇਅਰਮੈਨ ਟਿੰਕੂ ਬਾਂਸਲ ਨੇ ਕਪੜਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਡੀ ਐਸ ਪੀ ਮਨਜੀਤ ਸਿੰਘ, ਐਸ ਐਚ ਓ ਗੁਰਸੇਵਕ ਸਿੰਘ ਨਾਲ ਪੁਲਸ ਵਪਾਰਕ ਮਿਲਣੀ ਕਰਵਾਈ। ਇਸ ਮੌਕੇ ਦੁਕਾਨਦਾਰਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਸ ਵਿਚ ਮੁੱਖ ਤੌਰ ‘ਤੇ ਪੀ ਸੀ ਆਰ ਦਾ ਰਾਤ ਵੇਲੇ ਗੇੜਾ ਵਧਾਉਣ ਅਤੇ ਨਗਰ ਕੌਂਸਲ ਵਲੋਂ ਮਾਰਕੀਟ ਵਿੱਚ ਕੈਮਰੇ ਲਗਾਉਣ ਦੀ ਮੰਗ ਰੱਖੀ ਗਈ। ਇਸ ਮੌਕੇ ਡੀ ਐਸ ਪੀ ਨੇ ਪੀ ਸੀ ਆਰ ਇੰਚਾਰਜ ਨੂੰ ਗੇੜੇ ਵਧਾਉਣ ਦੀ ਹਦਾਇਤ ਜਾਰੀ ਕੀਤੀ ਅਤੇ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਕੈਮਰੇ ਅਤੇ ਹੋਰ ਜੋ ਵੀ ਕੰਮ ਹਨ ਉਹ ਜਲਦ ਕਰਵਾ ਦਿੱਤੇ ਜਾਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਟ੍ਰੇਡ ਕਮਿਸ਼ਨ ਖੁਦ ਆਪ ਜੇ ਛੋਟੇ ਤੋਂ ਛੋਟੇ ਦੁਕਾਨਦਾਰ ਦੀ ਹਰ ਤਰਾਂ ਦੀ ਸਮੱਸਿਆ ਸੁਣ ਕੇ ਹੱਲ ਕਰਵਾ ਰਿਹਾ ਹੈ। ਇਸ ਮੌਕੇ ਪੰਜਾਬ ਟਰੇਡ ਕਮਿਸ਼ਨ ਹਲਕਾ ਮੈਂਬਰ ਮੁਕੇਸ਼ ਗੁਪਤਾ, ਕੀਰਤ ਸਿੰਘ ਸੇਹਰਾ, ਬਲਾਕ ਸੰਮਤੀ ਮੈਂਬਰ ਅਤੇ ਕਿਸਾਨ ਵਿੰਗ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਪਿਲਖਣੀ, ਮਾਰਕੀਟ ਦੇ ਦੁਕਾਨਦਾਰ ਕੁਲਵਿੰਦਰ ਸਿੰਘ, ਸੇਠੀ ਟੇਲਰ, ਸਤਪਾਲ, ਸਰਬਜੀਤ ਸਿੰਘ ਅਨੇਜਾ, ਮਨੋਜ ਕੁਮਾਰ, ਦਮਨ ਸਿੰਘ ਤੇ ਵੱਡੀ ਗਿਣਤੀ ਦੁਕਾਨਦਾਰ ਹਾਜ਼ਰ ਸਨ।
Punjabi Khabran