September 25, 2026
3,763 ਐੱਸ.ਸੀ. ਬਹੁਲ ਪਿੰਡਾਂ ਦੇ ਵਿਕਾਸ ਲਈ ₹750 ਕਰੋੜ ਤੋਂ ਵੱਧ ਖ਼ਰਚ ਕਰੇਗੀ ਪੰਜਾਬ ਸਰਕਾਰ
Prabhsimran Singh / Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ 3,763 ਅਜਿਹੇ ਪਿੰਡਾਂ ਦੇ ਸਰਵਪੱਖੀ ਅਤੇ ਸਮੂਹਿਕ ਵਿਕਾਸ ਲਈ ₹750 ਕਰੋੜ ਤੋਂ ਵੱਧ ਖ਼ਰਚ ਕਰੇਗੀ, ਜਿੱਥੇ ਅਨੁਸੂਚਿਤ ਜਾਤੀ ਦੀ ਆਬਾਦੀ 40 ਫ਼ੀਸਦੀ ਤੋਂ ਵੱਧ ਹੈ। ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪਿੰਡ ਨੂੰ ਸ਼ੁਰੂਆਤ ਵਿੱਚ ₹20 ਲੱਖ ਦੇ ਬਿਨਾਂ ਸ਼ਰਤ ਫੰਡ ਦਿੱਤੇ ਜਾਣਗੇ। ਲੋੜ ਅਤੇ ਫੰਡਾਂ ਦੀ ਸਹੀ ਵਰਤੋਂ ਦੇ ਮੁਲਾਂਕਣ ਤੋਂ ਬਾਅਦ ਇਹ ਰਕਮ ਵਧਾਈ ਵੀ ਜਾ ਸਕਦੀ ਹੈ। ਹਰੇਕ ਪਿੰਡ ਲਈ Specific Village Development Plan (VDP) ਤਿਆਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਪਿੰਡਾਂ ਦੀਆਂ ਲੋੜਾਂ ਮੁਤਾਬਕ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਇਨ੍ਹਾਂ ਫੰਡਾਂ ਨਾਲ RO ਸਿਸਟਮ, ਸਕੂਲਾਂ ਵਿੱਚ ਨਵੇਂ ਕਮਰੇ, ਲਾਇਬ੍ਰੇਰੀਆਂ, ਐਂਬੂਲੈਂਸ, ਮੁਹੱਲਾ ਕਲੀਨਿਕ, ਸੋਲਰ ਸਟ੍ਰੀਟ ਲਾਈਟਾਂ ਅਤੇ ਹੋਰ ਸਥਾਨਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ।
Punjab News Bhagwant Mann Punjab Government Sc Villages Village Development Punjab Development Social Justice Rural Development Punjab Cm Village Development Plan