ਲੁਧਿਆਣਾ ’ਚ 4 ਮਹੀਨਿਆਂ ਦਾ ਮਾਸੂਮ ਅਗਵਾ, 5 ਘੰਟਿਆਂ ’ਚ ਬਰਾਮਦ; ਸਕੀ ਚਾਚੀ ਹੀ ਨਿਕਲੀ ਮੁੱਖ ਮੁਲਜ਼ਮ    ਹਾਈ ਕੋਰਟ ਦਾ ਅਹਿਮ ਫ਼ੈਸਲਾ: ਲੰਬੀ ਸੇਵਾ ਦੇ ਆਧਾਰ ’ਤੇ ਹੀ ਮੁਲਾਜ਼ਮ ਨਹੀਂ ਹੋਵੇਗਾ ਪੱਕਾ    Lpu ਹੰਗਾਮੇ ’ਤੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਦੋਸ਼, ‘ਗਾਇਤਰੀ ਬਿਸ਼ਨੋਈ ਵਿਵਾਦ ਤੋਂ ਧਿਆਨ ਭਟਕਾਉਣ ਲਈ ਭੇਜੇ 400-500 ਲੋਕ’    ਰਿਸ਼ਵਤ ਲੈਂਦਿਆਂ Sho ਕਾਬੂ, ਗ੍ਰਿਫ਼ਤਾਰੀ ਮਗਰੋਂ ਬੇਖੌਫ਼ ਅੰਦਾਜ਼ ’ਚ ਬੋਲੀ- ‘ਆਲ ਇਜ਼ ਵੈੱਲ’    ₹2,000 ਤੋਂ ਵੱਧ Upi ਭੁਗਤਾਨਾਂ ’ਤੇ Mdr ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ    Lpu ਮਾਮਲਾ: ਸੁਨੀਲ ਜਾਖੜ ਨੇ ਕੀਤੀ Nia ਜਾਂਚ ਦੀ ਮੰਗ, ਬਾਹਰੀ ਤਾਕਤਾਂ ਦੀ ਭੂਮਿਕਾ ’ਤੇ ਚੁੱਕੇ ਸਵਾਲ    ਅਮਰੀਕੀ ਰਾਜਦੂਤ ਸਰਜੀਓ ਗੋਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਮਾਨ ਦਲ ਵੱਲੋਂ ਪ੍ਰਦਰਸ਼ਨ    Lpu-ਚਿਤਕਾਰਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂਓ ਮੋਟੋ ਨੋਟਿਸ    ਦਿੱਲੀ-ਐੱਨ.ਸੀ.ਆਰ. ਬੱਸ ਜਬਰ ਜਨਾਹ ਮਾਮਲੇ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਪ੍ਰਣਾਲੀਗਤ ਅਸਫਲਤਾ’    Lpu ਪਹੁੰਚੇ ਪੰਜਾਬ ਦੇ Dgp ਗੌਰਵ ਯਾਦਵ, ਤਣਾਅਪੂਰਨ ਸਥਿਤੀ ਦਾ ਲਿਆ ਜਾਇਜ਼ਾ   
ਲੁਧਿਆਣਾ ’ਚ 4 ਮਹੀਨਿਆਂ ਦਾ ਮਾਸੂਮ ਅਗਵਾ, 5 ਘੰਟਿਆਂ ’ਚ ਬਰਾਮਦ; ਸਕੀ ਚਾਚੀ ਹੀ ਨਿਕਲੀ ਮੁੱਖ ਮੁਲਜ਼ਮ
September 28, 2026
Ludhiana-News-Ludhiana-Police-Ch

ਲੁਧਿਆਣਾ ’ਚ 4 ਮਹੀਨਿਆਂ ਦਾ ਮਾਸੂਮ ਅਗਵਾ, 5 ਘੰਟਿਆਂ ’ਚ ਬਰਾਮਦ; ਸਕੀ ਚਾਚੀ ਹੀ ਨਿਕਲੀ ਮੁੱਖ ਮੁਲਜ਼ਮ

Prabhsimran Singh / Ludhiana

ਲੁਧਿਆਣਾ ਦੇ ਹੈਬੋਵਾਲ ਸਥਿਤ ਚੰਦਰ ਨਗਰ ਤੋਂ ਅਗਵਾ ਹੋਏ 4 ਮਹੀਨਿਆਂ ਦੇ ਮਾਸੂਮ ਬੱਚੇ ਆਰੀਅਨ ਨੂੰ ਪੁਲੀਸ ਨੇ 5 ਘੰਟਿਆਂ ਦੇ ਅੰਦਰ ਸੁਰੱਖਿਅਤ ਬਰਾਮਦ ਕਰ ਲਿਆ। ਪੁਲੀਸ ਨੇ ਇਸ ਮਾਮਲੇ ਵਿੱਚ ਬੱਚੇ ਦੀ ਸਕੀ ਚਾਚੀ ਮਮਤਾ ਅਤੇ ਉਸ ਦੇ ਸਾਥੀ ਵਿਵੇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਬੱਚੇ ਨੂੰ ਅਗਵਾ ਕਰਕੇ ਅੱਗੇ ਵੇਚਣ ਦੀ ਯੋਜਨਾ ਬਣਾਈ ਸੀ। ਦੋਵੇਂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਫਿਲਹਾਲ ਜਲੰਧਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਜਿੱਥੋਂ ਬੱਚੇ ਨੂੰ ਬਰਾਮਦ ਕੀਤਾ ਗਿਆ। ਐਤਵਾਰ ਸ਼ਾਮ ਕਰੀਬ 6 ਵਜੇ ਬੱਚਾ ਅਗਵਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੈਬੋਵਾਲ ਪੁਲੀਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ। ਤਕਨੀਕੀ ਸਾਧਨਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲੀਸ ਦੀਆਂ ਕਈ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਜਲੰਧਰ ਤੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਡੀਸੀਪੀ ਸਿਟੀ ਆਲਮ ਵਿਜੇ ਸਿੰਘ ਨੇ ਬੱਚੇ ਨੂੰ ਉਸ ਦੇ ਪਿਤਾ ਆਲੋਕ ਕੁਮਾਰ ਦੇ ਹਵਾਲੇ ਕੀਤਾ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਮਤਾ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ। ਪੁਲੀਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਬੱਚੇ ਨੂੰ ਕਿਸ ਨੂੰ ਵੇਚਿਆ ਜਾਣਾ ਸੀ ਅਤੇ ਇਸ ਸੌਦੇ ਵਿੱਚ ਹੋਰ ਕੌਣ ਸ਼ਾਮਲ ਹੈ। ਇਸ ਮੌਕੇ ਏਡੀਸੀਪੀ-3 ਧਾਰਾਵਥ ਸਾਈ ਪ੍ਰਕਾਸ਼ ਵੀ ਮੌਜੂਦ ਸਨ।

Ludhiana News Ludhiana Police Child Kidnapping Aryan Kidnapping Case Hebowal News Chandar Nagar Jalandhar News Punjab Crime News Child Rescue Mamta Arrested Vivek Arrested Punjab Police Crime News Latest Punjab News


Recommended Posts