September 29, 2026
Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ
Prabhsimran Singh / Chandigarh
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ₹645 ਕਰੋੜ ਦੀ ਕਥਿਤ ਬੈਂਕ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਪੰਜਾਬ ਅਤੇ ਹਰਿਆਣਾ ਵਿੱਚ ਜਵੈਲਰਜ਼ ਨਾਲ ਜੁੜੀਆਂ ਕਰੀਬ 14 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਿੱਚ ਕੀਤੀ ਗਈ। ED ਮੁਤਾਬਕ, ਹਰਿਆਣਾ ਸਰਕਾਰ ਨਾਲ ਜੁੜੇ ਅਤੇ IDFC First Bank ਦੇ ਖਾਤਿਆਂ ਵਿੱਚੋਂ ਕਥਿਤ ਤੌਰ ’ਤੇ ਹੇਰਾਫੇਰੀ ਕੀਤੇ ਗਏ ਜਨਤਕ ਫੰਡ ਵੱਖ-ਵੱਖ ਜਵੈਲਰਜ਼ ਦੇ ਬੈਂਕ ਖਾਤਿਆਂ ਰਾਹੀਂ ਘੁੰਮਾਏ ਗਏ ਅਤੇ ਇਨ੍ਹਾਂ ਨੂੰ ਕਾਰੋਬਾਰੀ ਲੈਣ-ਦੇਣ ਵਜੋਂ ਦਰਸਾਇਆ ਗਿਆ। ਏਜੰਸੀ ਦਾ ਦੋਸ਼ ਹੈ ਕਿ ਇਨ੍ਹਾਂ ਲੈਣ-ਦੇਣ ਰਾਹੀਂ ਕਥਿਤ ਤੌਰ ’ਤੇ ਕਾਲੇ ਧਨ ਨੂੰ ਚਿੱਟਾ ਕੀਤਾ ਗਿਆ ਅਤੇ ਰਕਮ ਮੁਲਜ਼ਮ IAS ਅਧਿਕਾਰੀਆਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚਾਈ ਗਈ। CBI ਇਸ ਮਾਮਲੇ ਵਿੱਚ ਪੰਚਕੂਲਾ ਅਦਾਲਤ ਵਿੱਚ ਤੀਜੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ, ਜਿਸ ਵਿੱਚ ਹਰਿਆਣਾ ਕਾਡਰ ਦੇ ਛੇ IAS ਅਧਿਕਾਰੀਆਂ ਸਮੇਤ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ED ਮੁਤਾਬਕ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 14 ਸੰਸਥਾਵਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਅਤੇ ₹211 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਹ ਮਨੀ ਲਾਂਡਰਿੰਗ ਜਾਂਚ ਹਰਿਆਣਾ ਸਟੇਟ ਵਿਜੀਲੈਂਸ ਐਂਡ ਐਂਟੀ-ਕੋਰਪਸ਼ਨ ਬਿਊਰੋ ਵੱਲੋਂ ਦਰਜ FIR ਦੇ ਆਧਾਰ ’ਤੇ ਸ਼ੁਰੂ ਹੋਈ ਸੀ
Ed Raid Enforcement Directorate Money Laundering Bank Fraud Idfc First Bank Haryana Government Haryana Ias Officers Punjab News Haryana News Chandigarh News Mohali News Panchkula News Jewelers Raid Cbi Chargesheet Financial Fraud Public Funds Investigatio