ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ   
-ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਨੇ ਲੋਕਾਂ ਦੇ ਮੂੰਹ 'ਚ ਲਿਆਂਦਾ ਪਾਣੀ
February 22, 2025
-

Rajni / Patiala

Repoter..rajni
ਸਰਸ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ
-ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਨੇ ਲੋਕਾਂ ਦੇ ਮੂੰਹ 'ਚ ਲਿਆਂਦਾ ਪਾਣੀ
ਪਟਿਆਲਾ, 21 ਫਰਵਰੀ:
ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਲੱਗੀਆਂ ਵੱਖ-ਵੱਖ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ। ਪਟਿਆਲਵੀ ਇਥੇ ਸਥਾਨਕ ਸ਼ਹਿਰ, ਦਿੱਲੀ, ਬੰਬੇ, ਹਿਮਾਚਲੀ ਫੂਡ ਸਮੇਤ ਰਾਜਸਥਾਨ ਤੇ ਹੋਰ ਸ਼ਹਿਰਾਂ ਤੋਂ ਆਏ ਪਕਵਾਨ ਇੱਥੇ ਪੁੱਜਣ ਵਾਲਿਆਂ ਦੇ ਮੂੰਹ ਵਿੱਚ ਪਾਣੀ ਲੈ ਆਉਂਦੇ ਹਨ ਤੇ ਲਜ਼ੀਜ਼ ਖਾਣਾ ਕੇ ਮੇਲੀ ਆਪਣੀਆਂ ਉਂਗਲਾਂ ਚੱਟਣ ਲਈ ਮਜ਼ਬੂਰ ਹੋ ਜਾਂਦੇ ਹਨ।
ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ  ਵਿੱਚ ਦੇਸੀ ਘਿਉ ਦੇ ਸ਼ੁੱਧ ਪਕਵਾਨ ਦਰਸ਼ਕਾਂ ਨੂੰ ਮੋਹਦੇ ਹਨ। ਉਨ੍ਹਾਂ ਕਿਹਾ ਕਿ ਭਾਂਤ-ਭਾਂਤ ਦੇ ਪਦਾਰਥ ਖਾਣ-ਪੀਣ ਲਈ ਇੱਥੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਸਾਫ਼-ਸਫ਼ਾਈ ਤੇ ਭੋਜਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਮੂਹ ਸਟਾਲਾਂ ਨੂੰ ਵਿਸ਼ੇਸ਼ ਨਿਰਦਸ਼ ਦਿੱਤੇ ਗਏ ਹਨ।
ਇੱਥੇ ਲਾਹੌਰੀ ਪੰਜਾਬ ਢਾਬਾ, ਅੰਮ੍ਰਿਤਸਰੀ ਛੋਲੇ ਭਟੂਰੇ, ਸਿਕਮ-ਚਾਈਨੀਜ਼-ਮੋਮੋਜ-ਨਿਊਡਲਜ਼ ਦਾ ਕੰਬੋ, ਅੰਨਾ ਡੋਸਾ ਫਰਾਮ ਮੁੰਬਈ, ਅੰਮ੍ਰਿਤਸਰੀ ਨਾਨ੍ਹ ਕੁਲਚਾ, ਦਿੱਲੀ ਚਾਟ ਕਾਰਨਰ, ਦਿੱਲੀ ਦਾ ਮਸ਼ਹੂਰ ਮੂੰਗ ਦਾਲ ਪਨੀਰ ਚਿੱਲਾ, ਬੰਬੇ ਚੌਪਾਟੀ ਫੂਡ ਆਈਸਕ੍ਰੀਮ ਰੋਲਰ, ਸਾਊਥ ਇੰਡੀਅਨ ਫੂਡ-ਡੋਸਾ ਆਦਿ, ਕੁੱਲ੍ਹੜ ਪੀਜ਼ਾ ਕਾਰਨਰ, ਕੁੱਲ੍ਹੜ ਚਾਹ, ਕਾਫ਼ੀ, ਜੂਸ, ਮਿਸਟਰ ਮੈਂਗੋ, ਕਲਕੱਤਾ ਰੌਲ, ਬੰਬੇ ਸਨੈਕਸ ਕਾਰਨਰ, ਹਰਿਆਣਾ ਦੀਆਂ ਜਲੇਬੀਆਂ, ਬੰਬੇ ਸਟਰੀਟ ਫੂਡ, ਰਾਜਸਥਾਨੀ ਭੋਜਨ-ਦਾਲ ਬਾਟੀ ਚੂਰਮਾ, ਨਾਇਰਾ ਸ਼ਾਪ ਦੇ ਸ਼ੇਕ ਤੇ ਕੋਲਡ ਡਰਿੰਕਸ, ਯੰਮੀ ਪੋਆਇੰਟ ਦਾ ਬਰਗਰ, ਪਾਸਤਾ ਆਦਿ ਸਮੇਤ ਹਿਮਾਚਲੀ ਫੂਡ ਦਰਸ਼ਕਾਂ ਨੂੰ ਖਿੱਚ ਰਹੇ ਹਨ। ਇਹ ਲਜ਼ੀਜ਼ ਪਕਵਾਨ ਨੌਜਵਾਨਾਂ ਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਖਾਣਾ ਖਾਣ ਲਈ ਮਜ਼ਬੂਰ ਕਰ ਰਹੇ ਹਨ।
 ਸ਼ੀਸ਼ ਮਹਿਲ ਪਟਿਆਲਾ 'ਚ ਸਰਸ ਮੇਲੇ ਦੌਰਾਨ ਫੂਡ ਸਟਾਲਾਂ 'ਤੇ ਦਰਸ਼ਕਾਂ ਦੀਆਂ ਲੱਗੀਆਂ ਰੌਣਕਾਂ।

Powered by Froala Editor


Recommended Posts