September 30, 2026
31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ
Prabhsimran Singh / Punjab
ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਅਤੇ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫ਼ੋਰਸ (SSF) ਕੋਲ ਆਪਣੀ ਸ਼ੁਰੂਆਤ ਤੋਂ 31 ਅਗਸਤ 2026 ਤੱਕ 58,619 ਸੜਕ ਹਾਦਸਿਆਂ ਦੇ ਕੇਸ ਪਹੁੰਚੇ ਹਨ। ਇਹ ਜਾਣਕਾਰੀ ਬਠਿੰਡਾ ਵਾਸੀ RTI ਕਾਰਕੁਨ ਸੰਜੀਵ ਗੋਇਲ ਵੱਲੋਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਸਾਹਮਣੇ ਆਈ ਹੈ। RTI ਦੇ ਜਵਾਬ ਮੁਤਾਬਕ 1 ਫਰਵਰੀ ਤੋਂ 31 ਦਸੰਬਰ 2024 ਤੱਕ SSF ਕੋਲ 19,379 ਹਾਦਸਿਆਂ ਦੇ ਕੇਸ ਆਏ। ਸਾਲ 2025 ਦੌਰਾਨ ਇਹ ਗਿਣਤੀ 22,570 ਰਹੀ, ਜਦਕਿ 1 ਜਨਵਰੀ ਤੋਂ 31 ਅਗਸਤ 2026 ਤੱਕ 16,670 ਕੇਸ ਦਰਜ ਹੋਏ। ਇਸ ਤਰ੍ਹਾਂ 31 ਮਹੀਨਿਆਂ ਵਿੱਚ ਕੁੱਲ 58,619 ਕੇਸ ਸਾਹਮਣੇ ਆਏ, ਜੋ ਪ੍ਰਤੀ ਮਹੀਨਾ ਔਸਤਨ ਲਗਭਗ 1,891 ਹਾਦਸੇ ਬਣਦੇ ਹਨ। SSF ਦੀ ਸ਼ੁਰੂਆਤ 1 ਫਰਵਰੀ 2024 ਨੂੰ ਕੀਤੀ ਗਈ ਸੀ। ਹਾਦਸੇ ਜਾਂ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ 112 ਨੰਬਰ ’ਤੇ ਸੰਪਰਕ ਕਰਕੇ SSF ਦੀ ਸਹਾਇਤਾ ਲੈ ਸਕਦੇ ਹਨ।
Punjab News Road Safety Force Ssf Punjab Road Accidents Punjab Road Accidents Rti Sanjeev Goyal Punjab Police Road Safety Accident Cases Emergency 112 Punjab Latest News