ਫ਼ਰੀਦਕੋਟ ’ਚ Asi 80 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਪਹਿਲਾਂ ਵੀ ਲਏ ਸਨ 40 ਹਜ਼ਾਰ    ਸੰਗਰੂਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮਹਾਂ ਰੈਲੀ, ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ    ਵੋਟਾਂ ਕੰਮਾਂ ਦੇ ਆਧਾਰ ’ਤੇ ਮੰਗਾਂਗਾ, ਪਸੰਦ ਆਉਣ ਤਾਂ ਹੀ ਵੋਟ ਪਾਇਓ: ਕੁਲਜੀਤ ਰੰਧਾਵਾ    ਚੰਡੀਗੜ੍ਹ ’ਚ ‘ਆਪ’ ਦਾ ਪ੍ਰਦਰਸ਼ਨ, ਮਨੀਸ਼ ਸਿਸੋਦੀਆ ਤੇ ਹਰਪਾਲ ਚੀਮਾ ਹਿਰਾਸਤ ’ਚ    ਦਿੱਲੀ ਮੈਟਰੋ ਤੇ ਰੇਲ ਸੇਵਾਵਾਂ ਬੰਦ ਕਰਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਅਧਿਕਾਰੀਆਂ ਖ਼ਿਲਾਫ਼ ਤੌਹੀਨ ਦੀ ਅਰਜ਼ੀ    ਰਾਹੁਲ ਗਾਂਧੀ ਦਾ ਬਿਆਨ: ‘ਗਿਆਨੇਸ਼ ਕੁਮਾਰ ਜਾਣਗੇ, ਫਿਰ ਲੋਕਤੰਤਰ ਦੀ ਮੁਰੰਮਤ ਸ਼ੁਰੂ ਹੋਵੇਗੀ’    ਹੋਲੋਗ੍ਰਾਮ ਤਕਨਾਲੋਜੀ ਰਾਹੀਂ ਸਟੇਜ ’ਤੇ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ’ਚ ਵਰਲਡ ਟੂਰ ਦੀ ਸ਼ੁਰੂਆਤ    ਮਨੀ ਲਾਂਡਰਿੰਗ ਮਾਮਲੇ ’ਚ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ    ਰਾਸ਼ਟਰਪਤੀ ਮੁਰਮੂ ਨਾਲ ਅੱਜ ਰਾਤ 8 ਵਜੇ ਮਿਲੇਗਾ ‘ਇੰਡੀਆ’ ਗੱਠਜੋੜ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ    ਦਿੱਲੀ ਯੂਨੀਵਰਸਿਟੀ ’ਚ ਔਰਤਾਂ ਦੀ ਸੁਰੱਖਿਆ ਲਈ ਆਡਿਟ ਦੇ ਹੁਕਮ, 12 ਅਕਤੂਬਰ ਤੱਕ ਰਿਪੋਰਟ ਮੰਗੀ   
ਵੋਟਾਂ ਕੰਮਾਂ ਦੇ ਆਧਾਰ ’ਤੇ ਮੰਗਾਂਗਾ, ਪਸੰਦ ਆਉਣ ਤਾਂ ਹੀ ਵੋਟ ਪਾਇਓ: ਕੁਲਜੀਤ ਰੰਧਾਵਾ
October 10, 2026
Kuljit-Singh-Randhawa-Lalru-Punj

ਵੋਟਾਂ ਕੰਮਾਂ ਦੇ ਆਧਾਰ ’ਤੇ ਮੰਗਾਂਗਾ, ਪਸੰਦ ਆਉਣ ਤਾਂ ਹੀ ਵੋਟ ਪਾਇਓ: ਕੁਲਜੀਤ ਰੰਧਾਵਾ

Prabhsimran Singh / Punjab

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ। ਲੋਕਾਂ ਨੂੰ ਉਨ੍ਹਾਂ ਦੇ ਵਿਕਾਸ ਕਾਰਜ ਅਤੇ ਪੂਰੇ ਕੀਤੇ ਵਾਅਦੇ ਪਸੰਦ ਆਉਣ ਤਾਂ ਹੀ ਉਨ੍ਹਾਂ ਨੂੰ ਵੋਟ ਪਾਈ ਜਾਵੇ, ਨਹੀਂ ਤਾਂ ਨਾ ਪਾਈ ਜਾਵੇ। ਉਹ ਲਾਲੜੂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਰੰਧਾਵਾ ਨੇ ਕਿਹਾ ਕਿ ਉਹ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਕੰਮਾਂ ਦਾ ਹਿਸਾਬ ਦੇਣ ਲਈ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਪੂਰੀਆਂ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਮੁਤਾਬਕ ਹਲਕੇ ਵਿੱਚ ਲੰਮੇ ਸਮੇਂ ਤੋਂ ਲਟਕੇ ਲਾਲੜੂ ਦੇ ਹਸਪਤਾਲ, ਬੱਸ ਅੱਡੇ, ਪਸ਼ੂ ਹਸਪਤਾਲ, ਸੀਵਰੇਜ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਘੱਗਰ ਦਰਿਆ ’ਤੇ ਟਿਵਾਣਾ ਪੁਲ ਸਮੇਤ ਕਈ ਵਿਕਾਸ ਕਾਰਜ ਮੁਕੰਮਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਦਾ ਮੁਲਾਂਕਣ ਲੋਕਾਂ ਨੇ ਕਰਨਾ ਹੈ ਅਤੇ ਜਨਤਕ ਹਿੱਤ ਵਿੱਚ ਕੀਤੇ ਕੰਮ ਪਸੰਦ ਆਉਣ ’ਤੇ ਹੀ ਉਨ੍ਹਾਂ ਨੂੰ ਮੁੜ ਮੌਕਾ ਦਿੱਤਾ ਜਾਵੇ।

Kuljit Singh Randhawa Lalru Punjab Politics Punjab Government Bhagwant Mann Punjab Assembly Elections Development Works Tiwana Bridge Aam Aadmi Party Punjab News


Recommended Posts