ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ    H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ   
ਇੰਡੀਅਨ ਆਇਲ ਪੰਜਾਬ ਸਬ ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਸਮਾਪਤ
July 10, 2024
Indian-Oil-Punjab-Sub-Junior-Bad

ਮਹਵੇਸ਼, ਵਿਰਾਜ, ਗੁਰਸਿਮਰਤ ਅਤੇ ਨੀਲੇਸ਼ ਬਣੇ ਚੈਂਪੀਅਨ

ਡਬਲਜ਼ ਵਰਗ ਵਿੱਚ ਜਲੰਧਰ ਦੇ ਵੀਰੇਨ ਤੇ ਜ਼ੋਰਾਵਰ ਦੀ ਜੋੜੀ ਜੇਤੂ

Daily Dharaledar Bureau / Jalandhar

ਜਲੰਧਰ : ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ 7 ਜੁਲਾਈ ਤੋਂ ਸ਼ੁਰੂ ਹੋਇਆ ਇੰਡੀਅਨ ਆਇਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਬੁੱਧਵਾਰ ਨੂੰ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਕੇਸ਼ ਖੰਨਾ ਅਤੇ ਵਿਸ਼ੇਸ਼ ਮਹਿਮਾਨ ਅਨੁਪਮ ਕੁਮਾਰੀਆ ਸਨ।ਟੂਰਨਾਮੈਂਟ ਵਿੱਚ 20 ਜ਼ਿਲ੍ਹਿਆਂ ਦੇ 400 ਖਿਡਾਰੀਆਂ ਨੇ ਭਾਗ ਲਿਆ ਅਤੇ ਅੰਡਰ 15 ਅਤੇ ਅੰਡਰ 17 ਉਮਰ ਵਰਗ ਵਿੱਚ 10 ਈਵੈਂਟ ਕਰਵਾਏ ਗਏ। ਚਾਰ ਰੋਜ਼ਾ ਟੂਰਨਾਮੈਂਟ ਦੌਰਾਨ ਕੁੱਲ 471 ਮੈਚ ਖੇਡੇ ਗਏ, ਖਿਡਾਰੀਆਂ ਲਈ ਐਸੋਸੀਏਸ਼ਨ ਵੱਲੋਂ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਲੰਪੀਅਨ ਦੀਪਾਂਕਰ ਅਕੈਡਮੀ ਵੱਲੋਂ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਵੰਡੇ ਗਏ। ਪੀਬੀਏ ਦੇ ਸਕੱਤਰ ਅਨੁਪਮ ਕੁਮਾਰੀਆ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

ਟੂਰਨਾਮੈਂਟ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:-
ਅੰਡਰ-15 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਦਾਸਪੁਰ ਦੀ ਮਹਵੇਸ਼ ਕੌਰ ਨੇ ਲੁਧਿਆਣਾ ਦੀ ਅਮੇਲੀਆ ਭਾਖੂ ਨੂੰ 21-10, 21-15 ਨਾਲ ਹਰਾਇਆ। ਅਰਾਧਿਆ ਸਿੰਘ ਅਤੇ ਇਨਾਇਤ ਗੁਲਾਟੀ ਤੀਜੇ ਸਥਾਨ 'ਤੇ ਰਹੇ। ਅੰਡਰ-17 ਲੜਕਿਆਂ ਦੇ ਸਿੰਗਲ ਵਰਗ ਵਿੱਚ ਨੀਲੇਸ਼ ਸੇਠ (ਅੰਮ੍ਰਿਤਸਰ) ਨੇ ਜਲੰਧਰ ਦੇ ਸਮਰਥ ਭਾਰਦਵਾਜ ਨੂੰ 21-18, 21-12 ਨਾਲ ਹਰਾਇਆ।  ਇਸ਼ਾਨ ਅਤੇ ਗੀਤਾਂਸ਼ ਸ਼ਰਮਾ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਸਿਮਰਤ ਕੌਰ (ਲੁਧਿਆਣਾ) ਨੇ ਗੁਰਦਾਸਪੁਰ ਦੀ ਮਨਮੀਤ ਕੌਰ ਨੂੰ 21-14 ਅਤੇ 21-12 ਨਾਲ ਹਰਾਇਆ। ਮਹਵਿਸ਼ ਕੌਰ ਅਤੇ ਅਮੀਆ ਸਚਦੇਵਾ ਤੀਜੇ ਸਥਾਨ 'ਤੇ ਰਹੇ। ਲੜਕਿਆਂ ਦੇ ਅੰਡਰ ੧੫ ਡਬਲਜ਼ ਵਰਗ ਵਿੱਚ ਵੀਰੇਨ ਸੇਠ ਅਤੇ ਜ਼ੋਰਾਵਰ ਸਿੰਘ (ਜਲੰਧਰ) ਦੀ ਜੋੜੀ ਨੇ ਆਰਵ ਪੋਰਵਾਲ ਅਤੇ ਕੈਵਲਿਆ ਸੂਦ ਨੂੰ 21-13, 21-15 ਨਾਲ ਹਰਾਇਆ। ਇਸੇ ਤਰ੍ਹਾਂ ਲੜਕਿਆਂ ਦੇ ਸਿੰਗਲ ਵਰਗ-ਅੰਡਰ 15 ਵਿੱਚ ਜਲੰਧਰ ਦੇ ਵਿਰਾਜ ਸ਼ਰਮਾ ਨੇ ਲੁਧਿਆਣਾ ਦੇ ਵਜ਼ੀਰ ਸਿੰਘ ਨੂੰ 21-16, 21-12 ਨਾਲ ਹਰਾਇਆ। ਅੰਡਰ 15 ਮਿਕਸਡ ਡਬਲਜ਼ ਵਿੱਚ ਵਿਰਾਜ ਸ਼ਰਮਾ ਅਤੇ ਦਿਸ਼ਿਕਾ ਦੀ ਜੋੜੀ ਜੇਤੂ ਰਹੀ ਜਦਕਿ ਸ਼ਿਵੇਨ ਢੀਂਗਰਾ ਅਤੇ ਅਨੰਨਿਆ ਨਿਝਾਵਨ ਦੂਜੇ ਸਥਾਨ 'ਤੇ ਰਹੇ। ਲੜਕੀਆਂ ਦੇ ਅੰਡਰ-15 ਡਬਲਜ਼ ਵਰਗ ਵਿੱਚ ਅਮੀਆ ਸਚਦੇਵ ਅਤੇ ਮਹਵਿਸ਼ ਕੌਰ ਦੀ ਜੋੜੀ ਜੇਤੂ ਰਹੀ ਅਤੇ ਅਨੰਨਿਆ ਨਿਝਾਵਨ ਅਤੇ ਦਿਸ਼ਿਕਾ ਦੀ ਜੋੜੀ ਦੂਜੇ ਸਥਾਨ ’ਤੇ ਰਹੀ। ਲੜਕਿਆਂ ਦੇ ਅੰਡਰ-17 ਡਬਲਜ਼ ਵਰਗ ਵਿੱਚ ਅਖਿਲ ਅਰੋੜਾ ਅਤੇ ਜਗਸ਼ੇਰ ਸਿੰਘ ਖੰਗੂੜਾ ਦੀ ਜੋੜੀ ਪਹਿਲੇ ਜਦਕਿ ਕ੍ਰਿਤਗਿਆ ਅਰੋੜਾ ਅਤੇ ਸਾਹਿਬ ਦੂਜੇ ਸਥਾਨ ’ਤੇ ਰਹੇ। ਕਾਰਤਿਕ ਕਾਲੜਾ ਅਤੇ ਮਾਧਵ, ਕੁਲਪ੍ਰੀਤ ਅਤੇ ਸੁਜਲ ਦੀ ਜੋੜੀ ਤੀਜੇ ਸਥਾਨ 'ਤੇ ਰਹੀ। ਲੜਕੀਆਂ ਦੇ ਡਬਲਜ਼ ਵਰਗ 'ਅੰਡਰ 17' 'ਚ ਮਨਮੀਤ ਕੌਰ (ਗੁਰਦਾਸਪੁਰ) ਅਤੇ ਸੀਜਾ (ਸੰਗਰੂਰ) ਦੀ ਜੋੜੀ ਜੇਤੂ ਰਹੀ। ਆਰੂਸ਼ੀ ਮਹਿਤਾ ਅਤੇ ਸਮਾਇਰਾ ਅਰੋੜਾ ਦੀ ਜੋੜੀ ਦੂਜੇ ਸਥਾਨ 'ਤੇ ਰਹੀ। ਅੰਡਰ 17 ਮਿਕਸਡ ਡਬਲਜ਼ ਵਿੱਚ ਸਮਰਥ-ਭਾਰਦਵਾਜ ਅਤੇ ਸੀਜਾ ਦੀ ਜੋੜੀ ਜੇਤੂ ਰਹੀ, ਜਦੋਂ ਕਿ ਵੰਸ਼ ਬੱਤਰਾ ਅਤੇ ਮਨਮੀਤ ਕੌਰ ਦੀ ਜੋੜੀ ਦੂਜੇ, ਕਾਰਤਿਕ ਕਾਲੜਾ ਅਤੇ ਅਨੰਨਿਆ ਨਿਝਾਵਨ ਦੀ ਜੋੜੀ ਅਤੇ ਨੀਲੇਸ਼ ਸੇਠ ਅਤੇ ਅਸੀਸਪ੍ਰੀਤ ਕੌਰ ਦੀ ਜੋੜੀ ਤੀਜੇ ਸਥਾਨ 'ਤੇ ਰਹੀ।

Powered by Froala Editor

Indian Oil Punjab Sub Junior Badminton Ranking Tournament Concluded


Recommended Posts