NOW
ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ     ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਹਰ ਮਹੀਨੇ ਮਿਲੇਗੀ ਆਰਥਿਕ ਸਹਾਇਤਾ     ਸਰਬੱਤ ਦੇ ਭਲੇ ਲਈ ਕੀਤੀ ਅਰਦਾਸ - ਲੋਕ ਨਿਰਮਾਣ ਮੰਤਰੀ    ਵਿਸ਼ਵ ਵਿੱਚ ਵਧ ਰਹੇ ਟਕਰਾਅ ਦੇ ਦੌਰ ਵਿੱਚ ਭਗਵਾਨ ਮਹਾਵੀਰ ਦੇ ਉਪਦੇਸ਼ ਅੱਜ ਵੀ ਪ੍ਰਸੰਗਿਕ: ਸੰਜੀਵ ਅਰੋੜਾ    ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ    ਭਗਵੰਤ ਮਾਨ ਸਰਕਾਰ ਵੱਲੋਂ Ots ਸਕੀਮ ਦੀ ਮਿਆਦ 31 ਮਈ 2026 ਤੱਕ ਵਧਾਈ: ਹਰਪਾਲ ਸਿੰਘ ਚੀਮਾ    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ ₹4.10 ਕਰੋੜ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ    ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ   
ਬੈਂਡ ਵਾਜੇ ਲੈ ਕੇ ਆਪ ਦੇ ਵਰਕਰਾਂ ਨੇ ਕਾਦੀਆ ਵਿਖੇ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ
February 10, 2026 04:08:03
T-20-Cricket-

ਬੈਂਡ ਵਾਜੇ ਲੈ ਕੇ ਆਪ ਦੇ ਵਰਕਰਾਂ ਨੇ ਕਾਦੀਆ ਵਿਖੇ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ,,, ਕੋਠੀ ਵੱਲ ਕੂਚ ਕਰਦਿਆਂ ਪੁਲਿਸ ਅਤੇ ਆਪ ਵਰਕਰਾਂ ਵਿਚਾਲੇ ਹੋਈ ਹਲਕੀ ਧੱਕਾ ਮੁੱਕੀ

ਬੈਂਡ ਵਾਜੇ ਲੈ ਕੇ ਆਪ ਦੇ ਵਰਕਰਾਂ ਨੇ ਕਾਦੀਆ ਵਿਖੇ ਘੇਰੀ ਪ੍ਠ ਵੱਲ ਕੂਚ ਕਰਦਿਆਂ ਪੁਲਿਸ ਅਤੇ ਆਪ ਵਰਕਰਾਂ ਵਿਚਾਲੇ ਹੋਈ ਹਲਕੀ ਧੱਕਾ ਮੁੱਕੀ

Dharaledar Bureau / Patiala

ਬੈਂਡ ਵਾਜੇ ਲੈ ਕੇ ਆਪ ਦੇ ਵਰਕਰਾਂ ਨੇ ਕਾਦੀਆ ਵਿਖੇ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ,,, ਕੋਠੀ ਵੱਲ ਕੂਚ ਕਰਦਿਆਂ ਪੁਲਿਸ ਅਤੇ ਆਪ ਵਰਕਰਾਂ ਵਿਚਾਲੇ ਹੋਈ ਹਲਕੀ ਧੱਕਾ ਮੁੱਕੀ (ਰਿਪੋਰਟਰ, ਲਵਪ੍ਰੀਤ ਸਿੰਘ ਖੁਸ਼ੀ ਪੁਰ.). ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਦਿਨੀ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਦੇ ਖਿਲਾਫ ਦਿੱਤੇ ਬਿਆਨ ਦੇ ਵਿਰੋਧ ਵਿੱਚ ਅੱਜ ਕਾਦੀਆਂ ਵਿਖੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਨੇੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ।ਖਾਸ ਗੱਲ ਰਹੀ ਕਿ ਆਮ ਆਦਮੀ ਪਾਰਟੀ ਵੱਲੋਂ ਬੈਂਡ ਵਾਜੇ ਨਾਲ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਬਾਜਵਾ ਨੇ ਈਟੀਓ ਅਤੇ ਉਹਨਾਂ ਦੇ ਪਿਤਾ ਜੀ ਨੂੰ ਬੈਂਡ ਵਾਜੇ ਵਾਲਾ ਕਿਹਾ ਸੀ ਜਿਸ ਦਾ ਆਮ ਆਦਮੀ ਪਾਰਟੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਆਪ ਵਰਕਰ ਜਦੋਂ ਬਾਜਵਾ ਦੀ ਕੋਠੀ ਵੱਲ ਪ੍ਰਦਰਸ਼ਨ ਕਰਦੇ ਕੂਚ ਕਰਨ ਲੱਗੇ ਤਾਂ ਪਰ ਰਸਤੇ ਵਿੱਚ ਬੈਰੀਕੇਡ ਲੱਗੇ ਸੀ ਜਿਨਾਂ ਨੂੰ ਪਾਰ ਕਰਨ ਸਮੇਂ ਪੁਲਿਸ ਮੁਲਾਜ਼ਮਾਂ ਤੇ ਆਪ ਵਰਕਰਾਂ ਵਿਚਾਲੇ ਹਲਕੀ ਧੱਕਾ ਮੁੱਕੀ ਵੀ ਹੋਈ ।ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਦਲਿਤਾਂ ਦੇ ਖਿਲਾਫ ਬਿਆਨਬਾਜ਼ੀ ਕਰਦੀ ਰਹੀ ਹੈ। ਹੁਣ ਵੀ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਖਿਲਾਫ ਬਿਆਨ ਦਿੱਤਾ ਗਿਆ ਹੈ ਉਸਦੇ ਵਿਰੋਧ ਵਿੱਚ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ।ਜਦ ਤੱਕ ਪ੍ਰਤਾਪ ਬਾਜਵਾ ਮਾਫੀ ਨਹੀਂ ਮੰਗ ਲੈਂਦੇ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਚਲਦੇ ਰਹਿਣਗੇ। ਕਾਂਗਰਸ ਪਾਰਟੀ ਹਮੇਸ਼ਾ ਹੀ ਗਲਤ ਬਿਆਨਬਾਜੀ ਕਰਦੀ ਹੈ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਮਰਹੂਮ ਬੂਟਾ ਸਿੰਘ ਜੀ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਸੀ ਤੇ ਹੁਣ ਪੰਜਾਬ ਦੇ ਮੰਤਰੀ ਦੇ ਖਿਲਾਫ ਇਸ ਨਾਲ ਪੂਰੇ ਪੰਜਾਬ ਦੇ ਦਲਿਤ ਲੋਕਾਂ ਦੇ ਮਨ ਤੇ ਠੇਸ ਲੱਗੀ ਹੈ।

T 20 Cricket

Related News