*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਹੋਈ
July 3, 2026
Sports-News-Patiala

Dharaledar Bureau / Patiala

ਪਟਿਆਲਾ , 3 ਜੁਲਾਈ: ਜਿਲਾ ਟੂਰਨਾਮੈਂਟ ਕਮੇਟੀ ਦੀ ਚੋਣ ਜ਼ਿਲਾ ਸਿੱਖਿਆ ਅਫਸਰ ਪ੍ਰਾਈਮਰੀ ਸ਼ਾਲੂ ਮਹਿਰਾ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਡਾ ਰਵਿੰਦਰਪਾਲ ਸ਼ਰਮਾਂ ਦੀ ਨਿਗਰਾਨੀ ਹੇਠ ਤੇ ਡਾ ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੇ ਤਾਲਮੇਲ ਨਾਲ ਸਕੂਲ ਆਫ ਐਮੀਨੈਂਸ ਫੀਲਖਾਨਾ ਸਕੂਲ ਵਿਖੇ ਹੋਈ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਾਲੂ ਮਹਿਰਾ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ,ਵਾਈਸ ਪ੍ਰਧਾਨ ਸਟੇਟ ਅਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੋਰ, ਸਕੱਤਰ ਚਰਨਜੀਤ ਸਿੰਘ ਭੁੱਲਰ ਜੋ ਕਿ ਚੌਥੀ ਵਾਰ ਲਗਾਤਾਰ ਸਰਬ ਸੰਮਤੀ ਨਾਲ ਚੁਣੇ ਗਏ,ਸਹਾਇਕ ਸਕੱਤਰ ਰਾਜਪਾਲ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਇੰਦੂ ਬਾਲਾ ਅਤੇ ਜਰਨੈਲ ਸਿੰਘ ਚੁਣੇ ਗਏ। ਟੈਕਨੀਕਲ ਕਮੇਟੀ ਦੇ ਵਿੱਚ ਅਮਰਜੋਤ ਸਿੰਘ ਚੁਣੇ ਗਏ।ਸਟੇਜ ਦਾ ਸੰਚਾਲਨ ਅਮਨਿੰੰਦਰ ਸਿੰਘ ਬਾਬਾ ਤੇ ਜਸਵਿੰਦਰ ਸਿੰਘ ਚੱਪੜ ਨੇ ਕੀਤਾ।ਇਸ ਮੌਕੇ ਤੇ ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ,ਪਾਤੜਾਂ ਦੇ ਜੋਨਲ ਸਕੱਤਰ ਦਵਿੰਦਰ ਸਿੰਘ, ਪਟਿਆਲਾ-2 ਦੇ ਜੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ,ਘਨੌਰ ਜੋਨ ਦੇ ਜੋਨਲ ਸਕੱਤਰ ਜਸਵਿੰਦਰ ਸਿੰਘ ਸਟੇਟ ਅਵਾਰਡੀ, ਰਾਜਪੁਰਾ ਦੇ ਜੋਨਲ ਸਕੱਤਰ ਡਾ ਰਜਿੰਦਰ ਸੈਣੀ,ਸਮੂਹ ਪ੍ਰਿੰਸੀਪਲ,ਹੈਡਮਾਸਟਰ,ਸਾਰੇ ਹੀ ਜੋਨਲ ਸਕੱਤਰ, ਸਰੀਰਕ ਸਿੱਖਿਆ ਲੈਕਚਰਾਰ,ਡੀ.ਪੀ.ਈ., ਪੀ.ਟੀ.ਆਈ. ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Sports News Patiala


Recommended Posts