ਆਤਿਸ਼ੀ ਵੀਡੀਓ ਮਾਮਲਾ: ਪੰਜਾਬ ਦੇ ਟੌਪ ਅਧਿਕਾਰੀ ਦਿੱਲੀ ਵਿਧਾਨ ਸਭਾ ਅੱਗੇ ਪੇਸ਼
February 27, 2026
Rajni / Chandigarh
ਆਤਿਸ਼ੀ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਗ੍ਰਹਿ ਸਕੱਤਰ ਅਲੋਕ ਸ਼ੇਖਰ ਅਤੇ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ। ਜਲੰਧਰ ਵਿੱਚ ਦਰਜ ਐਫਆਈਆਰ ਨੂੰ ਲੈ ਕੇ ਵਿਧਾਨ ਸਭਾ ਨੇ ਇਸਨੂੰ ਵਿਧਾਇਕ ਦੇ ਅਧਿਕਾਰਾਂ ਦੀ ਉਲੰਘਣਾ ਮੰਨਦਿਆਂ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਅਧਿਕਾਰੀਆਂ ਨੇ ਕਮੇਟੀ ਸਾਹਮਣੇ ਪੁਲਿਸ ਅਤੇ ਪ੍ਰਸ਼ਾਸਨਕ ਕਾਰਵਾਈ ਬਾਰੇ ਆਪਣਾ ਪੱਖ ਰੱਖਿਆ, ਜਿਸ ਦੀ ਹੁਣ ਸਮੀਖਿਆ ਕੀਤੀ ਜਾ ਰਹੀ ਹੈ। ਇਹ ਮਾਮਲਾ ਦੋ ਰਾਜਾਂ ਵਿਚਕਾਰ ਸਿਆਸੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
Recommended Posts
Trending Stories
Hot News