ਗੈਸ ਸਿਲੰਡਰ ਮਹਿੰਗਾ, ਘਰੇਲੂ ਦਰਾਂ ਵਿੱਚ 60 ਰੁਪਏ ਦਾ ਵਾਧਾ
March 7, 2026
S M Singh / New Delhi
ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਅ ਦਾ ਅਸਰ ਹੁਣ ਭਾਰਤ ਦੇ ਈਂਧਨ ਬਾਜ਼ਾਰ ‘ਤੇ ਵੀ ਨਜ਼ਰ ਆ ਰਿਹਾ ਹੈ। ਤੇਲ ਕੰਪਨੀਆਂ ਨੇ ਕਰੀਬ 11 ਮਹੀਨਿਆਂ ਬਾਅਦ ਘਰੇਲੂ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕਰ ਦਿੱਤਾ ਹੈ। 7 ਮਾਰਚ 2026 ਤੋਂ ਲਾਗੂ ਨਵੀਆਂ ਦਰਾਂ ਮੁਤਾਬਕ 14.2 ਕਿਲੋ ਵਾਲਾ ਸਿਲੰਡਰ ਕਈ ਵੱਡੇ ਸ਼ਹਿਰਾਂ ਵਿੱਚ 900 ਰੁਪਏ ਤੋਂ ਉੱਪਰ ਪਹੁੰਚ ਗਿਆ ਹੈ। ਦਿੱਲੀ ਅਤੇ ਨੋਇਡਾ ਵਿੱਚ ਹੁਣ ਸਿਲੰਡਰ 913 ਰੁਪਏ, ਮੁੰਬਈ ਵਿੱਚ 912.50 ਰੁਪਏ, ਕੋਲਕਾਤਾ ਵਿੱਚ 939 ਰੁਪਏ ਅਤੇ ਚੇਨਈ ਵਿੱਚ 928.50 ਰੁਪਏ ਵਿੱਚ ਮਿਲੇਗਾ। ਇਸਦੇ ਨਾਲ ਹੀ 19 ਕਿਲੋ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵੀ 114.50 ਰੁਪਏ ਵਧਾ ਦਿੱਤੀ ਗਈ ਹੈ, ਜਿਸ ਨਾਲ ਹੋਟਲ ਅਤੇ ਰੈਸਟੋਰੈਂਟ ਕਾਰੋਬਾਰੀਆਂ ‘ਤੇ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।
60
Recommended Posts
Trending Stories
Hot News