ਘੱਗਰ ਤੇ ਟਾਂਗਰੀ ਨਦੀਆਂ ਕਾਰਨ ਪਟਿਆਲਾ ਜ਼ਿਲ੍ਹੇ ਦੇ " /> ਧੜੱਲੇਦਾਰ ਬਿਊਰੋ

ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ    
ਘੱਗਰ ਤੇ ਟਾਂਗਰੀ ਨਦੀਆਂ ਕਾਰਨ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹਾਈ ਅਲਰਟ !
September 3, 2025
-

ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ

S M Singh / Patiala

ਧੜੱਲੇਦਾਰ ਬਿਊਰੋ

ਘੱਗਰ ਤੇ ਟਾਂਗਰੀ ਨਦੀਆਂ ਕਾਰਨ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹਾਈ ਅਲਰਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ 

ਘਨੌਰ/ਪਟਿਆਲਾ, 3 ਸਤੰਬਰ 2025 :

ਘੱਗਰ ਅਤੇ ਟਾਂਗਰੀ ਨਦੀਆਂ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਘਨੌਰ ਅਤੇ ਦੇਵੀਗੜ੍ਹ ਖੇਤਰ ਦੇ ਕਈ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੀਨੀਅਰ ਆਈਏਐਸ ਅਧਿਕਾਰੀ ਮੁਹੰਮਦ ਤਾਇਬ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਘਨੌਰ ਇਲਾਕੇ ਦੇ ਘੱਗਰ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘੱਗਰ ਦੇ ਕਮਜ਼ੋਰ ਬੰਨਾਂ ਦੀ ਮਜ਼ਬੂਤੀ ਦੇ ਕੰਮਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪਾਣੀ ਦੇ ਵਾਧੇ ਕਾਰਨ ਘਨੌਰ ਦੇ 21 ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਜਿਵੇਂ ਕਿ ਸੰਜਰਪੁਰ, ਊਂਟਸਰ, ਦੜਬਾ, ਸਰਾਲਾ ਕਲਾਂ, ਮਾੜੂ ਆਦਿ। ਇੱਥੇ ਹਾਈ ਅਲਰਟ ਜਾਰੀ ਹੈ ਅਤੇ ਲੋਕ ਰਾਜਪੁਰਾ ਫਲੱਡ ਕੰਟਰੋਲ ਰੂਮ 01762-224132 'ਤੇ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ, ਅੰਬਾਲਾ ਅਤੇ ਕਾਲਾ ਅੰਬ ਵਿੱਚ ਹੋਈ ਭਾਰੀ ਬਾਰਿਸ਼ ਕਰਕੇ ਟਾਂਗਰੀ ਨਦੀ ਦਾ ਪਾਣੀ ਵੱਧ ਗਿਆ ਹੈ ਜਿਸ ਕਰਕੇ ਦੇਵੀਗੜ੍ਹ ਸਬ ਡਵੀਜ਼ਨ ਦੇ 19 ਪਿੰਡ, ਜਿਵੇਂ ਕਿ ਮਹਿਮੂਦਪੁਰ ਰੁੜਕੀ, ਮੋਹਲਗੜ੍ਹ, ਬੀਬੀਪੁਰ, ਜੋਧਪੁਰ ਆਦਿ ਪਿੰਡ ਹਾਈ ਅਲਰਟ ਵਿੱਚ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋਂ ਬਚਣ, ਨਦੀ ਕੋਲ ਨਾ ਜਾਣ ਅਤੇ ਜ਼ਿਲ੍ਹਾ ਕੰਟਰੋਲ ਰੂਮ 0175-2350550 ਜਾਂ 2358550 ਉੱਤੇ ਸੰਪਰਕ ਕਰਕੇ ਸਹਾਇਤਾ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ ਅਤੇ ਸਾਰੀਆਂ ਟੀਮਾਂ ਮੈਦਾਨ ਵਿੱਚ ਤੈਨਾਤ ਹਨ ਤਾਂ ਜੋ ਕਿਸੇ ਵੀ ਹਾਲਤ ਨਾਲ ਤੁਰੰਤ ਨਜਿੱਠਿਆ ਜਾ ਸਕੇ।


Powered by Froala Editor


Recommended Posts