ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਅਮਰੀਕਾ ਗਏ ਸਾਬਕਾ ਏਅਰਫੋਰਸ ਅਧਿਕਾਰੀ ਦੇ ਘਰ ਲਾਈ ਚੋਰਾਂ ਨੇ ਸੰਨ
May 13, 2024
Thieves-Broke-Into-The-House-Of-

ਲੱਖਾ ਦੀ ਨਕਦੀ, ਗਹਿਣੇ ਅਤੇ ਕੀਮਤੀ ਸਮਾਨ ਚੋਰੀ

Daily Dharaledar Bureau / Gurdaspur

ਚੋਣ ਜਾਬਤੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ ਏਅਰਫੋਰਸ ਅਧਿਕਾਰੀ ਦੇ ਘਰ ਚੋਰਾਂ ਵੱਲੋਂ ਸੰਨ ਲਗਾ ਕੇ ਲੱਖਾਂ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਇਨਵਰਟਰ ,ਬੈਟਰੇ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਘਰ ਦੀ ਹਾਲਤ ਵੇਖ ਕੇ ਸਾਫ ਜਾਹਰ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਤਸੱਲੀ ਨਾਲ ਅੰਜਾਮ ਦਿੱਤਾ ਹੈ ਅਤੇ ਹਰ ਕਮਰੇ , ਘਰ ਦੀ ਇੱਕ ਇੱਕ ਅਲਮਾਰੀ ਅਤੇ ਬੈਂਡ ਬਾਕਸ ਤੱਕ ਤਸੱਲੀ ਨਾਲ ਖੰਗਾਲੇ ਗਏ ਹਨ। ਚੋਰਾਂ ਵੱਲੋਂ ਘਰ ਦੀਆਂ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਗਈਆਂ। ਇਹੋ ਨਹੀਂ ਇਸੇ ਘਰ ਵਿੱਚ ਕਿਰਾਏ ਤੇ ਉੱਪਰੀ ਮੰਜਿਲ ਤੇ ਰਹਿ ਰਹੇ ਸ਼ਹਿਰ ਦੇ ਇਕ ਨਾਮੀ ਨਿਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ ਅਰੋੜਾ ਦੇ ਘਰ ਵੀ ਚੋਰਾਂ ਵੱਲੋਂ ਚੰਗੀ ਤਰ੍ਹਾਂ ਨਾਲ ਫਰੋਲਾ ਫਰਾਲੀ ਕੀਤੀ ਗਈ ਹੈ ਅਤੇ ਇਨਵਰਟਰ ਦੀ ਬੈਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਹਨ।


ਜਾਣਕਾਰੀ ਦਿੰਦਿਆਂ ਪੀੜਤ ਦੇ ਭਰਾ ਨਰਿੰਦਰ ਕੁਮਾਰ ਅਤੇ ਰਿਸ਼ਤੇਦਾਰ ਸੰਜੀਵ ਸ਼ਰਮਾ ਲੱਕੀ ਨੇ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ‌ ਜੋ ਪਹਿਲਾਂ ਏਅਰਫੋਰਸ ਵਿੱਚ ਰਿਟਾਇਰ ਹੋਏ ਅਤੇ ‌ ਬਾਅਦ ਵਿੱਚ ਸਿੰਚਾਈ ਵਿਭਾਗ ਅਤੇ ਰਣਜੀਤ ਸਾਗਰ ਡੈਮ ਤੋਂ  ਐਕਸੀਅਨ ਦੇ ਤੌਰ ਤੇ ਰਿਟਾਇਰ ਹੋਏ ਅਤੇ ਰਜਿੰਦਰਾ ਗਾਰਡਨ ਕਲੋਨੀ ਬਹਿਰਾਮਪੁਰ ਰੋਡ ਤੇ ਸਥਿਤ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਗਲੀ  ਵਿੱਚ ਰਹਿ ਰਹੇ ਹਨ। ਪਿਛਲੇ 20-25 ਦਿਨਾਂ ਤੋਂ ਉਹ ਆਪਣੀ ਸ਼ਾਦੀਸ਼ੁਦਾ ਲੜਕੀ ਕੋਲ ਆਪਣੀ ਪਤਨੀ ਸਮੇਤ ਅਮਰੀਕਾ ਗਏ ਹੋਏ ਹਨ। ਬੀਤੀ ਰਾਤ ਉਹਨਾਂ ਦੇ ਘਰ ਉੱਪਰ ਕਿਰਾਏ ਤੇ ਰਹਿ ਰਹੇ ਪ੍ਰਿੰਸੀਪਲ ਸੰਦੀਪ ਅਰੋੜਾ ਵੀ ਜੰਮੂ ਗਏ ਹੋਏ ਸਨ ਤਾਂ ਅਣਪਛਾਤੇ ਚੋਰ ਉਹਨਾਂ ਦੇ ਘਰ ਵੜ ਗਏ ਅਤੇ ਤਸੱਲੀ ਨਾਲ ਘਰ ਦੀ ਇੱਕ ਇੱਕ ਚੀਜ਼ ਖੰਗਾਲੀ। 


ਉਹਨਾਂ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ਨਾਲ ਫੋਨ ਤੇ ਹੋਈ ਗੱਲਬਾਤ ਦੇ ਹਿਸਾਬ ਨਾਲ ਪਤਾ ਲੱਗਿਆ ਹੈ ਕਿ ਚੋਰ ਘਰ ਵਿੱਚ ਪਈ ਲਗਭਗ ਪੰਜ ਲੱਖ ਰੁਪਏ ਦੀ ਨਕਦੀ, ਲੱਖਾਂ ਰੁਪਏ ਦੇ ਨੋਟਾਂ ਦੇ ਹਾਰ, ਲੱਖਾ ਦੇ ਸੋਨੇ ਦੇ ਗਹਿਣੇ, ਇਨਵਰਟਰ ਬੈਟਰੀਆਂ ਇਥੋਂ ਤੱਕ ਕਿ ਘਰ ਦੀਆ ਟੂਟੀਆਂ ਤੱਕ ਉਤਾਰ ਕੇ ਲੈ ਗਏ ਹਨ। ਪੀੜਤ ਦੇ ਰਿਸ਼ਤੇਦਾਰਾਂ ਅਨੁਸਾਰ ਇਨਾਂ ਭਾਰੀ ਸਮਾਨ ਚੋਰ ਪੈਦਲ ਜਾਂ ਮੋਟਰਸਾਈਕਲ ਵਗੈਰਾ ਤੇ ਨਹੀਂ ਲੈ ਕੇ ਜਾ ਸਕਦੇ ਇਸ ਲਈ ਸਾਫ ਜਾਹਰ ਹੈ ਕਿ ਉਹਨਾਂ ਵੱਲੋਂ ਚੋਰੀ ਲਈ ਕੋਈ ਤਿੰਨ ਪਹੀਆ ਜਾਂ ਚਾਰ ਪਹੀਆ ਗੱਡੀ ਦਾ ਇਸਤੇਮਾਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ। 


ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਜ‌ ਮਸੀਹ ਨੇ ਫੋਨ ਤੇ ਦੱਸਿਆ ਕਿ ਉਹਨਾਂ ਵੱਲੋਂ ‌ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ ਪਰ ਫਿਲਹਾਲ ਪੀੜਤ ਦੇ ਰਿਸ਼ਤੇਦਾਰਾਂ ਵੱਲੋਂ ਚੋਰੀ ਹੋਏ ਸਮਾਨ ਦੀ ਲਿਸਟ ਨਹੀਂ ਦਿੱਤੀ ਗਈ ਹੈ। ਲਿਸਟ ਮਿਲਣ ਤੋਂ ਬਾਅਦ ‌ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪਰ ਇਹੋ ਗੱਲ ਉਹਨਾਂ ਨੇ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ।

Thieves Broke Into The House Of The Former Air Force Officer Who Went To America


Recommended Posts