ਹਵਾ ਪ੍ਰਦੂਸ਼ਣ ਕਾਰਨ 2023 ਵਿੱਚ ਭਾਰਤ 'ਚ ਹੋਈਆਂ ਕਰੀਬ 20 ਲੱਖ ਮੌਤਾਂ, ਕਾਂਗਰਸ ਨੇ ਨਵੇਂ 'ਕਲੀਨ ਏਅਰ ਐਕਟ' ਦੀ ਕੀਤੀ ਮੰਗ    ਇੰਦੌਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ, 4 ਗੀਤ ਗਾਉਣ 'ਤੇ ਲੱਗੀ ਪਾਬੰਦੀ; ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ    ਕਤਲ ਤੋਂ 26 ਦਿਨਾਂ ਬਾਅਦ ਅੱਜ ਹੋਵੇਗਾ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ, ਖੇਤਾਂ ਵਿੱਚ ਤਿਆਰੀਆਂ ਮੁਕੰਮਲ    ਪ੍ਰੇਮ ਸਿੰਘ ਚੰਦੂਮਾਜਰਾ ਅੱਜ ਅਕਾਲੀ ਦਲ 'ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਪਟਿਆਲਾ ਸਥਿਤ ਘਰ ਪਹੁੰਚ ਕੇ ਕਰਨਗੇ ਸਵਾਗਤ    ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ   
ਮੀਟ ਦੀ ਦੁਕਾਨ ਵਾਲਾ ਕਰਵਾ ਰਿਹਾ ਸੀ ਬਾਲ ਮਜਦੂਰੀ, ਲੇਬਰ ਵਿਭਾਗ ਨੇ ਕੱਟਿਆ ਚਲਾਨ
June 22, 2024
The-Meat-Shop-Owner-Was-Doing-Ch

Daily Dharaledar Bureau / Batala

ਬਟਾਲਾ ਚ ਬਾਲ ਮਜ਼ਦੂਰੀ ਦਿਨ ਬ ਦਿਨ ਵੱਧ ਰਹੀ ਨਾਬਾਲਿਗ ਬੱਚਿਆਂ ਤੋਂ ਦੁਕਾਨ ਤੇ ਮਜ਼ਦੂਰੀ ਕਰਵਾਉਣ ਦੇ ਸੰਬੰਧ ਚ ਚਿਕਨ ਸ਼ਾਪ ਦੇ ਮਾਲਿਕ ਦਾ ਅੱਜ ਲੇਬਰ ਵਿਭਾਗ ਗੁਰਦਾਸਪੁਰ ਵਲੋਂ  ਚਾਲਾਨ ਕੱਟਿਆ ਗਿਆ ਤੇ ਮਾਨਯੌਗ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਲੇਬਰ ਵਿਭਾਗ ਗੁਰਦਾਸਪੁਰ ਦੇ ਇੰਸਪੈਕਟਰ ਗੁਰਜਾਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ਤੇ ਸਥਾਨਕ ਸਿੰਬਲ ਚੋਂਕ ਬਟਾਲਾ ਵਿਖੇ ਸਥਿਤ ਇਕ ਚਿਕਨ ਸ਼ਾਪ ਦੀ ਦੁਕਾਨ ਤੇ ਰੇਡ ਕੀਤੀ ਗਈ। ਰੇਡ ਦੌਰਾਨ ਉਨ੍ਹਾਂ ਦੇਖਿਆ ਕਿ ਦੁਕਾਨ ਵਿੱਚ ਦੋ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ। ਇੰਸਪੈਕਟਰ ਗੁਰਜਾਪਾਲ ਵਲੋਂ ਤੁਰੰਤ ਇਸ ਸੰਬੰਧ ਚ ਕਾਰਵਾਈ ਕਰਦਿਆਂ ਨਾਬਾਲਿਗ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਤੇ ਦੁਕਾਨ ਮਾਲਿਕ ਨੂੰ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਸੰਬੰਧ ਚ ਪੁੱਛਗਿੱਛ ਕੀਤੀ ਤੇ ਤਾੜਨਾ ਵੀ ਕੀਤੀ ਜਿਸ ਤੇ ਉਹ ਕੋਈ ਸਪਸ਼ਟ ਜਵਾਬ ਨਹੀ ਦੇ ਸਕਿਆਂ ਉਲਟਾ ਵਿਭਾਗ ਦੀ ਟੀਮ ਨਾਲ ਬਹਿਸਬਾਜੀ ਕਰਨੀ ਸੁਰੂ ਕਰ ਦਿੱਤੀ। ਇੰਸਪੈਕਟਰ ਗੁਰਜਾਪਾਲ ਵੱਲੋਂ ਤਰੁੰਤ ਦੁਕਾਨ ਮਾਲਿਕ ਦਾ ਐੰਟੀ ਚਾਈਲਡ ਲੇਬਰ ਤਹਿਤ ਚਾਲਾਨ ਕੱਟਿਆ ਤੇ ਦੁਕਾਨ ਮਾਲਿਕ ਨੂੰ ਅਗਾਂਹ ਤੋਂ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਨਾ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਗੁਰਜਾਪਾਲ ਨੇ ਦੱਸਿਆ ਕਿ ਲੇਬਰ ਵਿਭਾਗ ਬਾਲ ਮਜ਼ਦੂਰੀ ਦੇ ਖਿਲਾਫ ਪੂਰੀ ਤਰ੍ਹਾਂ ਚੋਕਸ ਹੈ ਜਿਥੇ ਵੀ ਵਿਭਾਗ ਨੂੰ ਬਾਲ ਮਜਦੂਰੀ ਦੇ ਸੰਬੰਧ ਚ ਜਾਣਕਾਰੀ ਮਿਲਦੀ ਹੈ ਵਿਭਾਗ ਵੱਲੋਂ ਤਰੁੰਤ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸੂਚਨਾ ਦੇ ਆਧਾਰ ਤੇ ਅੱਜ ਬਟਾਲਾ ਦੇ ਸਿੰਬਲ ਚੋਂਕ ਵਿਖੇ ਸਥਿਤ ਇਕ ਚਿਕਨ ਦੀ ਦੁਕਾਨ ਤੇ ਰੇਡ ਕੀਤੀ ਤਾਂ ਦੇਖਿਆ ਕਿ ਦੁਕਾਨ ਮਾਲਿਕ ਵੱਲੋਂ 2 ਨਾਬਾਲਿਗ ਬੱਚਿਆਂ ਜੋ ਕਿ 15-15 ਸਾਲ ਦੀ ਉਮਰ ਤੋਂ ਘੱਟ ਸਨ ਉਨ੍ਹਾਂ ਤੋਂ ਦੁਕਾਨ ਤੇ ਮਜਦੂਰੀ ਦਾ ਕੰਮ ਲਿਆ ਜਾ ਰਿਹਾ ਸੀ। ਜਦੋਂ ਉਕਤ ਬੱਚਿਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 5-5 ਸਾਲਾਂ ਤੋਂ ਇਸ ਦੁਕਾਨ ਤੇ ਕੰਮ ਕਰ ਰਹੇ ਹਨ। ਬੱਚਿਆਂ ਦੇ ਬਿਆਨਾ ਦੇ ਆਧਾਰ ਤੇ ਚਿਕਨ ਸ਼ਾਪ ਦੇ ਮਾਲਿਕ ਦਾ ਚਾਲਾਨ ਕੱਟਿਆ ਗਿਆ ਤੇ ਉਸਨੂੰ ਇਸ ਸੰਬੰਧ ਚ ਲੇਬਰ ਕੋਰਟ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹ ਦੁਕਾਨ ਤੇ ਬਹੁਤ ਘੱਟ ਆਉਂਦਾ ਹੈ, ਦੁਕਾਨ ਨੂੰ ਉਸਦੇ ਲੜਕੇ ਚਲਾਉਂਦੇ ਹਨ। ਦੁਕਾਨ ਤੇ ਨਾਬਾਲਿਗ ਬੱਚਿਆਂ ਦੇ ਕੰਮ ਕਰਨ ਬਾਰੇ ਕੋਈ ਜਾਣਕਾਰੀ ਨਹੀ ਸੀ, ਲੇਕਿਨ ਅੱਜ ਜਦੋਂ ਲੇਬਰ ਵਿਭਾਗ ਵੱਲੋਂ ਦੁਕਾਨ ਤੇ ਆਏ ਹਨ ਉਸਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚਿਆਂ ਨੂੰ ਬਣਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਤੇ ਦੁਕਾਨ ਤੇ ਬੱਚਿਆਂ ਨਾਲ ਕਿਸੇ ਪ੍ਰਕਾਰ ਦਾ ਤਸੱਦਦ ਜਾਂ ਅੱਤਿਆਚਾਰ ਨਹੀ ਕੀਤਾ ਜਾਂਦਾ ਹੈ, ਇੰਨ੍ਹਾਂ ਬੱਚਿਆਂ ਨੂੰ ਤਰਸ ਦੇ ਆਧਾਰ ਤੇ ਦੁਕਾਨ ਤੇ ਕੰਮ ਕਰਨ ਲਈ ਰੱਖਿਆ ਗਿਆ ਸੀ। ਜਦ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ 5 ਸਾਲ ਤੋਂ ਲਗਾਤਾਰ ਇਸੇ ਦੁਕਾਨ ਉੱਪਰ ਕੰਮ ਕੀਤਾ ਜਾ ਰਿਹਾ ਹੈ | 


Powered by Froala Editor

The Meat Shop Owner Was Doing Child Labour The Labor Department Cut The Challan


Recommended Posts