ਪ੍ਰਧਾਨ ਮੰਤਰੀ ਮੋਦੀ ਅਚਾਨਕ ਪਹੁੰਚੇ ਲੇਹ, ਤੇ ਲਦਾਖ਼ ਦੇ ਨਿਮੂ ਚ ਜਵਾਨਾਂ ਨੂੰ ਕੀਤਾ ਸੰਬੋਧਨ
July 3, 2020
Daily Dharaledar / Punjab
ਚੀਨ ਨਾਲ ਸਰਹੱਦ -ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚੇ ਹਨ। ਅੱਜ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚੇ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇੱਥੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੌਕੇ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸੰਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੀਮੂ ਦੀ ਫਾਰਵਰਡ ਪੋਸਟ -ਤੇ ਪਹੁੰਚੇ, ਜੋ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ -ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਦਾਖ਼ ਦੇ ਨੀਮੁ -ਚ ਜਵਾਨਾਂ ਨੂੰ ਸੰਬੋਧਨ ਵੀ ਕੀਤਾ।
Daily Dharaledar Online News Views and Reviews
Recommended Posts