November 1, 2026
ਸੈਕਟਰ-20 ਦੇ ਨਿੱਜੀ ਸਕੂਲ ’ਚ 6 ਸਾਲਾ ਬੱਚੀ ’ਤੇ ਇੱਟਾਂ ਨਾਲ ਹਮਲਾ ਕਰਨ ਵਾਲਾ 8 ਸਾਲਾ ਬੱਚਾ ਅਬਜ਼ਰਵੇਸ਼ਨ ਹੋਮ ਭੇਜਿਆ
Prabhsimran Singh / Panchkula
ਪੁਲੀਸ ਜਾਂਚ ਦੌਰਾਨ ਘਟਨਾ ਸਥਾਨ ਤੋਂ ਖ਼ੂਨ ਨਾਲ ਲੱਥਪੱਥ ਇੱਟ, ਖ਼ੂਨ ਦੇ ਨਮੂਨੇ ਅਤੇ ਲੋਹੇ ਦਾ ਡਸਟਬਿਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਬੱਚੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 115(2), 117(2) ਅਤੇ 127(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਦੀ ਕਥਿਤ ਅਣਗਹਿਲੀ ਨੂੰ ਲੈ ਕੇ ਵੀ ਪੁਲੀਸ ਨੇ ਕਾਰਵਾਈ ਕੀਤੀ ਹੈ। ਬੱਚੀ ਦੇ ਚਾਚਾ ਦੀ ਸ਼ਿਕਾਇਤ ’ਤੇ 31 ਅਕਤੂਬਰ ਨੂੰ ਸਕੂਲ ਦੀ ਪ੍ਰਿੰਸੀਪਲ, ਕਲਾਸ ਇੰਚਾਰਜ ਅਤੇ ਚੌਕੀਦਾਰ ਖ਼ਿਲਾਫ਼ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜ਼ਖ਼ਮੀ ਬੱਚੀ ਕਰੀਬ ਦੋ ਘੰਟੇ ਤੱਕ ਬੰਦ ਕਮਰੇ ਵਿੱਚ ਤੜਫ਼ਦੀ ਰਹੀ, ਪਰ ਸਕੂਲ ਸਟਾਫ਼ ਵੱਲੋਂ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪੁਲੀਸ ਮੁਤਾਬਕ ਬੱਚੀ ਦੀ ਮੈਡੀਕਲ ਰਿਪੋਰਟ ਅਤੇ ਮੁਲਜ਼ਮ ਬੱਚੇ ਦੀ ਮਾਨਸਿਕ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Panchkula School Incident Child Assault Case Juvenile Justice Board Ambala Observation Home Pgi Chandigarh School Negligence Fir Child Safety Haryana News