ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ   
ਪਾਣੀਪਤ ਵਿਚ ਉਦਘਾਟਨ ਤੋਂ ਪਹਿਲਾਂ ਹੀ ਪਾਵਰ ਪਲਾਂਟ ਸੜ ਕੇ ਹੋਇਆ ਸਵਾਹ
April 21, 2026
Haryana-State-Electricity-Board-

79 ਹਜ਼ਾਰ ਕਰੋੜ ਦਾ “ਵਿਕਾਸ ਮਾਡਲ” — ਉਦਘਾਟਨ ਤੋਂ ਪਹਿਲਾਂ ਹੀ ਅੱਗ ਨਾਲ ਸਵਾਗਤ!

Dharaledar Bureau / Panipat

ਇਹ ਹੈ ਸਾਡੇ ਕਥਿਤ “ਵਿਕਾਸ ਮਾਡਲ” ਦਾ ਲਾਈਵ ਡੈਮੋ। 79 ਹਜ਼ਾਰ ਕਰੋੜ ਰੁਪਏ ਦਾ ਪ੍ਰੋਜੈਕਟ, ਪਰ ਹਾਲਤ ਇਹ ਕਿ ਫੀਤਾ ਕੱਟਣ ਤੋਂ ਪਹਿਲਾਂ ਹੀ ਅੱਗ ਲੱਗ ਗਈ। ਹੁਣ ਕੋਈ ਦੱਸੇ ਇਹ ਰਿਫਾਈਨਰੀ ਪੈਟਰੋਲ ਬਣਾਉਣ ਲਈ ਬਣੀ ਸੀ ਜਾਂ ਆਪਣੇ ਆਪ ਸੜਨ ਲਈ? ਕੱਲ੍ਹ ਸਾਹਿਬ ਆਉਣਗੇ, ਕੈਮਰੇ ਚਮਕਣਗੇ, ਹੈਲੀਕਾਪਟਰ ਉਤਰਣਗੇ ਅਤੇ ਭਾਸ਼ਣਾਂ ਵਿੱਚ “ਇਤਿਹਾਸਕ”, “ਵਿਸ਼ਵ-ਸਤਰੀਯ”, “ਨਵਾਂ ਭਾਰਤ” ਵਰਗੇ ਵੱਡੇ-ਵੱਡੇ ਸ਼ਬਦ ਉੱਡਣਗੇ। ਪਰ ਜਮੀਨ ‘ਤੇ ਹਕੀਕਤ ਕੀ ਹੈ? ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਸਿਸਟਮ ਨੇ ਹੱਥ ਖੜੇ ਕਰ ਦਿੱਤੇ। ਇਹ ਉਹੀ ਦੇਸ਼ ਹੈ ਜਿੱਥੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਸਭ ਕੁਝ ਕੰਟਰੋਲ ਵਿੱਚ ਹੈ ।ਬਸ ਸਵਾਲ ਨਾ ਪੁੱਛੋ। ਜੇ 79 ਹਜ਼ਾਰ ਕਰੋੜ ਦਾ ਪ੍ਰੋਜੈਕਟ ਚੱਲਣ ਤੋਂ ਪਹਿਲਾਂ ਹੀ ਧੂੰਆਂ ਛੱਡਣ ਲੱਗ ਪਏ, ਤਾਂ ਸਮਝ ਲਓ ਪੈਸਾ ਘੱਟ ਤੇ ਲਾਪਰਵਾਹੀ ਜ਼ਿਆਦਾ ਲੱਗੀ ਹੈ। ਹੁਣ ਉਹੀ ਪੁਰਾਣਾ ਖੇਡ ਸ਼ੁਰੂ ਹੋਵੇਗਾ । ਜਾਂਚ ਕਮੇਟੀ ਬਣੇਗੀ, ਰਿਪੋਰਟ ਆਏਗੀ, ਫਾਈਲਾਂ ‘ਚ ਦੱਬ ਜਾਵੇਗੀ, ਤੇ ਅਗਲਾ ਉਦਘਾਟਨ ਤਿਆਰ ਹੋ ਜਾਵੇਗਾ। ਜਨਤਾ ਫਿਰ ਤਾਲੀਆਂ ਮਾਰੇਗੀ, ਕਿਉਂਕਿ ਹੋਰ ਚਾਰਾ ਵੀ ਕੀ ਹੈ? ਸੱਚ ਇਹ ਹੈ ਕਿ ਇੱਥੇ ਪ੍ਰੋਜੈਕਟ ਘੱਟ ਤੇ ਇਵੈਂਟ ਜ਼ਿਆਦਾ ਬਣਦੇ ਹਨ। ਕੰਮ ਬਾਅਦ ‘ਚ ਹੁੰਦਾ ਹੈ, ਫੋਟੋ ਪਹਿਲਾਂ ਖਿੱਚੀ ਜਾਂਦੀ ਹੈ। ਦੇਸ਼ ਚਲਾਉਣਾ ਹੈ ਜਾਂ ਰੀਲ ਬਣਾਉਣੀ ਹੈ , ਇਹ ਫੈਸਲਾ ਅਜੇ ਤੱਕ ਹੋਇਆ ਹੀ ਨਹੀਂ। ਅਤੇ ਹਾਂ, ਜੋ ਲੋਕ ਹਰ ਵਾਰ ਅੱਖਾਂ ਬੰਦ ਕਰਕੇ “ਸੱਭ ਵਧੀਆ ਹੈ” ਕਹਿੰਦੇ ਹਨ, ਉਹਨਾਂ ਨੂੰ ਇਹ ਅੱਗ ਵੀ “ਵਿਕਾਸ ਦੀ ਚਮਕ” ਹੀ ਲੱਗੇਗੀ। ਪਰ ਜੋ ਲੋਕ ਸੱਚ ਵੇਖਦੇ ਹਨ, ਉਹਨਾਂ ਨੂੰ ਸਾਫ ਦਿਖ ਰਿਹਾ ਹੈ ਕਿ ਇਸ ਚਮਕ ਦੇ ਹੇਠਾਂ ਕਿੰਨਾ ਕੱਚਾ ਕੰਮ ਦੱਬਿਆ ਪਿਆ ਹੈ। #BreakingNews #PunjabNews #IndiaNews #VikasModel #RealityCheck #SystemFailure #GroundReality #DevelopmentDebate #PoliticalNews #PublicVoice #Accountability #Infrastructure #Corruption #TrendingNow #SocialMediaNews #BabushahiTimes #NewsUpdate #ViralPost #TruthMatters #PeopleVoice #India #Punjab #Haryana #Panipat #ReelsIndia #NewsChannel #LatestUpdate #Highlight #ExplorePage

Haryana State Electricity Board


Recommended Posts