ਅਸ਼ੀਰਵਾਦ ਸਕੀਮ ਲਈ ਅਪਲਾਈ ਮਿਆਦ 60 ਦਿਨ ਕੀਤੀ
November 15, 2025
S M Singh / Chandigarh
ਧੜੱਲੇਦਾਰ ਬਿਊਰੋ ਅਸ਼ੀਰਵਾਦ ਸਕੀਮ ਲਈ ਅਪਲਾਈ ਮਿਆਦ 60 ਦਿਨ ਕੀਤੀ ਚੰਡੀਗੜ੍ਹ, 15 ਨਵੰਬਰ 2025 : ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਅਪਲਾਈ ਕਰਨ ਦੀ ਮਿਆਦ 30 ਦਿਨਾਂ ਤੋਂ ਵਧਾ ਕੇ 60 ਦਿਨ ਕਰ ਦਿੱਤੀ ਹੈ, ਜਿਸ ਨਾਲ ਯੋਗ ਪਰਿਵਾਰਾਂ ਨੂੰ ਹੁਣ ਦਸਤਾਵੇਜ਼ ਅਤੇ ਕਾਰਵਾਈ ਪੂਰੀ ਕਰਨ ਲਈ ਵਧੇਰੇ ਸਮਾਂ ਮਿਲੇਗਾ। ਸਮਾਜਿਕ ਨਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਵਿਆਹ ਦੀਆਂ ਤਿਆਰੀਆਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ, ਤਾਂ ਜੋ ਕੋਈ ਵੀ ਪਰਿਵਾਰ ਸਹਾਇਤਾ ਤੋਂ ਬਚ ਨਾ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਲੋਕਾਂ ਲਈ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਹੋਰ ਸੁਗਮ ਬਣਾਉਣ ‘ਤੇ ਕੰਮ ਕਰ ਰਹੀ ਹੈ ਅਤੇ ਇਹ ਕਦਮ ਇਸੇ ਯਤਨ ਦਾ ਹਿੱਸਾ ਹੈ।
60
Recommended Posts
Trending Stories
Hot News