Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼   
-ਅੰਗ ਦਾਨ ਪ੍ਰਚਾਰ ਅਤੇ ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਅਹਿਮ ਕਦਮ- ਡਾ ਰਾਜਨ ਸਿੰਗਲਾ
March 29, 2025
-

Rajni / Patiala

Repoter..Rajni

ਮੈਡੀਕਲ ਕਾਲਜ ਵਿਖੇ ‘ਮ੍ਰਿਤਕ ਦੇਹਾਂ ਦੇ ਅੰਗਾਂ ਦੀ ਪ੍ਰਾਪਤੀ ਦੀ ਵਰਕਸ਼ਾਪ ਤੇ ਪੇਟ ਦੇ ਅੰਗਾਂ ਦੀ ਪ੍ਰਾਪਤੀ ਬਾਰੇ ਮਾਸਟਰ ਕਲਾਸ’ ‘ਚ ਮਾਹਰਾਂ ਵੱਲੋਂ ਚਰਚਾ
-ਅੰਗ ਦਾਨ ਪ੍ਰਚਾਰ ਅਤੇ ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਅਹਿਮ ਕਦਮ- ਡਾ ਰਾਜਨ ਸਿੰਗਲਾ
ਪਟਿਆਲਾ, 28 ਮਾਰਚ:
ਅੰਗ ਦਾਨ ਪ੍ਰਚਾਰ ਅਤੇ ਪੰਜਾਬ ‘ਚ ਸਰਕਾਰੀ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਵੱਲ ਇਕ ਕਦਮ ਪੁੱਟਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਪੀ.ਜੀ.ਆਈ ਮੈਡੀਕਲ ਐਜੂਕੇਸ਼ਨ ਤੇ ਖੋਜ ਚੰਡੀਗੜ੍ਹ ਤੇ ਉਤਰ ਖੇਤਰੀ ਅੰਗਦਾਨ ਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਰੋਟੋ) ਦੇ ਸਹਿਯੋਗ ਨਾਲ "ਮ੍ਰਿਤਕ ਦੇਹਾਂ ਦੇ ਅੰਗਾਂ ਦੀ ਪ੍ਰਾਪਤੀ ਵਰਕਸ਼ਾਪ ਅਤੇ ਪੇਟ ਦੇ ਅੰਗਾਂ ਦੀ ਪ੍ਰਾਪਤੀ ਬਾਰੇ ਮਾਸਟਰ ਕਲਾਸ" ਕਰਵਾਈ ਗਈ।
ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅੰਗ ਦਾਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਨੂੰ ਉਤਸ਼ਾਹਤ ਕਰਨਾ ਹੈ।

ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਪੀ.ਜੀ.ਆਈ ਚੰਡੀਗੜ੍ਹ ਦੇ ਰੈਨਲ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਮਾਹਿਰ ਡਾ. ਅਸ਼ੀਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਸਰਕਾਰੀ ਮੈਡੀਕਲ ਕਾਲਜ ਦੇ ਨਾਲ-ਨਾਲ ਨਿੱਜੀ ਸੰਸਥਾਵਾਂ ਮਨੀਪਾਲ ਐਂਡ ਪਾਰਕ ਹਸਪਤਾਲ ਪਟਿਆਲਾ ਅਤੇ ਮੈਕਸ ਹਸਪਤਾਲ ਮੋਹਾਲੀ ਦੇ ਸਰਜਨਾਂ ਨੂੰ ਮ੍ਰਿਤਕ ਦਾਨੀ ਦੀ ਦੇਹ ਤੋਂ ਅੰਗ ਪ੍ਰਾਪਤੀ 'ਤੇ ਹੱਥੀਂ ਸਿਖਲਾਈ ਪ੍ਰਦਾਨ ਕੀਤੀ, ਜੋ ਕਿ ਅੰਗ ਟ੍ਰਾਂਸਪਲਾਂਟੇਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਜਿਕਰਯੋਗ ਹੈ ਕਿ ਇਹ ਵਰਕਸ਼ਾਪ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਜੋ ਕਿ ਰਾਜ ਅੰਗਦਾਨ ਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਸੋਟੋ ਪੰਜਾਬ) ਦੇ ਚੇਅਰਮੈਨ ਵੀ ਹਨ, ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਡਾ. ਗਗਨੀਨ ਕੌਰ ਸੰਧੂ, ਨੋਡਲ ਅਫਸਰ, ਸੋਟੋ ਪੰਜਾਬ ਨੇ ਸੰਚਾਲਨ ਕੀਤਾ।

ਇਸ ਮੌਕੇ ਵਿਸ਼ਾ ਮਾਹਰਾਂ ਨੇ ਅੰਗ ਦਾਨ ਬਾਰੇ ਪ੍ਰਚਾਰ ਕਰਨ ਲਈ ਲੋਕ ਜਾਗਰੂਕਤਾ ਵਧਾਉਣ ਅਤੇ ਪੰਜਾਬ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਮਜ਼ਬੂਤ ਅੰਗ ਟ੍ਰਾਂਸਪਲਾਂਟ ਸੇਵਾਵਾਂ ਦੀ ਸ਼ੁਰੂਆਤ ਦੀ ਤੁਰੰਤ ਲੋੜ ਉਤੇ ਜ਼ੋਰ ਦਿੱਤਾ। ਅੰਗ ਦਾਨ ਦੀ ਇਹ ਪਹਿਲਕਦਮੀ ਅੰਗਾਂ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਯਤਨਾਂ ਨਾਲ ਮੇਲ ਖਾਂਦੀ ਹੈ, ਜਿਸ ਨਾਲ ਸਾਰੇ ਲੋੜਵੰਦ ਮਰੀਜਾਂ ਲਈ ਟ੍ਰਾਂਸਪਲਾਂਟੇਸ਼ਨ ਤੱਕ ਬਰਾਬਰ ਪਹੁੰਚ ਯਕੀਨੀ ਬਣਾਈ ਜਾ ਸਕੇ।
ਵਰਕਸ਼ਾਪ ਨੇ ਇਹ ਸੰਦੇਸ਼ ਵੀ ਦਿੱਤਾ ਕਿ ਕੈਡੇਵਰੀਕ ਅੰਗ ਦਾਨ ਸਰਵਜਨਿਕ ਸਿਹਤ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਅਤੇ ਪੰਜਾਬ ਨੂੰ ਇਸ ਖੇਤਰ ਵਿੱਚ ਮੋਹਰੀ ਬਣਾਉਣ ਲਈ ਨਵੀਆਂ ਨੀਤੀਆਂ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਮ੍ਰਿਤਕ ਸਰੀਰਾਂ ਦੇ ਅੰਗਾਂ ਨੂੰ ਕਿਸੇ ਲੋੜਵੰਦ ਮਰੀਜ਼ ਨੂੰ ਲਗਾ ਕੇ ਉਨ੍ਹਾਂ ਦੀ ਜਾਨ ਨੂੰ ਬਚਾਇਆ ਜਾ ਸਕੇ।

Powered by Froala Editor


Recommended Posts